ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ-ਸੋਨੀ

ਰਾਜ ਸਰਕਾਰ
ਰਾਜ ਸਰਕਾਰ 147 ਕਰੋੜ ਰੁਪਏ ਨਾਲ ਫੋਕਲ ਪੁਆਇੰਟਾਂ ਦਾ ਕਰੇਗੀ ਵਿਕਾਸ-ਸੋਨੀ
ਉਦਯੋਗਾਂ ਨੂੰ ਬਿਜਲੀ ਦੇ ਫਿਕਸ ਚਾਰਜਾਂ ਅਤੇ ਇੰਸਟੀਚਿਊਸ਼ਨਲ ਟੈਕਸ ਵਿਚ ਦਿੱਤੀ ਵੱਡੀ ਰਾਹਤ
ਉਦਯੋਗਾਂ ਨੂੰ ਭੇਜੇ ਗਏ ਬਿਜਲੀ ਦੇ ਨੋਟਿਸ ਹੋਣਗੇ ਰੱਦ

ਅੰਮ੍ਰਿਤਸਰ 12 ਨਵੰਬਰ 2021

ਸੂਬਾ ਸਰਕਾਰ ਉਦਯੋਗਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ ਅਤੇ ਸਰਕਾਰ ਨੇ ਬਿਜਲੀ ਅਤੇ ਇੰਸਟੀਚਿਊਸ਼ਨਲ ਟੈਕਸ ਵਿਚ ਉਦਯੋਗਾਂ ਨੂੰ  ਵੱਡੀ ਰਾਹਤ ਦਿੱਤੀ ਹੈ,ਜਿਸ ਅਧੀਨ  ਬਿਜਲੀ ਦੇ ਫਿਕਸ ਚਾਰਜਾਂ ਵਿਚ 50 ਫੀਸਦੀ ਕਟੋਤੀ ਕੀਤੀ ਗਈ ਹੈ ਅਤੇ ਇੰਸਟੀਚਿਊਸ਼ਨਲ ਟੈਕਸ ਪੂਰੀ ਤਰਾ੍ਹ ਮੁਆਫ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ :-ਪੰਜ ਸਾਲ ਤਕ ਦੇ ਬੱਚਿਆਂ ਦੀਆਂ ਮੌਤਾਂ ਦਾ ਵੱਡਾ ਕਾਰਨ ਨਿਮੋਨੀਆ : ਸਿਵਲ ਸਰਜਨ

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਆਪਣੇ ਨਿਵਾਸ ਅਸਥਾਨ ਵਿਖੇ ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਦੋਰਾਨ ਕੀਤਾ। ਸ਼੍ਰੀ ਸੋਨੀ ਨੇ ਕਿਹਾ ਉਦਯੋਗਾਂ ਦਾ ਪੰਜਾਬ ਦੇ ਵਿਕਾਸ ਵਿਚ ਅਹਿਮ ਯੋਗਦਾਨ ਹੈ ਅਤੇ ਇਹ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਪੁਰਾਣੇ ਫੋਕਲ ਪੁਆਇੰਟ ਦਾ ਪੂਰਾ ਵਿਕਾਸ ਕਰਵਾਇਆ ਜਾਵੇਗਾ ਅਤੇ ਉਦਯੋਗਪਤੀਆਂ ਨੂੰ ਕੋਈ ਵੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਜ ਭਰ ਵਿਚ ਫੋਕਲ ਪੁਆਇੰਟਾਂ ਦੇ ਸੁਧਾਰ ਲਈ 147 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਸ਼੍ਰੀ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਚਰਨਜੀਤ ਸਿੰਘ ਚੰਨੀ ਨੇ ਉਦਯੋਗਾਂ ਨੂੰ ਜਾਂਦੇ ਰਸਤੇ ਵੀ 6 ਕਰਮਾਂ ਤੋ ਘਟਾਂ ਕੇ 4 ਕਰਮ ਕਰ ਦਿੱਤੇ ਹਨ ਤੇ ਉਦਯੋਗਪਤੀਆਂ ਦੀ ਬੜੇ ਚਿਰ ਤੋ ਲਟਕਟੀ ਆ ਰਹੀ ਇਸ ਮੰਗ ਨੂੰ ਵੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਵੈਟ ਦੇ ਟੈਕਸਾਂ ਵਿਚ ਵੀ ਕਾਫੀ ਰਾਹਤ ਦਿੱਤੀ ਗਈ ਹੈ।

