ਅੱਜ ਮਿਤੀ 7/06/2021 ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਿਰੁੱਧ ਵਿਰੋਧ ਪ੍ਰਦਰਸ਼ਨ ਵਜੋਂ ਸੰਤ ਸੋਲਜ਼ਰ ਸਕੂਲ ਫੇਜ਼ 7 ਮੁਹਾਲੀ ਨੇੜੇ ਇੱਕ ਰੈਲੀ ਕੱਢੀ ਗਈ।
ਇਸ ਵਿਰੋਧ ਪ੍ਰਦਰਸ਼ਨ ਵਿੱਚ ਸੁਖਬੀਰ ਸਿੰਘ ਬਾਦਲ, ਐਮ ਪੀ ਸਮੇਤ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੀ ਸ਼ਾਮਲ ਸਨ।
ਕੋਵਿਡ -19 ਮਹਾਂਮਾਰੀ ਦੇ ਕਾਰਨ ਜ਼ਿਲ੍ਹਾ ਮੈਜਿਸਟਰੇਟ ਐਸ.ਏ.ਐਸ.ਨਗਰ ਦੁਆਰਾ ਆਰਡਰ ਨੰ. ਡੀ.ਸੀ.ਐਮ/ਐਮ.ਏ./2020/8597 ਮਿਤੀ 7/5/2021 ਤਹਿਤ ਕੋਵਿਡ ਸਬੰਧੀ ਦਿਸ਼ਾ ਨਿਰਦੇਸ਼ਾਂ ਜਾਰੀ ਕੀਤੇ ਗਏ ਹਨ। ਪ੍ਰਬੰਧਕਾਂ ਅਤੇ ਹਿੱਸਾ ਲੈਣ ਵਾਲਿਆਂ ਨੇ ਜ਼ਿਲ੍ਹਾ ਮੈਜਿਸਟਰੇਟ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਦੇਸ਼ਾਂ ਦੀ ਉਲੰਘਣਾ ਕੀਤੀ ਅਤੇ ਰੋਸ ਰੈਲੀ ਕੀਤੀ।
ਹੇਠ ਲਿਖਿਆਂ ਵਿਅਕਤੀਆਂ ਅਤੇ ਅਤੇ 200 ਦੇ ਕਰੀਬ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮਾ ਨੰਬਰ 131 ਮਿਤੀ 7/6/2021 ਨੂੰ ਆਈਪੀਸੀ ਦੀ ਧਾਰਾ 188, 269,270 ਅਤੇ ਆਫ਼ਤ ਪ੍ਰਬੰਧਨ ਐਕਟ, 2005 ਦੀ ਧਾਰਾ 51 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ, ਐਮ.ਪੀ.
ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ.ਪੀ.
ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸਾਹਨੇਵਾਲ
ਐਨ ਕੇ ਸ਼ਰਮਾ ਵਿਧਾਇਕ ਡੇਰਾਬਸੀ
ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ
ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ
ਰਣਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ
ਪਵਨ ਕੁਮਾਰ ਟੀਨੂੰ, ਵਿਧਾਇਕ
ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ
ਸੋਹਣ ਸਿੰਘ ਠੰਡਲ ਸਾਬਕਾ ਮੰਤਰੀ
ਗੁਰਬਚਨ ਸਿੰਘ ਬੱਬੇਹਾਲੀ ਸਾਬਕਾ ਵਿਧਾਇਕ
ਬਲਦੇਵ ਸਿੰਘ ਵਿਧਾਇਕ ਫਿਲੌਰ
ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ
ਵਿਰਸਾ ਸਿੰਘ ਵਲਟੋਹਾ, ਸਾਬਕਾ ਵਿਧਾਇਕ
ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ
ਗੁਰਪ੍ਰਤਾਪ ਸਿੰਘ ਵਡਾਲਾ ਵਿਧਾਇਕ ਨਕੋਦਰ
ਲਖਵਿੰਦਰ ਸਿੰਘ ਲੋਧੀ ਨੰਗਲ ਵਿਧਾਇਕ ਬਟਾਲਾ
ਚਰਨਜੀਤ ਸਿੰਘ ਬਰਾੜ, ਹਰਚਰਨ ਸਿੰਘ ਲੌਂਗੋਵਾਲ, ਹਰਦੇਵ ਸਿੰਘ ਨੋਨੀ ਮਾਨ, ਸਰਬਜੀਤ ਸਿੰਘ ਮੱਕੜ,
ਹਰਮਨਪ੍ਰੀਤ ਸਿੰਘ ਪ੍ਰਿੰਸ,
ਸਿਮਰਨਜੀਤ ਸਿੰਘ ਚੰਦੂਮਾਜਰਾ
ਰੋਜ਼ੀ ਬਰਕੰਦੀ
ਬੰਟੀ ਰੋਮਾਣਾ ਰਣਜੀਤ ਸਿੰਘ ਗਿੱਲ ਗਿੱਲਕੋ ਵੈਲੀ ਅਤੇ ਹੋਰ।

English






