ਰੂਪਨਗਰ, 29 ਦਸੰਬਰ:2023
ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀਮਤੀ ਕਮਲੇਸ਼ ਰਾਣੀ ਅੱਜ ਰਿਟਾਇਰ ਹੋ ਗਏ। ਸਿਵਲ ਸਰਜਨ ਡਾ. ਮੰਨੂ ਵਿੱਜ ਸਮੇਤ ਸਮੂਹ ਸਟਾਫ਼ ਵੱਲੋਂ ਸੇਵਾ ਨਿਵਿਰਤ ਮੌਕੇ ਸ਼੍ਰੀਮਤੀ ਕਮਲੇਸ਼ ਰਾਣੀ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਸਿਵਲ ਸਰਜਨ ਡਾ. ਮੰਨੂ ਵਿੱਜ ਨੇ ਇਸ ਮੌਕੇ ਕਿਹਾ ਕਿ ਬਤੌਰ ਡਿਪਟੀ ਮਾਸ ਮੀਡੀਆ ਅਫ਼ਸਰ ਇਸ ਅਧਿਕਾਰੀ ਵੱਲੋਂ ਆਪਣੀਆਂ ਜਿੰਮਵਾਰੀਆਂ ਦਾ ਨਿਰਵਾਹ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੋਵਿਡ ਵਰਗੀ ਮਹਾਂਮਾਰੀ ਦੇ ਚੱਲਦਿਆਂ ਉਹਨਾਂ ਵੱਲੋਂ ਕੀਤੀ ਗਈ ਮਿਹਨਤ ਕਾਬਿਲੇ ਗੋਰ ਹੈ। ਇਸ ਤੋਂ ਇਲਾਵਾ ਦਫਤਰ ਸਿਵਲ ਸਰਜਨ ਰੂਪਨਗਰ ਸਟਾਫ ਵੱਲੋਂ ਵੀ ਉਹਨਾਂ ਨੂੰ ਇਸ ਮੋਕੇ ਵਿਦਾਇਗੀ ਦਿੱਤੀ ਗਈ।
ਇਸ ਵਿਦਾਇਗੀ ਸਮਾਰੋਹ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਅੰਜੂ ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਟੀਕਾ ਅਫਸਰ, ਡਾ. ਨਵਰੂਪ ਕੌਰ, ਡਾ. ਜਗਜੀਤ ਕੌਰ ਜਿਲਾ ਸਿਹਤ ਅਫਸਰ, ਡਾ. ਅਮਰਜੀਤ ਸਿੰਘ ਐਸ.ਐਮ.ਓ ਝਾਂਡੀਆਂ, ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ, ਰਿਤੂ ਡਿਪਟੀ ਮਾਸ ਮੀਡੀਆ ਅਫ਼ਸਰ, ਸੁਖਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ ਕੋਅਰਡੀਨੇਟਰ, ਸੁਪਰਡੈਂਟ ਹਰਬੰਸ ਸਿੰਘ ਰਵਿੰਦਰ ਕੌਰ, ਜਤਿਨ ਕੁਮਾਰ ਅਤੇ ਹੋਰ ਸਿਹਤ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।

English






