ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਵਾਲਾ ਹਰੇਕ ਖਿਡਾਰੀ ਚੈਂਪੀਅਨ ਹੈ : ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ

ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕਸ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਦਲ ਨਾਲ ਗੱਲਬਾਤ ਕੀਤੀ

ਚੰਡੀਗੜ੍ਹ, 15 ਅਗਸਤ 2024

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਓਲੰਪਿਕਸ ਵਿੱਚ ਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੇ ਭਾਰਤੀ ਦਲ ਦੇ ਨਾਲ ਗੱਲਬਾਤ ਕੀਤੀ। ਨਵੀਂ ਦਿੱਲੀ ਵਿੱਚ ਉਨ੍ਹਾਂ ਨਾਲ ਮੁਲਾਕਾਤ ਦੇ ਦੌਰਾਨ ਸ਼੍ਰੀ ਮੋਦੀ ਨੇ ਉਨ੍ਹਾਂ ਦੇ ਖੇਲ ਅਨੁਭਵਾਂ ਨੂੰ ਸੁਣਿਆ ਅਤੇ ਮੈਦਾਨ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ (feats) ਦੀ ਸ਼ਲਾਘਾ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਵਾਲਾ ਹਰੇਕ ਖਿਡਾਰੀ ਚੈਂਪੀਅਨ ਹੈ। ਭਾਰਤ ਸਰਕਾਰ ਖੇਡਾਂ ਨੂੰ ਸਮਰਥਨ ਦੇਣਾ ਜਾਰੀ ਰੱਖੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਖੇਡਾਂ ਵਿੱਚ ਉੱਚ-ਗੁਣਵੱਤਾ ਦੀਆਂ ਬੁਨਿਆਦੀ ਸੁਵਿਧਾਵਾਂ (top-quality sporting infrastructure) ਮਿਲਣ।

ਐਕਸ (X) ਪੋਸਟਾਂ ਦੀ ਇੱਕ ਸੀਰੀਜ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ; 

“ਪੈਰਿਸ ਓਲੰਪਿਕਸ ਵਿੱਚ ਸਾਡੇ ਦੇ ਰਾਸ਼ਟਰ ਦੀ ਪ੍ਰਤੀਨਿਧਤਾ ਕਰਨ ਵਾਲੇ ਭਾਰਤੀ ਦਲ ਦੇ ਨਾਲ ਗੱਲਬਾਤ ਕਰਨਾ ਆਨੰਦਦਾਇਕ ਅਨੁਭੂਤੀ (delight) ਸੀ। ਉਨ੍ਹਾਂ ਦੇ ਖੇਲ ਅਨੁਭਵ ਸੁਣੇ ਅਤੇ ਮੈਦਾਨ ਵਿੱਚ ਉਨ੍ਹਾਂ ਦੀਆਂ ਉਪਲਬਧੀਆਂ (feats) ਦੀ ਸ਼ਲਾਘਾ ਕੀਤੀ।”

“ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਵਾਲਾ ਹਰੇਕ ਖਿਡਾਰੀ ਚੈਂਪੀਅਨ ਹੈ। ਭਾਰਤ ਸਰਕਾਰ ਖੇਡਾਂ ਨੂੰ ਸਮਰਥਨ ਦੇਣਾ ਜਾਰੀ ਰੱਖੇਗੀ ਅਤੇ ਇਹ ਸੁਨਿਸ਼ਚਿਤ ਕਰੇਗੀ ਕਿ ਖੇਡਾਂ ਵਿੱਚ ਉੱਚ-ਗੁਣਵੱਤਾ ਦੀਆਂ ਬੁਨਿਆਦੀ ਸੁਵਿਧਾਵਾਂ (top-quality sporting infrastructure) ਮਿਲਣ।”