—ਸਵੀਪ ਗਤੀਵਿਧੀਆਂ ਤਹਿਤ ਪੋਸਟਰ ਮੈਕਿੰਗ ਮੁਕਾਬਲੇ ਐੱਲ. ਬੀ. ਐੱਸ ਕਾਲਜ ਵਿਖੇ ਕਰਵਾਏ ਗਏ
–“ਕੋਈ ਵੀ ਵੋਟਰ ਰਹਿ ਨਾ ਜਾਵੇ” ਦੀ ਥੀਮ ਉੱਤੇ ਕਰਵਾਏ ਗਏ ਮੁਕਾਬਲੇ
ਬਰਨਾਲਾ, 9 ਨਵੰਬਰ:-
ਵੋਟ ਬਣਾਉਣ ਲਈ ਹਰ ਇਕ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਭਾਰਤ ਦੇਸ਼ ਦੀ ਜਮਹੂਰੀਅਤ ਨੋ ਹੋਰ ਵਧੇਰੇ ਮਜ਼ਬੂਤੀ ਦਿੱਤੀ ਜਾ ਸਕੇ। 18 ਸਾਲ ਦੀ ਉਮਰ ਦੇ ਨੌਜਵਾਨ ਭਾਰਤੀ ਸੰਵਿਧਾਨ ਵਲੂੰ ਦਿੱਤੇ ਗਏ ਇਸ ਹੱਕ ਦਾ ਇਸਤੇਮਾਲ ਕਰਦਿਆਂ ਆਪਣੀ ਵੋਟ ਜ਼ਰੂਰ ਬਣਵਾਉਣ।
ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ – ਕਮ- ਡਿਪਟੀ ਕਮਿਸ਼ਨਰ ਡਾ ਹਰੀਸ਼ ਨਈਅਰ ਨੇ ਅੱਜ ਲਾਲ ਬਹਾਦਰ ਸ਼ਾਸਤਰੀ ਕਾਲਜ ਵਿਖੇ ਵੋਟਾਂ ਸਬੰਧੀ ਕਰਵਾਏ ਗਏ ਮੁਕਾਬਲਿਆਂ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਹਨਾਂ ਕਾਲਜ ਦੀ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਬਣਾਉਣੀ ਅਤੇ ਉਸ ਵਿਚ ਸੋਧ ਕਰਵਾਉਣੀ ਬਹੁਤ ਹੀ ਆਸਾਨ ਹੈ। ਵੋਟਰ ਆਈ-ਕਾਰਡ ਬਣਾਉਣ, ਸੋਧ ਕਰਵਾਉਣ ਆਦਿ ਸਬੰਧੀ ਰੇਜਿਸਟ੍ਰੇਸ਼ਨ ਆਨਲਾਈਨ ਵੀ www.https://www.nvsp.in/ ਕਰਵਾਈ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ ਨੌਜਵਾਨਾਂ ਨੂੰ ਵੋਟਾਂ ਬਨਾਉਣ ਸਬੰਧੀ ਪ੍ਰੇਰਣ ਲਈ ਚੋਣ ਕਮਿਸ਼ਨ ਪੰਜਾਬ ਵੱਲੋ “ਕੋਈ ਵੀ ਵੋਟਰ ਰਹਿ ਨਾ ਜਾਵੇ” ਦੀ ਥੀਮ ਉੱਤੇ ਲਾਲ ਬਹਾਦਰ ਸ਼ਾਸਤਰੀ ਕਾਲਜ ਵਿਖੇ ਪੋਸਟਰ ਮੈਕਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਪੋਸਟਰ ਮੈਕਿੰਗ ਮੁਕਾਬਲੇ ਚ ਵਿਦਿਆਰਥਣ ਹਰਵਿੰਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਸੋਨੀਆ ਨੇ ਦੂਜਾ ਅਤੇ ਅੰਸ਼ਿਕ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੰਗੋਲੀ ਬਨਾਉਣ ਦੇ ਮੁਕਾਬਲਿਆਂ ਚ ਬਿੰਦੂ ਨੇ ਪਹਿਲਾ ਸਥਾਨ, ਪੂਜਾ ਰਾਣੀ ਨੇ ਦੂਸਰਾ ਅਤੇ ਪ੍ਰਿਆ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ, ਚੋਣ ਤਹਿਸੀਲਦਾਰ ਸ਼੍ਰੀਮਤੀ ਹਰਜਿੰਦਰ ਕੌਰ, ਸ਼੍ਰੀ ਲਵਪ੍ਰੀਤ ਸਿੰਘ ਸਵੀਪ ਨੋਡਲ ਅਫਸਰ ਜ਼ਿਲ੍ਹਾ ਬਰਨਾਲਾ, ਕਾਲਜ ਦੇ ਪ੍ਰਿੰਸੀਪਲ ਡਾ ਨੀਲਮ ਸ਼ਰਮਾ, ਲੈਕਚਰਰ ਹਰਜਿੰਦਰ ਕੌਰ ਹਾਜ਼ਰ ਸਨ।

English






