ਅੰਮ੍ਰਿਤਸਰ, 7 ਨਵੰਬਰ 2021
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਮਿਤੀ 01.11.2021 ਨੂੰ ਯੋਗਤਾ ਮਿਤੀ 01.01.2022 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ 2022 ਦੀ ਜਿਲ੍ਹੇ ਵਿੱਚ ਪੈਂਦੇ ਚੋਣ ਹਲਕਿਆ ਦੀ ਮੁੱਢਲੀ ਪ੍ਰਕਾਸਨਾ ਕੀਤੀ ਜਾ ਚੁੱਕੀ ਹੈ, ਜਿਸ ਪ੍ਰੋਗਰਾਮ ਅਨੁਸਾਰ ਅਨੁਸਾਰ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਮਿਤੀ 01.11.2021 ਤੋੋਂ ਮਿਤੀ 30.11.2021 ਤੱਕ ਲਏ ਜਾਣਗੇ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਵਿਸ਼ੇਸ਼ ਟੀਮਾਂ ਵੱਲੋਂ ਜ਼ਿਲੇ ਦੀਆਂ ਸਮੂਹ 31 ਮੰਡੀਆਂ ਦੀ ਚੈਕਿੰਗ
ਆਮ ਜਨਤਾ ਦੀ ਸਹੂਲਤ ਲਈ ਮਿਤੀ 06.11.2021, ਮਿਤੀ 07.11.2021, ਮਿਤੀ 20.11.2021 ਅਤੇ ਮਿਤੀ 21.11.2021 ਨੂੰ ਸਪੈਲ ਕੰਪੈਅਨ ਦੀਆ ਮਿਤੀਆ ਨਿਰਧਾਰਤ ਕੀਤੀਆ ਗਈਆ ਹਨ, ਜਿਸ ਦੌਰਾਨ ਬੀ.ਐਲ.ਓਜ਼. ਆਪਣੇ-ਆਪਣੇ ਪੋਲਿੰਗ ਸਟੇਸਨ ਤੇ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਅੱਜ ਸਪੈਸਲ ਕੈਪ ਮਿਤੀ 07.11.2021 ਦੌਰਾਨ ਡਾ. ਰੂਹੀ ਦੁੱਗ, ਆਈ.ਏ.ਐਸ. ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਜ), ਅੰਮ੍ਰਿਤਸਰ ਜੀ ਵੱਲੋਂ ਬੀ.ਐਲ.ਓਜ਼. ਦੀ ਹਾਜਰੀ ਅਤੇ ਕੰਮ ਦੀ ਚੈਕਿੰਗ ਲਈ ਵਿਧਾਨ ਸਭਾ ਚੋਣ ਹਲਕਾ 019-ਅੰਮ੍ਰਿਤਸਰ ਦੱਖਣੀ ਵਿੱਚ ਪੈਂਦੇ ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ, ਚੌਕ ਚਿੜਾ, ਗੇਟ ਹਕੀਮਾ, ਅੰਮ੍ਰਿਤਸਰ ਵਿੱਚ ਸਥਾਪਤ ਪੋਲਿੰਗ ਸਟੇਸਨ ਨੰ. 1, 2, 3, 4 ਅਤੇ ਸਰਕਾਰੀ ਹਾਈ ਸਕੂਲ (ਲੜਕੀਆ), ਗੇਟ ਭਗਤਾਵਾਲਾ, ਅੰਮ੍ਰਿਤਸਰ ਵਿੱਚ ਪੈਂਦੇ ਪੋਲਿੰਗ ਸਟੇਸਨ ਨੰ. 19, 20, 21,22,23 ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੈਰਹਾਜਰ ਪਾਏ ਗਏ ਬੀ.ਐਲ.ਓਜ਼. ਖਿਲਾਫ ਤੁਰੰਤ ਕਾਰਵਾਈ ਆਰੰਭ ਕਰਨ ਦੇ ਆਦੇਸ਼ ਜਾਰੀ ਕੀਤੇ ਗਏ।
