ਆਬਕਾਰੀ ਵਿਭਾਗ ਵੱਲੋਂ ਪੰਜਾਬ ਵੈਲਿਊ ਐਡਿਡ ਟੈਕਸ ਐਕਟ ਦੇ ਸ਼ਡਿਊਲ @ਈ@ ਵਿੱਚ ਸੋਧਾਂ ਨੋਟੀਫਾਈ

ਚੰਡੀਗੜ•, 5 ਮਈ :
ਪੰਜਾਬ ਸਰਕਾਰ ਨੇ ਮੰਗਲਵਾਰ  ਸ਼ਾਮ ਨੂੰ ਪੰਜਾਬ ਵੈਲਿਊ ਐਡਿਡ ਟੈਕਸ ਐਕਟ, 2005 ਦੇ ਸ਼ਡਿਊਲ @ਈ@ ਵਿੱਚ ਸੋਧਾਂ ਨੋਟੀਫਾਈ ਕੀਤੀਆਂ ਹਨ ਜਿਸ ਤਹਿਤ ਇਸਦੇ ਸਿਰਲੇਖ @@ਰੇਟ ਆਫ਼ ਟੈਕਸ@@ ਦੇ ਤਹਿਤ ਲੜੀ ਨੰਬਰ 1 ‘ਚ ਦਰਸਾਏ ਅੰਕਾਂ ਅਤੇ ਸ਼ਬਦਾਂ ਭਾਵ 11.8 ਫੀਸਦ ਨੂੰ ਸੋਧੇ ਅੰਕਾਂ ਅਤੇ ਸ਼ਬਦਾਂ ਭਾਵ 15.15 ਫੀਸਦ ਨਾਲ ਬਦਲਿਆ ਗਿਆ ਹੈ।
ਆਬਕਾਰੀ ਅਤੇ ਕਰ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਉਪਰੋਕਤ ਹਿੱਸੇ ਦੇ ਸਿਰਲੇਖ @@ਰੇਟ ਆਫ਼ ਟੈਕਸ@@ ਦੇ ਤਹਿਤ ਲੜੀ ਨੰਬਰ 2 ‘ਚ ਦਰਸਾਏ ਗਏ ਅੰਕਾਂ ਅਤੇ ਸ਼ਬਦਾਂ ਭਾਵ 20.11 ਫੀਸਦ ਨੂੰ  ਸੋਧੇ ਅੰਕਾਂ ਅਤੇ ਸ਼ਬਦਾਂ ਭਾਵ 23.30 ਫੀਸਦ ਨਾਲ ਬਦਲਿਆ ਗਿਆ ਹੈ।
ਇਨ•ਾਂ ਸੋਧਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਵੈਲਿਊ  ਐਡਿਡ ਟੈਕਸ ਐਕਟ, 2005 (ਪੰਜਾਬ ਐਕਟ ਨੰ. 8 ਆਫ਼ 2005) ਦੀ ਧਾਰਾ 8 ਦੀ ਉਪ-ਧਾਰਾ (3) ਤਹਿਤ ਪ੍ਰਾਪਤ ਅਧਿਕਾਰਾਂ  ਅਤੇ ਹੋਰ ਸ਼ਕਤੀਆਂ ਦੀ ਵਰਤੋਂ ਕਰਦਿਆਂ ਮਨਜ਼ੂਰੀ ਦੇਣ ਤੋਂ ਬਾਅਦ ਹੀ ਨੋਟੀਫ਼ਾਈ ਕੀਤਾ ਗਿਆ ਹੈ।
ਆਬਕਾਰੀ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਜਾਰੀ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਨੂੰ ਖ਼ਤਮ ਕਰਦਿਆਂ ਇਹ ਦੋਵੇਂ ਸੋਧਾਂ 6 ਮਈ, 2020 (5 ਅਤੇ 6 ਮਈ, 2020 ਦੀ ਅੱਧੀ ਰਾਤ) ਤੋਂ ਲਾਗੂ ਹੋਣਗੀਆਂ।