ਰੂਪਨਗਰ, 25 ਜੂਨ :- ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦਾ ਸੇਵਨ ਅਤੇ ਵਪਾਰ ਵਿਰੋਧੀ ਦਿਵਸ ਦੇ ਸਲੋਗਨ ਹੇਠ ਅੱਜ 25 ਜੂਨ ਨੂੰ ਓਟ ਕਲੀਨਿਕ ਸਿਵਲ ਹਸਪਤਾਲ ਰੂਪਨਗਰ ਵਿਖੇ ਆਏ ਮਰੀਜਾਂ ਨੂੰ ਜਾਗਰੂਕ ਕਰਨ ਲਈ ਪੀਰ ਗਰੁੱਪ ਕਾਊਂਸਲਿੰਗ ਕੀਤੀ ਗਈ। ਇਸ ਤੋਂ ਇਲਾਵਾ ਮਰੀਜਾਂ ਪਾਸੋਂ ਵੀ ਉਹਨਾਂ ਦੇ ਨਸ਼ੇ ਤੇ ਲੱਗਣ ਦੇ ਕਾਰਨਾਂ ਸਬੰਧੀ ਪੁੱਛਿਆ ਗਿਆ ਅਤੇ ਨਸ਼ਾ ਛੱਡਣ ਸਬੰਧੀ ਕਾਊਂਸਲਿੰਗ ਕੀਤੀ ਗਈ।
ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਬਲਦੇਵ ਸਿੰਘ, ਡਾ. ਤਰਸੇਮ ਸਿੰਘ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਰੂਪਨਗਰ, ਡਾ. ਰਾਜਨ ਸ਼ਾਸ਼ਤਰੀ ਦਿਮਾਗੀ ਰੋਗਾਂ ਦੇ ਮਾਹਰ, ਮੋਨਿਕਾ ਸੈਣੀ ਸ਼ੋਸ਼ਲ ਸਾਈਕੈਟਰਿਕ ਵਰਕਰ, ਸ਼੍ਰੀਮਤੀ ਜਸਜੀਤ ਕੌਰ ਕੌਂਸਲਰ ਵੱਲੋਂ ਵੀ ਮਰੀਜਾਂ ਨੂੰ ਦੱਸਿਆ ਗਿਆ ਕਿ ਕਿਸੇ ਤਰ੍ਹਾਂ ਦਾ ਨਸ਼ਾ ਵੀ ਸਿਹਤ ਲਈ ਘਾਤਕ ਸਿੱਧ ਹੋ ਸਕਦਾ ਹੈ ਅਤੇ ਮਰੀਜਾਂ ਨੂੰ ਸਹੁੰ ਚੁਕਾਈ ਗਈ ਕਿ “ਨਸ਼ੇ ਨੂੰ ਕਹੇ ਨਾਂਹ – ਜਿੰਦਗੀ ਨੂੰ ਕਹੋ ਹਾਂ”।
ਇਸ ਤੋਂ ਇਲਾਵਾ ਡਾ. ਬਲਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਜ਼ਿਲਾ ਪੱਧਰ ‘ਤੇ ਸਮੂਹ ਵਿਭਾਗਾਂ ਦੀ ਸ਼ਮੂਲੀਅਤ ਨਾਲ 27 ਜੂਨ ਨੂੰ ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਅਤੇ ਵਪਾਰ ਵਿਰੋਧੀ ਦਿਵਸ ਮਨਾਇਆ ਜਾਵੇਗਾ।

English




