ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਸਬੰਧੀ ਚੋਣ ਪ੍ਰਚਾਰ  ਮਿਤੀ 12 ਫਰਵਰੀ, 2021 ਨੂੰ ਸ਼ਾਮ 05.00 ਵਜੇ ਹੋਵੇਗਾ ਬੰਦ

news makhani

 

14 ਫਰਵਰੀ, 2021 ਨੂੰ ਪੈਣਗੀਆਂ ਵੋਟਾਂ

 

ਚੰਡੀਗੜ, 11 ਫਰਵਰੀ:
ਪੰਜਾਬ ਰਾਜ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਚੋਣ ਪ੍ਰਚਾਰ ਮਿਤੀ 12 ਫਰਵਰੀ 2021 ਨੂੰ ਸ਼ਾਮ 05.00 ਵਜੇ ਸਮਾਪਤ ਹੋ ਜਾਵੇਗਾ।

 

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ 16 ਜਨਵਰੀ, 2021 ਨੂੰ ਐਲਾਨੇ ਗਏ ਚੋਣਾਂ ਸਬੰਧੀ ਪੋ੍ਰਗਰਾਮ ਅਨੁਸਾਰ ਚੋਣ ਪ੍ਰਚਾਰ 12 ਫਰਵਰੀ, 2021 ਨੂੰ ਸਮਾਪਤ ਹੋ ਜਾਵੇਗਾ। ਉਨਾਂ ਦੱਸਿਆ ਕਿ ਵੋਟਾਂ ਸਬੰਧੀ ਲੋੜੀਂਦੀ ਚੋਣ ਸਮੱਗਰੀ ਅਤੇ ਈ.ਵੀ.ਐਮ. ਮਸ਼ੀਨਾਂ ਦੀ ਵੰਡ 13 ਫਰਵਰੀ, 2021 ਨੂੰ ਪੋਲਿੰਗ ਪਾਰਟੀਆਂ ਨੂੰ ਕਰ ਦਿੱਤੀ ਜਾਵੇਗੀ ਜਦ ਕਿ ਵੋਟਾਂ ਪੈਣ ਦਾ ਕਾਰਜ 14 ਫਰਵਰੀ, 2021 ਨੂੰ ਸਵੇਰੇ 08.00 ਵਜੇ ਤੋਂ ਸ਼ਾਮ 04.00 ਵਜੇ ਤੱਕ ਹੋਵੇਗਾ।

 

ਬੁਲਾਰੇ ਨੇ ਕਿਹਾ ਕਿ ਜਿਹੜੇ ਵੋਟਰ ਸ਼ਾਮ 04.00 ਵਜੇ ਤੱਕ ਬੂਥ ਵਿਚ ਦਾਖਲ ਹੋ ਜਾਣਗੇ ਉਨਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।

 

ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਕਾਉਟਿੰਗ ਸੈਂਟਰਾਂ ਤੇ 17 ਫਰਵਰੀ, 2021 ਨੂੰ ਸਵੇਰੇ 09.00 ਵਜੇ ਸੁਰੂ ਹੋਵੇਗੀ।