ਭਾਰਤ ਚੋਣ ਕਮਿਸ਼ਨ ਵਲੋਂ ਆਈ-ਟੀ ਐਪਲੀਕੇਸ਼ਨ ਦੀ ਮਹਤੱਤਾ ਬਾਰੇ ਟ੍ਰੇਨਿੰਗ ਦਿੱਤੀ ਗਈ

ਭਾਰਤ ਚੋਣ ਕਮਿਸ਼ਨ ਵਲੋਂ ਆਈ-ਟੀ ਐਪਲੀਕੇਸ਼ਨ
ਭਾਰਤ ਚੋਣ ਕਮਿਸ਼ਨ ਵਲੋਂ ਆਈ-ਟੀ ਐਪਲੀਕੇਸ਼ਨ ਦੀ ਮਹਤੱਤਾ ਬਾਰੇ ਟ੍ਰੇਨਿੰਗ ਦਿੱਤੀ ਗਈ
ਰੂਪਨਗਰ, 22 ਦਸੰਬਰ 2021
ਭਾਰਤ ਚੋਣ ਕਮਿਸ਼ਨ ਵਲੋਂ ਰੂਪਨਗਰ ਦੇ ਤਿੰਨੋਂ ਹਲਕਿਆਂ ਆਈ-ਟੀ ਮਾਹਿਰਾਂ, ਅਫਸਰਾਂ ਤੇ ਕਰਮਚਾਰੀਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ-2022 ਚੋਣਾਂ ਸਬੰਧੀ ਆਈ-ਟੀ ਐਪਲੀਕੇਸ਼ਨ ਦੀ ਮਹੱਤਤਾ ਬਾਰੇ ਟ੍ਰੇਨਿੰਗ ਦਿੱਤੀ ਗਈ।
ਨੋਡਲ ਅਫਸਰ ਟ੍ਰੇਨਿੰਗ ਦਿਨੇਸ਼ ਕੁਮਾਰ ਸੈਣੀ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਵੋਟਰ ਹੈਲਪਲਾਈਨ ਐਪ, ਸੀ-ਵਿਜ਼ਲ, ਬੂਥ ਐਪ, ਗਰੁੜਾ ਐਪ, ਐਮਸੀਸੀ, ਐਨਕੌਰ ਐਪ ਬਾਰੇ ਜਾਗਰੂਕ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਵੋਟਰ ਹੈਲਪਲਾਈਨ ਐਪ ਵਿਚ ਅਸੀਂ ਫਾਰਮ 6, 7, 8, 8-ਓ ਭਰ ਸਕਦੇ ਹਾਂ ਅਤੇ ਬੂਥ ਸਬੰਧੀ ਆਦਿ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਐਨਕੌਰ ਐਪ ਵਿਚ ਕੈਂਡੀਡੇਟ ਨੌਮੀਨੇਸ਼ਨ ਤੋਂ ਲੈ ਕੇ ਪ੍ਰਵਾਨਗੀ (ਮੀਟਿੰਗਾਂ, ਰੈਲੀਆਂ), ਵੋਟਰ ਟਰਨ ਆਊਟ, ਵੋਟਿੰਗ ਅਤੇ ਨਤੀਜੇ ਵੀ ਦੇਖ ਸਕਦੇ ਹਨ। ਇਸ ਤੋਂ ਇਲਾਵਾ ਟ੍ਰੇਨਿਆਂ ਨੂੰ ਚੋਣਾਂ ਸਬੰਧੀ ਮੋਬਾਇਲ ਐਪਲੀਕੇਸ਼ਨ ਪ੍ਰਤੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗੂਰਕ ਕਰਨ ਲਈ ਕਿਹਾ ਗਿਆ ਤਾਂ ਜੋ ਘੱਟ ਸਮੇਂ ਵਿਚ ਲੋਕਾਂ ਨੂੰ ਚੋਣਾਂ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਵਿਚ ਰੋਪੜ ਦੇ ਤਿੰਨੋਂ ਹਲਕਿਆਂ ਤੋਂ ਚਾਰ-ਚਾਰ ਆਈ-ਟੀ ਐਕਸਪਰਟਜ਼, ਦੀਪਕ ਕਪੂਰ ਨੋਡਲ ਅਫਸਰ ਆਈ ਟੀ ਅਤੇ ਸੀਨੀਅਰ ਅਧਿਕਾਰੀ ਹਾਜਰ ਸਨ।