ਇਨਸਾਫ਼ ਤਾਂ ਦੂਰ, ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣੋਂ ਕਿਉਂ ਨਹੀਂ ਹਟਦੀ ਕਾਂਗਰਸ : ਪ੍ਰੋ. ਬਲਜਿੰਦਰ ਕੌਰ

Cong ministers behind smuggling of paddy, cotton from other states: Prof Baljinder Kaur
-ਟਾਇਟਲਰ ਨੂੰ ਅਹੁਦੇ ਬਖਸ਼- ਬਖਸ਼ ਗਾਂਧੀ ਪਰਿਵਾਰ ਸਿੱਖ ਜਗਤ ਨੂੰ ਵਾਰ- ਵਾਰ ਨਾ ਚਿੜਾਵੇ
-ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਇਸ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ: ਗਿਆਸਪੁਰਾ

ਚੰਡੀਗੜ੍ਹ, 30 ਅਕਤੂਬਰ 2021

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਹਾਈਕਮਾਨ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਜਗਦੀਸ਼ ਟਾਇਟਲਰ ਨੂੰ ਦਿੱਲੀ ਪ੍ਰਦੇਸ਼ ਕਾਂਗਰਸ ਲਈ ਸਥਾਈ ਮੈਂਬਰ ਦਾ ਅਹੁਦਾ ਦਿੱਤੇ ਜਾਣ ’ਤੇ ਸਖ਼ਤ ਰੋਸ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ‘ਆਪ’ ਨੇ ਪੰਜਾਬ ਕਾਂਗਰਸ ਨੂੰ ਵੀ ਇਸ ਮੁੱਦੇ ’ਤੇ ਘੇਰਦਿਆਂ ਮੁੱਖ ਮੰਤਰੀ ਅਤੇ ੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਇਸ ਮੁੱਦੇ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਵੰਗਾਰਿਆ ਹੈ।

ਹੋਰ ਪੜ੍ਹੋ :-ਕਰੀਹਾ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਦੌਰਾਨ 168 ਬਿਜਲੀ ਖਪਤਕਾਰਾਂ ਦੇ ਬਕਾਏ ਹੋਏ ਮੁਆਫ਼

ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਪਾਰਟੀ ਦੇ ਬੁਲਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਗਾਂਧੀ ਪਰਿਵਾਰ ਸਮੇਤ ਸਮੁੱਚੀ ਕਾਂਗਰਸ ਨੂੰ ਪੁੱਛਿਆ ਕਿ ਕਾਂਗਰਸ ਨੇ ਸਿੱਖਾਂ ਨੂੰ ਇਨਸਾਫ਼ ਤਾਂ ਨਹੀਂ ਦਿੱਤਾ, ਪਰ 1984 ਦੇ ਕਤਲੇਆਮ ਦੇ ਅੱਜ ਤੱਕ ਅੱਲ਼ੇ ਪਏ ਜ਼ਖ਼ਮਾਂ ’ਤੇ ਲੂਣ ਛਿੜਕਣੋਂ ਕਦੋਂ ਹਟੇਗੀ?
ਪ੍ਰੋ. ਬਲਜਿੰਦਰ ਕੌਰ ਨੇ ਕਿਹਾ, ‘‘ਕਾਂਗਰਸ ਦੱਸੇ ਕਿ ਆਖ਼ਰ ਜਗਦੀਸ਼ ਟਾਇਟਲਰ ਨੇ ਗਾਂਧੀ ਪਰਿਵਾਰ ‘ਤੇ ਅਜਿਹੀ ਕਿਹੜੀ ਮਿਹਰਬਾਨੀ ਕੀਤੀ ਹੋਈ ਹੈ ਕਿ ਟਾਇਟਲਰ ਨੂੰ ਵਾਰ- ਵਾਰ ਅਹੁਦੇ ਬਖਸ਼ੇ ਜਾ ਰਹੇ ਹਨ, ਜਦੋਂਕਿ ਟਾਇਟਲਰ ਦਾ ਅਪਰਾਧ ਅਹੁਦੇ ਰੁਤਬਿਆਂ ਦਾ ਨਹੀਂ, ਸਗੋਂ ਜੇਲ੍ਹ ’ਚ ਸੜਨ ਦੇ ਲਾਇਕ ਹੈ।

ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਜਗਦੀਸ਼ ਟਾਇਟਲਰ ਵਰਗੇ ਗੁਨਾਹਗਾਰਾਂ ਨੂੰ ਅਹੁਦੇ ਬਖਸ਼- ਬਖਸ਼ ਕੇ ਸਿੱਖਾਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਵਾਰ- ਵਾਰ ਨਾ ਚਿੜਾਇਆ ਜਾਵੇ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜਗਦੀਸ਼ ਟਾਇਟਲਰ 1984 ਦੇ ਸਿੱਖ ਕਤਲੇਆਮ ਦਾ ਚਰਚਿਤ ਅਤੇ ਅਦਾਲਤੀ ਦੋਸ਼ੀ ਹੈ ਅਤੇ ਇਸ ਖ਼ਿਲਾਫ਼ ਸੀ.ਬੀ.ਆਈ. ਕੋਲ ਕਈ ਮਾਮਲੇ ਵਿਚਾਰ ਅਧੀਨ ਹਨ। ਬਦਕਿਸਮਤੀ ਇਹ ਹੈ ਕਿ ਜਿਸ ਤਰ੍ਹਾਂ ਕਾਂਗਰਸ ਸੱਤਾ ਵਿਚ ਰਹਿੰਦਿਆਂ ਜਗਦੀਸ਼ ਟਾਇਟਲਰ ਅਤੇ ਹੋਰ ਦੋਸ਼ੀਆਂ ਨੂੰ ਬਚਾਉਂਦੀ ਰਹੀ ਹੈ, ਉਸੇ ਤਰ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਵੀ ਅਜਿਹੇ ਕਥਿਤ ਕਾਤਲਾਂ ਨੂੰ ਹੱਥ ਨਾ ਪਾ ਕੇ ਬਚਾਅ ਰਹੀ ਹੈ।

ਪਾਰਟੀ ਦੇ ਬੁਲਾਰੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ, ‘‘ਕਾਂਗਰਸ ਹਾਈ ਕਮਾਨ ਦੇ ਇਸ ਫ਼ੈਸਲੇ ਨੇ ਕਾਂਗਰਸ ਦੀ 1984 ਦੇ ਕਤਲੇਆਮ ਬਾਰੇ ਮਾਨਸਿਕਤਾ ਇੱਕ ਵਾਰ ਫਿਰ ਨੰਗੀ ਕਰ ਦਿੱਤੀ ਹੈ। ਸਾਫ਼ ਹੈ ਕਿ ਕਾਂਗਰਸ ਕਦੇ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਦੇ ਸਕਦੀ, ਹਲਾਂਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ’ਤੇ 1984 ਤੋਂ ਬਾਅਦ ਵੀ ਕਈ ਵਾਰ ਵਿਸ਼ਵਾਸ਼ ਕੀਤਾ ਹੈ। ਪਰ ਕਾਂਗਰਸ ਨੇ ਹਰ ਵਾਰ ਸਿੱਖਾਂ ਅਤੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਹੀ ਕੀਤਾ ਹੈ।’’

‘ਆਪ’ ਆਗੂਆਂ ਨੇ ਕਾਂਗਰਸ ਹਾਈਕਮਾਨ ਵੱਲੋਂ ਜਗਦੀਸ਼ ਟਾਇਟਲਰ ਨੂੰ ਨਿਵਾਜੇ ਗਏ ਮਾਣ ਸਨਮਾਨ ਬਾਰੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਾਰੇ ਕਾਂਗਰਸੀ ਆਗੂਆਂ ਨੂੰ ਆਪੋਂ-ਆਪਣਾ ਸਟੈਂਡ ਸਪੱਸ਼ਟ ਕਰਨ।