ਜ਼ਿਲ•ਾ ਪੱਧਰ ‘ਤੇ ਮਨੁੱਖੀ ਸਰੋਤਾਂ ਦੀ ਉਪਲਬਧਤਾ ਲਈ ਡੈਸ਼ਬੋਰਡ ਵੀ ਕੀਤਾ ਕਾਰਜਸ਼ੀਲ
ਚੰਡੀਗੜ•, 17 ਅਪ੍ਰੈਲ
ਕੋਵਿਡ -19 ਨਾਲ ਸਬੰਧਤ ਗਤੀਵਿਧੀਆਂ ਅਤੇ ਲੋੜੀਂਦੇ ਸਮਰੱਥਾ ਨਿਰਮਾਣ ਹਿੱਤ ਮਨੁੱਖੀ ਸਰੋਤਾਂ ਦੀ ਪਛਾਣ ਕਰਨ ਲਈ, ਕੇਂਦਰ ਸਰਕਾਰ ਨੇ ਇਕ ਅਧਿਕਾਰਤ ਸਮੂਹ ਦਾ ਗਠਨ ਕੀਤਾ ਹੈ ਅਤੇ ਹੈਲਥਕੇਅਰ ਪੇਸ਼ੇਵਰਾਂ ਤੇ ਵਾਲੰਟੀਅਰਾਂ (https://covidwarriorssiov.in) ਦੇ ਡਾਟਾਬੇਸ ਵਾਲਾ ਇਕ ਡੈਸ਼ਬੋਰਡ ਵੀ ਸਥਾਪਤ ਕੀਤਾ ਹੈ ਜੋ ਰਾਜ ਅਤੇ ਜ਼ਿਲ•ਾ ਪੱਧਰ ਤੇ ਵੱਖ ਵੱਖ ਸਮੂਹਾਂ ਨਾਲ ਸਬੰਧਤ ਮਨੁੱਖੀ ਸਰੋਤਾਂ ਦੀ ਉਪਲਬਧਤਾ ਅਤੇ ਨੋਡਲ ਅਧਿਕਾਰੀਆਂ ਦੇ ਸੰਪਰਕ ਵੇਰਵਿਆਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਏਗਾ।
ਕੋਵਿਡ -19 ਦੇ ਫੈਲਣ ਕਾਰਨ ਦੇਸ਼ ਵਿਚ ਪੈਦਾ ਹੋਈਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਲੋੜੀਂਦੀ ਯੋਜਨਾਬੰਦੀ ਕਰਨ ਲਈ ਭਾਰਤ ਸਰਕਾਰ ਨੇ 11 ਅਧਿਕਾਰਤ ਸਮੂਹਾਂ ਦਾ ਗਠਨ ਕੀਤਾ ਹੈ। ਇਹਨਾਂ ਵਿਚੋਂ ਅਧਿਕਾਰਤ ਸਮੂਹ 4 ਨੂੰ ਕੋਵਿਡ 19 ਨਾਲ ਸਬੰਧਤ ਵੱਖ ਵੱਖ ਗਤੀਵਿਧੀਆਂ ਲਈ ਮਨੁੱਖੀ ਸਰੋਤਾਂ ਦੀ ਪਛਾਣ ਕਰਨ ਲਈ ਅਧਿਕਾਰਤ ਗਿਆ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡਾਕਟਰਾਂ (ਸਮੇਤ ਆਯੂਸ਼ ਡਾਕਟਰਾਂ), ਨਰਸਾਂ, ਹੋਰ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਐਨਐਸਐਸ, ਐਨਵਾਈਕੇ, ਸਾਬਕਾ ਸੈਨਿਕ, ਐਨਸੀਸੀ, ਪੀਐਮਕੇਵੀਵਾਈ ਆਦਿ ਦੇ ਵਲੰਟੀਅਰ ਕਰਮਚਾਰੀਆਂ ਦੇ ਵੱਡੇ ਪੂਲ ਸਬੰਧੀ ਵੇਰਵੇ ਪਹਿਲਾਂ ਹੀ ਡੈਸ਼ਬੋਰਡ ਤੇ ਸਾਂਝੇ ਕੀਤੇ ਜਾ ਚੁੱਕੇ ਹਨ। ਇਹ ਡੈਸ਼ਬੋਰਡ ਰਾਜ ਸਮੂਹ ਅਤੇ ਜ਼ਿਲ•ਾ ਪ੍ਰਸ਼ਾਸਨ / ਮਿਊਂਸੀਪਲ ਇਕਾਈਆਂ ਨੂੰ ਹਰੇਕ ਸਮੂਹ ਦੇ ਨੋਡਲ ਅਫਸਰਾਂ ਨਾਲ ਤਾਲਮੇਲ ਕਰਕੇ, ਉਪਲਬਧ ਮਨੁੱਖੀ ਸ਼ਕਤੀ ਦੇ ਅਧਾਰ ‘ਤੇ ਸੰਕਟ ਪ੍ਰਬੰਧਨ / ਸੰਕਟਕਾਲੀ ਯੋਜਨਾਵਾਂ ਤਿਆਰ ਕਰਨ ਵਿੱਚ ਸਹਾਇਤਾ ਕਰੇਗਾ। ਇਸ ਮਾਸਟਰ ਡੇਟਾ ਬੇਸ ਦੀ ਵਰਤੋਂ ਵੱਖ-ਵੱਖ ਗਤੀਵਿਧੀਆਂ ਲਈ ਵਲੰਟੀਅਰਾਂ ਦੀਆਂ ਸੇਵਾਵਾਂ ਲੈਣ ਲਈ ਕੀਤੀ ਜਾ ਸਕਦੀ ਹੈ, ਜਿਸ ਵਿੱਚ ਬੈਂਕਾਂ, ਰਾਸ਼ਨ ਦੁਕਾਨਾਂ, ਮੰਡੀਆਂ ਵਿਖੇ ਸਮਾਜਿਕ ਦੂਰੀ ਨੂੰ ਲਾਗੂ ਕਰਨ ਅਤੇ ਬਜ਼ੁਰਗਾਂ, ਦਿਵਯਾਂਗ ਅਤੇ ਅਨਾਥ ਆਸ਼ਰਮਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ। ਉਨ•ਾਂ ਅੱਗੇ ਕਿਹਾ ਕਿ ਇਹ ਡਾਟਾਬੇਸ ਮਨੁੱਖੀ ਸਰੋਤਾਂ ਨੂੰ ਇੱਕ ਜਗ•ਾ ਤੋਂ ਦੂਜੀ ਥਾਂ ਤੇ ਜੁਟਾਉਣ ਲਈ ਵੀ ਸੂਬੇ ਦੀ ਸਹਾਇਤਾ ਵੀ ਕਰੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਨੇ ਡਾਕਟਰਾਂ, ਨਰਸਾਂ, ਪੈਰਾਮੈਡੀਕਲ ਸਟਾਫ, ਸਫਾਈ ਸੇਵਕਾਂ, ਟੈਕਨੀਸ਼ੀਅਨ, ਆਯੂਸ਼ ਡਾਕਟਰਾਂ ਅਤੇ ਮੋਹਰੀ ਕਤਾਰ ਵਿਚ ਕੰਮ ਕਰ ਰਹੇ ਹੋਰ ਕਰਮਚਾਰੀਆਂ ਤੇ ਵਲੰਟੀਅਰਾਂ ਦੀ ਸਿਖਲਾਈ ਅਤੇ ਸਮਰੱਥਾ ਨੂੰ ਵਧਾਉਣ ਲਈ ਇਕ ਵਿਸ਼ੇਸ਼ ਡਿਜੀਟਲ ਪਲੇਟਫਾਰਮ- ਇੰਟੀਗਰੇਟਡ ਗੌਰਮਿੰਟ ਆਨਲਾਈਨ ਟ੍ਰੇਨਿੰਗ (ਆਈਜੀਓਟੀ) (https://igotsiov.in) ਪੋਰਟਲ ਵੀ ਸ਼ੁਰੂ ਕੀਤਾ ਹੈ। ਇਹ ਪੋਰਟਲ ਕਿਸੇ ਵੀ ਸਮੇਂ ਤੇ ਕਿਸੇ ਵੀ ਉਪਕਰਣ ਜਿਵੇਂ ਮੋਬਾਈਲ ਫੋਨ / ਲੈਪਟਾਪ / ਡੈਸਕਟਾਪ ਰਾਹੀਂ ਸਿਖਲਾਈ ਸਮੱਗਰੀ / ਮੋਡਿਊਲ ਦੀ ਆਨਸਾਈਟ ਡਿਲੀਵਰੀ ਪ੍ਰਦਾਨ ਕਰਦਾ ਹੈ।
ਇਨ•ਾਂ ਕੋਰਸਾਂ ਵਿਚ ਬੇਸਿਕਸ ਆਫ ਕੋਵਿਡ, ਸੰਕਰਮਣ ਰੋਕਥਾਮ ਅਤੇ ਨਿਯੰਤਰਣ, ਪੀਪੀਈ, ਕੁਆਰੰਟੀਨ ਅਤੇ ਆਈਸੋਲੇਸ਼ਨ ਦੀ ਵਰਤੋਂ, ਕੋਵਿਡ-19 ਕੇਸਾਂ ਦਾ ਪ੍ਰਬੰਧਨ (ਐਸਏਆਰਆਈ,ਏਡੀਆਰਐਸ ਅਤੇ ਸੈਪਟਿਕ ਸ਼ੌਕ), ਲੈਬਾਰੇਟਰੀ ਸੈਂਪਲ ਕੁਲੈਕਸ਼ਨ ਅਤੇ ਟੈਸਟਿੰਗ, ਆਈ.ਸੀ.ਯੂ ਦੇਖਭਾਲ ਅਤੇ ਵੈਂਟੀਲੇਸ਼ਨ ਮੈਨੇਜਮੈਂਟ ਆਦਿ ਸ਼ਾਮਲ ਹਨ।

English






