ਨਵਾਂਸ਼ਹਿਰ, 23 ਨਵੰਬਰ 2021
ਮੁੱਖ ਚੋਣ ਅਫ਼ਸਰ, ਪੰਜਾਬ ਦੇ ਆਦੇਸ਼ਾ ਅਨੁਸਾਰ ਯੋਗਤਾ ਮਿਤੀ 01.01.2022 ਦੇ ਅਧਾਰ ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਦੀ ਸਰਸਰੀ ਸੁਧਾਈ-2022 ਲਈ ਮਿਤੀ 01.11.2021 ਤੋਂ 30.11.2021 ਤੱਕ ਦਾਅਵੇ ਅਤੇ ਇੰਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ। ਕੋਈ ਵੀ ਕੋਈ ਵੀ ਵਿਅਕਤੀ ਜਿਸ ਦੀ ਉਮਰ 01.01.2022 ਨੂੰ 18 ਸਾਲ ਪੂਰੀ ਕਰਦਾ ਹੈ, ਉਹ ਆਪਣੇ ਆਪ ਨੂੰ ਬਤੌਰ ਵੋਟਰ ਰਜਿਸਟਰ ਕਰਵਾ ਸਕਦੇ ਹਨ।
ਹੋਰ ਪੜ੍ਹੋ :-ਪੰਜਾਬ ‘ਚ ਸਿੱਖਿਆ ਸੁਧਾਰਾਂ ਲਈ ਕੇਜਰੀਵਾਲ ਨੇ ਅਧਿਆਪਕਾਂ ਨੂੰ ਦਿੱਤੀਆਂ 8 ਗਰੰਟੀਆਂ
ਇਹ ਜਾਣਕਾਰੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਦਿੰਦੇ ਹੋਏ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਵਿੱਚ ਬੂਥ ਵਾਈਜ਼ ਨਿਯੁਕਤ ਬੀ.ਐਲ.ਓਜ਼ ਵਲੋਂ ਪਹਿਲਾ ਕੈਂਪ ਮਿਤੀ 06.11.2021(ਸ਼ਨੀਵਾਰ) ਅਤੇ 07.11.2021(ਐਤਵਾਰ) ਅਤੇ ਦੂਸਰਾ ਕੈਂਪ ਮਿਤੀ 20.11.2021(ਸ਼ਨੀਵਾਰ) ਅਤੇ 21.11.2021(ਐਤਵਾਰ) ਲਗਾਇਆ ਜਾ ਚੁੱਕਾ ਹੈ, ਪ੍ਰੰਤੂ ਜਿਹਨਾਂ ਦੀਆਂ ਵੋਟਾਂ ਅਜੇ ਬਣਨੀਆ ਰਹਿ ਗਈਆਂ ਹਨ, ਉਹਨਾਂ ਕੋਲ ਅਜੇ ਵੀ ਮੌਕਾ ਹੈ ਤੇ ਉਹ ਮਿਤੀ 30.11.2021 ਤੱਕ ਆਪਣੇ ਫਾਰਮ ਸਬੰਧਤ ਬੀ.ਐਲ.ਓ/ਈ.ਆਰ.ਓ ਜਾ ਜਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਦੱਸਿਆ ਗਿਆ, ਕਿ ਭਾਰਤ ਚੋਣ ਕਮਿਸ਼ਨ ਵਲੋਂ ਕੀਤੀ ਮੋਬਾਇਲ ਐਪ ਵੋਟਰ ਹੈਲਪ ਲਾਈਨ ਅਤੇ ਵੈਬਸਾਇਟ ਟੜਛਸ਼।ਜਅ `ਤੇ ਵੀ ਆਪਣੇ ਆਪ ਨੂੰ ਬਤੌਰ ਵੋਟਰ ਰਜਿਸਟਰ ਕਰ ਸਕਦਾ ਹੈ ਅਤੇ ਵੋਟਾ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ 1950 ਟੋਲ ਫਰੀ ਨੰਬਰ ਤੇ ਪੁੱਛਗਿੱਛ ਕੀਤੀ ਜਾ ਸਕਦੀ ਹੈ।

English