ਡਾ. ਰੂਹੀ ਦੁੱਗ,ਆਈ.ਏ.ਐਸ. ਵੱਲੋਂ ਸਮੂਹ ਬੀ.ਐਲ.ਓਜ਼. ਨੂੰ ਹਦਾਇਤ ਕੀਤੀ ਗਈ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਜਨਸੰਖਿਆ ਅਨੁਸਾਰ 18-19 ਸਾਲ ਵਾਲੇ ਲਗਭਗ 60,000 ਨਾਗਰਿਕਾ ਦੀ ਰਜਿਸਟਰੇਸਨ ਕਰਨੀ ਬਕਾਇਆ ਹੈ। ਇਸ ਲਈ ਹਰੇਕ ਬੀ.ਐਲ.ਓ. ਘਰ-ਘਰ ਜਾ ਕੇ ਅਜਿਹੇ ਨਾਗਰਕਿਾ ਦੀ ਸ਼ਨਾਖਤ ਕਰਨ ਅਤੇ 100% ਰਜਿਸਟਰੇਸ਼ਨ ਕਰਨੀ ਯਕੀਨੀ ਬਣਾਈ ਜਾਵੇ।
ਇਸ ਤੋਂ ਇਲਾਵਾ ਉਹਨਾਂ ਦੇ ਪੋਲਿੰਗ ਏਰੀਏ ਵਿੱਚ ਪੀ.ਡਬਲਿਯੂ.ਡੀਜ਼., ਟਰਾਂਸਜੰਡਰ ਅਤੇ ਐਨ.ਆਰ.ਆਈਜ਼. ਦੀ 100% ਰਜਿਸਟਰੇਸ਼ਨ ਵੀ ਯਕੀਨੀ ਬਣਾਈ ਜਾਵੇ। ਉਹਨਾ ਵੱਲੋਂ ਦੱਸਿਆ ਗਿਆ ਕਿ ਇਹਨਾਂ ਚਾਰ ਕੈਟਾਗਿਰੀਜ਼ ਦੀ ਰਜਿਸਟਰੇਸ਼ਨ ਸਬੰਧੀ ਬੂਥ ਵਾਇਜ ਜਾਇਜਾ ਲਿਆ ਜਾਵੇਗਾ। ਉਹਨਾ ਦੱਸਿਆ ਕਿ ਮਿਤੀ 20.11.2021 ਅਤੇ ਮਿਤੀ 21.11.2021 ਨੂੰ ਵੀ ਜਿਲ੍ਹੇ ਦੇ 11 ਵਿਧਾਨ ਸਭਾ ਚੋਣ ਹਲਕਿਆ ਵਿੱਚ ਸਥਾਪਤ 2194 ਪੋਲਿੰਗ ਸਟੇਸਨਾ ਵਿੱਚ ਬੀ.ਐਲ.ਓਜ਼. ਹਾਜਰ ਰਹਿ ਕਿ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ ਅਤੇ ਇਸ ਦਿਨ ਵੀ ਬੀ.ਐਲ.ਓਜ਼. ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
ਉਹਨਾਂ ਵੱਲੋਂ ਆਮ ਜਨਤਾ ਅਤੇ ਰਾਜਨੀਤਿਕ ਪਾਰਟੀਆ ਨੂੰ ਅਪੀਲ ਕੀਤੀ ਕਿ ਸਰਸਰੀ ਸੁਧਾਈ ਦੇ ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ। ਇਸ ਦੌਰਾਨ ਚੋਣ ਤਹਿਸੀਲਦਾਰ ਰਾਜਿੰਦਰ ਸਿੰਘ, ਚੋਣ ਕਾਨੂੰਗੋ ਅਤੇ ਸ੍ਰੀ ਬਲਰਾਜ ਸਿੰਘ ਹਾਜਰ ਸਨ।

English






