ਅਕਾਲੀ ਦਲ ਤੇ ਬਸਪਾ ਦਾ ਚੋਣ ਮਨੋਰਥ ਪੱਤਰ ਲੋਕਾਂ ਨਾਲ ਵਚਨਬੱਧਤਾ ਦੀ ਬੇਹਤਰੀਨ ਉਦਾਹਰਣ : ਪ੍ਰਕਾਸ਼ ਸਿੰਘ ਬਾਦਲ

SUKHBIR SINGH BADAL
ਲੰਪੀ ਚਮੜੀ ਰੋਗ ਕਾਰਨ ਜਿਹੜੇ ਡੇਅਰੀ ਕਿਸਾਨਾਂ ਦੇ ਦੁਧਾਰੂ ਪਸ਼ੂ ਮਰੇ, ਉਹਨਾਂ ਨੁੰ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 15 ਫਰਵਰੀ, 2022 

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਦੁਪਹਿਰ ਜਾਰੀ ਕੀਤੇ ਅਕਾਲੀ ਦਲ ਤੇ ਬਸਪਾ ਦੇ ਚੋਣ ਮਨੋਰਥ ਪੱਤਰ ਨੁੰ ਲੋਕਾਂ ਨਾਲ ਵਚਨਬੱਧਤਾ ਦੀ ਬੇਹਤਰੀਨ ਉਦਾਹਰਣ ਕਰਾਰ ਦਿੰਦਿਆਂ ਕਿਹਾ ਕਿ ਇਹ ਪਿਛਲੇ ਵਿਰਸੇ, ਮੌਜੂਦਾ ਅਸਲੀਅਤ ਤੇ ਭਵਿੱਖ ਲਈ ਪ੍ਰਗਤੀਸ਼ੀਲ ਸੋਚ ਦੇ ਸੁਮੇਲ ਹੈ।

ਹੋਰ ਪੜ੍ਹੋ :- ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ ‘ਆਪ’ ਦੀ ਸਰਕਾਰ ਭੇਜੇਗੀ ਜੇਲ: ਰਾਘਵ ਚੱਢਾ

ਸਰਦਾਰ ਬਾਦਲ ਨੇ ਕਿਹਾ ਕਿ ਇਹ ਉਹਨਾਂ ਦੇ ਆਪਣੇ ਜੀਵਨ ਕਾਲ ਵਿਚ ਵੇਖਿਆ ਹੁਣ ਤੱਕ ਦਾ ਸਭ ਤੋਂ ਵੱਡੀ ਦੂਰਅੰਦੇਸ਼ੀ ਸੋਚ ਵਾਲਾ ਬਿਆਨ ਹੈ ਜਿਸ ਵਿਚ ਪੰਜਾਬ ਨੁੰ ਖੁਸ਼ਹਾਲੀ ਨਾਲ ਭਰਪਰੂਰ ਭਵਿੱਖ ਵਿਚ ਲਿਜਾਣ ਦਾ ਰੋਡ ਮੈਪ ਸ਼ਾਮਲ ਕੀਤਾ ਗਿਆ ਹੈ।