ਫਾਜ਼ਿਲਕਾ, 6 ਮਈ 2022
ਈਸਟਰਨ ਨਹਿਰ ਮੰਡਲ ਅਧੀਨ ਕੋਟਨ ਬੈਲਟ ਵਾਲੀਆਂ ਨਹਿਰਾਂ ਜਿਵੇਂ ਕਿ ਸਦਰਨ ਨਹਿਰ ਸਿਸਟਮ ਅਤੇ ਹੋਰ ਇਸ ਵਿਚੋਂ ਨਿਕਲਦੀਆਂ ਨਹਿਰਾਂ ਕਬੂਲਸ਼ਾਹ, ਬਾਂਡੀ ਵਾਲਾ, ਨਿਉ ਲੱਖੋਕੇ, ਸਟੇਟ ਮਾਈਨਰ ਅਤੇ ਜੰਡਵਾਲਾ ਨਹਿਰ ਅਤੇ ਫਾਜ਼ਿਲਕਾ ਵਿਚੋਂ ਨਿਕਲਦੀ ਕੇਰੀਆਂ ਮਾਈਨਰ ਅੰਦਰੂਨੀ ਸਫਾਈ ਹੋਣ ਉਪਰੰਤ 17 ਅਪ੍ਰੈਲ 2022 ਤੋਂ ਲਗਾਤਾਰ ਆਪਣੀ ਡਿਜਾਈਨ ਸਮਰੱਥਾ ਅਨੁਸਾਰ ਚੱਲ ਰਹੀਆਂ ਹਨ।ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਈਸਟਰਨ ਨਹਿਰ ਮੰਡਲ ਸ੍ਰੀ ਯਾਦਵਿੰਦਰ ਸਿੰਘ ਨੇ ਦਿੱਤੀ
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਨਰਮੇ ਦੀ ਬਿਜਾਈ ਲਈ ਪੂਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਨਹਿਰਾਂ ਦੀਆਂ ਟੇਲਾਂ ਮੌਕੇ 10 ਹਿੱਸੇ ਦੀ ਬਜਾਏ 12 ਤੋਂ 13 ਹਿੱਸੇ ਚਲ ਰਹੀਆਂ ਹਨ। ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ਅਨੁਸਾਰ ਪਾਣੀ ਇਸੇ ਤਰ੍ਹਾਂ ਮੁਹੱਈਆ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਨਰਮੇਂ ਦੀ ਬਿਜਾਈ ਲਈ ਪਾਣੀ ਦੀ ਸਪਲਾਈ ਜਾਰੀ ਰੱਖੀ ਜਾਵੇਗੀ।

ਹੋਰ ਪੜ੍ਹੋ :- ਕੋਵਿਡ ਕਾਰਨ ਹੋਈਆਂ ਮੌਤਾਂ ਸਬੰਧੀ ਵਾਰਸ ਐਕਸਗ੍ਰੇਸੀਆ ਗ੍ਰਾਂਟ ਲਈ ਦੇ ਸਕਦੇ ਹਨ ਅਰਜੀ
ਸੋਸ਼ਲ ਮੀਡੀਆ `ਤੇ ਵੀਡੀਓ ਰਾਹੀਂ ਫੈਲਾਈ ਜਾ ਰਹੀ ਅਫਵਾਹ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਮੰਗ ਅਨੁਸਾਰ ਕਿਸਾਨਾਂ ਨੂੰ ਲੋੜ ਅਨੁਸਾਰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਜਾਂਦਾ ਰਹੇਗਾ।

English