28 ਜਨਵਰੀ ਨੂੰ ਲੱਗਣ ਵਾਲਾ ਧਰਨਾ ਕੈਸਲ
ਫਿਰੋਜ਼ਪੁਰ 25 ਜਨਵਰੀ 2022
ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਉਸਾਰੀ ਗੋਲੇ ਵਾਲਾ ਵੱਲੋ ਜਿਲ੍ਹਾਂ ਪ੍ਰਧਾਨ ਕਾਲਸ ਫੋਰਥ ਯੂਨੀਅਨ ਦੇ ਰਾਮ ਪ੍ਰਸ਼ਾਦ, ਜਨਰਲ ਸਕੱਤਰ ਪਰਵੀਨ ਕੁਮਾਰ, ਜਸਵਿੰਦਰਪਾਲ ਪਾਲੀ ਸੀਨੀਅਰ ਸਹਾਇਕ ਦਫਤਰ ਕਾਰਜਕਾਰੀ ਇੰਜੀਨੀਅਰ ਦੀ ਅਗਵਾਈ ਵਿਚ ਅੱਜ ਕਾਰਜਕਾਰੀ ਇੰਜੀਨੀਅਰ ਵੱਲੋ ਵਿਭਾਗੀ ਮੰਗਾਂ ਨਾ ਮੰਨਣ ਤੇ 28 ਜਨਵਰੀ ਨੂੰ ਧਰਨਾ ਦੇਣ ਦਾ ਨੋਟੀਸ ਦਿੱਤਾ ਗਿਆ ਸੀ, ਜਿਸ ਨੂੰ ਅੱਜ ਵਿਭਾਗ ਵੱਲੋ ਯੂਨੀਅਨ ਆਗੂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆ ਮੰਗਾਂ ਮੰਨਣ ਲਈਆ ਹਨ ਜਿਸ ਕਰਕੇ 28 ਜਨਵਰੀ ਨੂੰ ਲੱਗਣ ਵਾਲਾ ਧਰਨਾ ਮੁਲਤਵੀ ਕੀਤਾ ਜਾਦਾ ਹੈ।
ਹੋਰ ਪੜ੍ਹੋ :-ਸਰਕਾਰੀ ਬਹੁ-ਤਕਨੀਕੀ ਕਾਲਜ ’ਚ 12ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ
ਇਸ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਦਫਤਰ ਵਿਖੇ ਤੈਨਾਤ ਕਲਾਸ ਫੋਰਥ ਕਰਮਚਾਰੀਆਂ ਨਾਲ ਧੱਕਾ ਹੋ ਰਿਹਾ ਹੈ। ਜਿਸ ਕਰਕੇ ਇਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਕਾਰਜਕਾਰੀ ਇੰਜੀਨੀਅਰ ਨੂੰ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਨੋਟਿਸ ਦਿੱਤਾ ਗਿਆ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾ ਦਾ ਨਿਪਟਾਰਾ ਨਹੀ ਕੀਤਾ ਜਾਦਾ ਤਾਂ ਮਜ਼ਬੂਰਨ ਹੀ ਸਾਨੂੰ ਉਨ੍ਹਾਂ ਖਿਲਾਫ ਧਰਨਾ ਦਿੱਤਾ ਜਾਵੇਗਾ। ਇਸ ਕਰਕੇ ਮਿਤੀ 28 ਜਨਵਰੀ ਨੂੰ ਕਾਰਜਾਕਾਰੀ ਇੰਜੀਨੀਅਰ ਦੇ ਖਿਲਾਫ ਧਰਨਾ ਲਗਾਉਣ ਦਾ ਸਮਾ ਦਿੱਤਾ ਗਿਆ ਸੀ,ਪਰ ਅੱਜ ਅਧਿਕਾਰੀ ਵੱਲੋਂ ਜਿਲ੍ਹਾਂ ਯੂਨੀਅਨ ਆਗੂ ਨਾਲ ਗੱਲ ਬਾਤ ਕਰਕੇ ਮੰਗਾ ਦਾ ਨਿਪਟਾਰਾ ਕੀਤਾ ਗਿਆ ਹੈ। ਜਿਸ ਕਰਕੇ ਇਹ ਧਰਨਾ ਹੁਣ ਨਹੀ ਲਗਾਇਆ ਜਾਵੇਗਾ। ਇਸ ਮੋਕੇ ਸਮਰ ਬਹਾਦਰ, ਮਹੇਸ਼ ਕੁਮਾਰ ਮੁਨਸੀ ਰਾਮ ਵੀ ਹਾਜਰ ਸਨ।

English






