ਪੰਜਾਬ ਦੀ ਹਰ ਸਮੱਸਿਆ ਦਾ ਹੱਲ ਸਿਆਸੀ ਇੱਛਾ ਸ਼ਕਤੀ ਨਾਲ ਹੋ ਸਕਦਾ ਹੈ-ਮਨੀਸ਼ ਸਿਸੋਦੀਆ

MANISH SISODIA
ਪੰਜਾਬ ਬਨਾਮ ਦਿੱਲੀ ਦੇ ਸਰਕਾਰੀ ਸਕੂਲ
ਜੇਕਰ ਸਰਕਾਰ ਨੂੰ ਪੁਲਿਸ ‘ਤੇ ਭਰੋਸਾ ਹੈ, ਤਾਂ ਕਾਰੋਬਾਰੀ ਜਗਤ ਤੇ ਵੀ ਕਾਰੇ -‘ਆਪ’
ਰੌਲਾ ਪਾਉਣ ਨਾਲ ਰੁਜ਼ਗਾਰ ਨਹੀਂ ਵਧੇਗਾ, ਉਦਯੋਗ ਵਧੇਗਾ ਤਾਂ ਹੀ ਰੁਜ਼ਗਾਰ ਵਧੇਗਾ-ਸਿਸੋਦੀਆ

ਬਟਾਲਾ/ਗੁਰਦਾਸਪੁਰ 22 ਨਵੰਬਰ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤੇ ਜਾਣ ਵਾਲੇ ਸੰਵਾਦ ਪ੍ਰੋਗਰਾਮ ਦੇ ਹਿੱਸੇ ਵਜੋਂ ਬਟਾਲਾ ਅਤੇ ਗੁਰਦਾਸਪੁਰ ਦੇ ਉਦਯੋਗਪਤੀਆਂ, ਵਪਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਤਾਂ ਜੋ ਵੀਹ ਸੌ ਬਾਈ ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਤਿਆਰ ਕੀਤੇ ਜਾ ਰਹੇ ਚੋਣ ਮਨੋਰਥ ਪੱਤਰ ਵਿੱਚ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਠੋਸ ਸਮਾਧਾਨ ਲਈ  ਆਮ ਆਦਮੀ ਪਾਰਟੀ ਆਪਣੀ ਰਣਨੀਤੀ ਤਿਆਰ ਕਰ ਸਕੇ।

ਹੋਰ ਪੜ੍ਹੋ :-ਮੁੱਖ ਮੰਤਰੀ ਬੰਗਾ ਨੂੰ ਅੱਜ ਦੇਣਗੇ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ

ਬਟਾਲਾ ਵਿੱਚ ਇੱਕ ਪ੍ਰੋਗਰਾਮ ਦੇ ਦੌਰਾਨ ਵਪਾਰੀਆਂ ਨੂੰ ਉਦਾਹਰਨ ਦਿੰਦਿਆਂ ਸ੍ਰੀ ਸਿਸੋਦੀਆ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਦਿੱਲੀ ਵਿੱਚ 7-7 ਘੰਟੇ ਬਿਜਲੀ ਕੱਟ ਲੱਗਦੇ ਸਨ ਪਰ ਸਿਆਸੀ ਇੱਛਾ ਸ਼ਕਤੀ ਸਦਕਾ ਪਾਰਟੀ ਨੇ 24 ਘੰਟੇ ਬਿਜਲੀ ਸਪਲਾਈ ਦਾ ਟੀਚਾ ਹਾਸਲ ਕੀਤਾ ਅਤੇ ਹੁਣ ਕਰੀਬ ਸਾਢੇ ਤਿੰਨ ਸਾਲ ਤੋਂ ਦਿੱਲੀ ਵਿੱਚ 24 ਘੰਟੇ ਬਿਜਲੀ ਮਿਲਦੀ ਹੈ।

ਸਿਸੋਦੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਆਪ’ ਸਰਕਾਰ ਨੂੰ ਚੁਣਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਔਸਤ ਆਮਦਨ ਦਾ ਗਰਾਫ਼ ਵੱਧ ਰਿਹਾ ਹੈ, ਜਿਸ ਦਾ ਅਸਰ ਖਪਤਕਾਰਾਂ ‘ਤੇ ਪੈ ਰਿਹਾ ਹੈ। ਸਵਾਲ ਉਠਾਇਆ ਗਿਆ ਕਿ ਜੇਕਰ ਦੇਸ਼ ਦੀ ਔਸਤ ਆਮਦਨ ਵਧੀ ਹੈ ਤਾਂ ਪੈਸਾ ਕਿੱਥੇ ਜਾ ਰਿਹਾ ਹੈ? ਇਸ ਦਾ ਸਪਸ਼ਟ ਮਤਲਬ ਸਿਆਸੀ ਇੱਛਾ ਸ਼ਕਤੀ ਦੀ ਘਾਟ ਹੈ।

ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਰਕਾਰ ਨੂੰ ਕਾਰੋਬਾਰੀ ਜਗਤ ਨਾਲ ਸੁਹਿਰਦ ਸਬੰਧ ਰੱਖਣੇ ਚਾਹੀਦੇ ਹਨ ਕਿਉਂਕਿ ਜਦੋਂ ਕਾਰੋਬਾਰ ਵਧੇਗਾ ਤਾਂ ਸੂਬਾ ਅਤੇ ਦੇਸ਼ ਵੀ ਖ਼ੁਸ਼ ਰਹੇਗਾ। ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਵਪਾਰੀ, ਪਰਚੂਨ ਵਿਕਰੇਤਾ ਵਪਾਰੀ ਛਾਪੇ, ਪਰਚੀਆਂ ਅਤੇ ਚਲਾਨਾਂ ਤੋਂ ਡਰਦੇ ਸਨ, ਦੂਜਾ ਟੈਕਸ ਵੀ 18 ਫ਼ੀਸਦੀ ਵੱਧ ਸੀ। ਪਰ ‘ਆਪ’ ਦੀ ਸਿਆਸੀ ਇੱਛਾ ਸ਼ਕਤੀ ਕਾਰਨ ਇਹ ਟੈਕਸ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਅਤੇ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੂੰ ਪਿਛਲੇ ਸਾਲ ਨਾਲੋਂ ਇੱਕ ਫ਼ੀਸਦੀ ਜ਼ਿਆਦਾ ਟੈਕਸ ਮਿਲਿਆ ਹੈ।

ਇਸੇ ਤਰ੍ਹਾਂ 2016 ਵਿੱਚ ਬਜਟ ਤਿਆਰ ਕਰਨ ਤੋਂ ਪਹਿਲਾਂ ਇੱਕ ਮੀਟਿੰਗ ਤੋਂ ਬਾਅਦ 44 ਉਤਪਾਦਾਂ ‘ਤੇ ਟੈਕਸ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤਾ ਗਿਆ ਸੀ। ਇਸ ਨਾਲ ਸਾਲ 2011-12 ‘ਚ ਜਿੱਥੇ ਦਿੱਲੀ ਦਾ ਬਜਟ ਕਰੀਬ 30 ਹਜ਼ਾਰ ਕਰੋੜ ਰੁਪਏ ਸੀ, ਉੱਥੇ ਹੀ ‘ਆਪ’ ਦਾ ਬਜਟ ਪੰਜ ਸਾਲਾਂ ‘ਚ ਵਧ ਕੇ 60 ਹਜ਼ਾਰ ਕਰੋੜ ਰੁਪਏ ਹੋ ਗਿਆ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਚ ਇੰਸਪੈਕਟਰਾਂ ਵੱਲੋਂ ਦਿਵਾਲ਼ੀ ਵਸੂਲਣ ਦੀ ਸੂਚਨਾ ਮਿਲੀ, ਜਦਕਿ ਸਰਕਾਰ ਵੱਲੋਂ ਇਸ ਤੇ ਸਖ਼ਤ ਮਨਾਹੀ ਸੀ। ਇਸ ਦੀ ਸੂਚਨਾ ਉਨ੍ਹਾਂ ਨੂੰ ਵਪਾਰੀ ਯੂਨੀਅਨ ਤੋਂ ਮਿਲੀ। ਫਿਰ ਉਨ੍ਹਾਂ ਨੇ ਸੀਬੀਆਈ ਨੂੰ ਸੂਚਿਤ ਕੀਤਾ ਅਤੇ ਇੰਸਪੈਕਟਰਾਂ ਨੂੰ ਜੇਲ੍ਹ ਭੇਜ ਦਿੱਤਾ। ਇਸ ਦੇ ਨਾਲ ਹੀ ਇਨਫੋਰਸਮੈਂਟ ਵਿੰਗ ਨੂੰ ਤੁਰੰਤ ਭੰਗ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਪਾਰੀ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਦੂਜੇ ਪਾਸੇ ਜੇਕਰ ਜੀਐਸਟੀ ਵਿਭਾਗ ਕਾਰੋਬਾਰੀ ਜਗਤ ਦੀ ਮਦਦ ਕਰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਟੈਕਸ ਜ਼ਿਆਦਾ ਆਵੇਗਾ।

ਸਿਸੋਦੀਆ ਨੇ ਕਿਹਾ ਕਿ ਕੋਰੋਨਾ ਦੌਰ ਦੇ ਬਾਵਜੂਦ ਦਿੱਲੀ ਦੀ ਜੀਡੀਪੀ 13 ਫ਼ੀਸਦੀ  ਵਧੀ ਹੈ। ਦੇਸ਼ ਦੀ ਔਸਤ ਆਮਦਨ 1 ਲੱਖ 35 ਹਜ਼ਾਰ ਰੁਪਏ ਹੈ, ਜਦਕਿ ਦਿੱਲੀ ਦੀ ਔਸਤ ਆਮਦਨ 3 ਲੱਖ 54 ਹਜ਼ਾਰ ਰੁਪਏ ਹੈ।

ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੇ ਸਿਆਸੀ ਇੱਛਾ ਸ਼ਕਤੀ ਨਾਲ ਉਦਯੋਗਪਤੀਆਂ ਦੀਆਂ ਲੋੜਾਂ ਪੁੱਛ ਕੇ ਦਿੱਲੀ ਵਿੱਚ ਸਕਿੱਲ ਯੂਨੀਵਰਸਿਟੀ ਸ਼ੁਰੂ ਕੀਤੀ ਹੈ, ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਦੇ ਹੀ ਰੁਜ਼ਗਾਰ ਪ੍ਰਾਪਤ ਕਰ ਸਕਣ। ਦਿੱਲੀ ਸਰਕਾਰ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਟਾਰਟ-ਅੱਪ, ਉੱਦਮੀ ਹੁਨਰ ਲਈ 60 ਕਰੋੜ ਰੁਪਏ ਦੀ ਬੀਜ ਰਾਸ਼ੀ ਦੇ ਰਹੀ ਹੈ। ਲਗਭਗ 3.5 ਲੱਖ ਵਿਦਿਆਰਥੀਆਂ ਨੇ 51,000 ਵਪਾਰਕ ਵਿਚਾਰ ਵਿਕਸਿਤ ਕੀਤੇ ਹਨ। ਇੱਥੋਂ ਤੱਕ ਕਿ ਕੁੱਝ ਬੱਚੇ ਸਰਕਾਰ ਦੇ ਬੀਜ ਪੈਸੇ ਤੋਂ ਕਈ ਲੱਖ ਰੁਪਏ ਕਮਾ ਰਹੇ ਹਨ।

ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਫੈਮਲੀ ਬਿਜ਼ਨਸ ਵਿੱਚ ਐਮਬੀਏ ਦੀ ਸ਼ੁਰੂਆਤ ਕੀਤੀ ਤਾਂ ਜੋ ਫ਼ੈਕਟਰੀ ਮਾਲਕਾਂ/ਆਪ੍ਰੇਟਰਾਂ ਦੇ ਬੱਚੇ ਆਪਣਾ ਕਾਰੋਬਾਰ ਚਲਾ ਸਕਣ। ਇੱਥੋਂ ਟਰੇਨਿੰਗ ਲੈਣ ਸਮੇਤ ਫ਼ੈਕਟਰੀ ਮਾਲਕਾਂ ਅਤੇ ਸੰਚਾਲਕਾਂ ਦੇ ਬੱਚੇ ਆਪਣੀ ਫ਼ੈਕਟਰੀ ਵਿੱਚ 70 ਫ਼ੀਸਦੀ ਕੰਮ ਸਿੱਖਣਗੇ ਅਤੇ ਯੂਨੀਵਰਸਿਟੀ ਵਿੱਚ 30 ਫ਼ੀਸਦੀ ਸਿਖਲਾਈ ਲੈਣਗੇ।

ਸਿਸੋਦੀਆ ਨੇ ਕਿਹਾ ਕਿ ਜਦੋਂ ਭਾਰਤ 100 ਸਾਲ ਦਾ ਹੋ ਜਾਵੇਗਾ ਤਾਂ ਦਿੱਲੀ ਦੀ ਔਸਤ ਆਮਦਨ ਸਿੰਗਾਪੁਰ ਦੀ ਔਸਤ ਆਮਦਨ ਦੇ ਬਰਾਬਰ ਹੋਵੇਗੀ, ‘ਆਪ’ ਦਾ ਰੋਡ ਮੈਪ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਪਾਰ ਜਗਤ ਨੂੰ ਸੁਖਾਵਾਂ ਮਾਹੌਲ ਦੇਣ ਲਈ ਜ਼ਰੂਰੀ ਹੈ ਕਿ ਜਿਹੜੇ ਮੁੱਦੇ ਉਠਾਏ ਗਏ ਹਨ, ਉਨ੍ਹਾਂ ਨੂੰ ਸਿਆਸੀ ਇੱਛਾ ਸ਼ਕਤੀ ਨਾਲ ਹੱਲ ਕੀਤਾ ਜਾਵੇ। ਸਿਸੋਦੀਆ ਨੇ ਪੰਜਾਬ ਦੇ ਲੋਕਾਂ ਨੂੰ ‘ਆਪ’ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ ਹੈ, ਜਿਸ ਤੋਂ ਬਾਅਦ ਉਹ ਬਾਕੀ ਸਾਰੀਆਂ ਪਾਰਟੀਆਂ ਨੂੰ ਭੁੱਲ ਜਾਣਗੇ।