ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਅਤੇ ਲੈਕਚਰਾਰਾਂ ਦੀ ਟ੍ਰੇਨਿੰਗ ਦਾ ਫੈਸਲਾ

NEWS MAKHANI

ਚੰਡੀਗੜ੍ਹ, 23 ਸਤੰਬਰ 2021

ਅਧਿਆਪਕਾਂ ਨੂੰ ਪੜ੍ਹਾਈ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 28 ਸਤੰਬਰ ਤੋਂ ਅਧਿਆਪਕਾਂ ਦੀ ਟ੍ਰੇਨਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ।

ਹੋਰ ਪੜ੍ਹੋ :-ਡਾ. ਭੀਮ ਰਾਓ ਅੰਬੇਦਕਰ ਮਿਊਜ਼ੀਅਮ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਸਾਬਤ ਹੋਵੇਗਾ: ਮੁੱਖ ਮੰਤਰੀ

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅਧਿਆਪਕਾਂ ਦੀ ਆਪਣੇ ਵਿਸ਼ੇ ’ਤੇ ਪਕੜ ਮਜ਼ਬੂਤ ਬਨਾਉਣ ਦੇ ਵਾਸਤੇ ਇਹ ਸਿਖਲਾਈ ਕਰਵਾਈ ਜਾ ਰਹੀ ਹੈ। ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ 1137 ਅੰਗਰੇਜ਼ੀ ਅਤੇ 425 ਗਣਿਤ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ 28 ਸਤੰਬਰ ਨੂੰ ਹੋਵੇਗੀ। ਇਹ ਟ੍ਰੇਨਿੰਗ ਜ਼ਿਲ੍ਹਾ ਪੱਧਰ ’ਤੇ ਕਰਵਾਈ ਜਾਵੇੇਗੀ। ਇਸੇ ਤਰ੍ਹਾਂ ਹੀ ਨਵ ਨਿਯੁਕਤ ਅਤੇ ਪਦ ਉਨਤ ਹੋਏ ਗਣਿਤ ਵਿਸ਼ੇ ਦੇ ਕੁਲ 113 ਲੈਕਚਰਾਰਾਂ ਦੀ ਟ੍ਰੇਨਿੰਗ 29 ਅਤੇ 30 ਸਤੰਬਰ ਨੂੰ ਆਰ.ਆਈ.ਸੀ.ਐਮ. ਸੈਕਟਰ 32, ਚੰਡੀਗੜ੍ਹ ਵਿਖੇ ਹੋਵੇਗੀ।

ਬੁਲਾਰੇ ਅਨੁਸਾਰ ਟ੍ਰੇਨਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਕੋਵਿਡ-19 ਬਾਰੇ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਣ ਵਾਸਤੇੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।