ਫੋਕਲ ਪੁਆਇੰਟ ਦੇ ਪ੍ਰਧਾਨ ਸ਼੍ਰੀ ਸੰਦੀਪ ਖੋਸਲਾ ਨੇ ਸ਼੍ਰੀ ਸੋਨੀ ਦੇ ਧਿਆਨ ਵਿਚ ਲਿਆਂਦਾ ਕਿ ਕਰੋਨਾ ਮਹਾਂਮਾਰੀ ਦੋਰਾਨ ਬਿਜਲੀ ਵਿਭਾਗ ਵਲੋ ਬਿਨ੍ਹਾਂ ਉਦਮੀਆਂ ਨੂੰ ਸੂਚਿਤ ਕੀਤੇ ਉਦਯੋਗਾਂ ਲਈ ਕੱਟ ਲਗਾ ਦਿੱਤੇ ਗਏ ਸਨ ਅਤੇ ਸੂਚਨਾ ਨਾ ਹੋਣ ਦੀ ਸੂਰਤ ਵਿਚ ਉਦਮੀਆਂ ਵਲੋ ਆਪਣੇ ਉਦਯੋਗ ਚਲਾਏ ਗਏ  ਸਨ,ਜਿਸ ਤੇ ਕਾਰਵਾਈ ਕਰਦੇ ਬਿਜਲੀ ਵਿਭਾਗ ਨੇ ਉਨ੍ਹਾਂ ਨੂੰ ਨੋਟਿਸ ਦੇ ਦਿੱਤੇ ਹਨ। ਸ਼੍ਰੀ ਸੋਨੀ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਬਿਜਲੀ ਵਿਭਾਗ ਵਲੋ ਭੇਜੇ ਗਏ ਨੋਟਿਸ ਰੱਦ ਹੋਣਗੇ ਅਤੇ ਇਸ ਸਬੰਧੀ ਉਨ੍ਹਾਂ ਵਲੋ ਚੇਅਰਮੈਨ ਨਾਲ ਗੱਲ ਵੀ ਕਰ ਲਈ ਗਈ ਹੈ।

ਸ਼੍ਰੀ ਸੋਨੀ ਨੇ ਦੱਸਿਆ ਕਿ ਸਾਡੀ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰਾ੍ਹ ਵੱਚਨਬੱਧ ਹੈ ਅਤੇ ਸਰਕਾਰ ਵਲੋ ਬਿਜਲੀ,ਪਟਰੋਲ,ਡੀਜ਼ਲਬਸੇਰਾ ਸਕੀਮ ਤਹਿਤ ਝੁਗੀ ਝੋਪੜੀਆਂ ਵਾਲਿਆਂ ਨੂੰ ਮਾਲਕਾਨਾ ਹੱਕ ਅਤੇ ਰੇਤ ਦੀਆਂ ਕੀਮਤਾਂ ਵਿਚ ਵੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਿਜਲੀ 3 ਰੁਪਏ ਪ੍ਰਤੀ ਯੂਨਿਟ ਸਸਤੀ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 36 ਹਜਾਰ ਮੁਲਾਜ਼ਮਾਂ ਨੂੰ ਵੀ ਪੱਕਿਆ ਕੀਤਾ ਜਾ ਰਿਹਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਅਸੀ ਜੋ ਵਾਅਦੇ ਕੀਤੇ ਸਨ,ਉਹ ਪੂਰੇ ਕੀਤੇ ਹਨ ਅਤੇ 2022 ਵਿਚ ਵੀ ਕਾਂਗਰਸ ਸੱਤਾ ਵਿਚ ਵਾਪਸੀ ਕਰੇਗੀ।

ਇਸ ਮੌਕੇ ਫੋਕਲ ਪੁਆਇੰਟ ਵੈਲਫੇਅਰ ਦੇ ਨੁਮਾਇੰਦਿਆਂ ਵਲੋ ਸ਼੍ਰੀ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੀ ਬਦੋਲਤ ਹੀ ਉਦਯੌਗਾਂ ਨੂੰ ਰਾਹਤ ਸੰਭਵ ਹੋ ਸਕੀ ਹੈ ਅਤੇ ਤੁਸ਼ੀ ਹਰ ਸਮੇ ਸਾਡੀ ਬਾਂਹ ਫੜੀ ਹੈ। ਇਸ ਮੌਕੇ ਸ: ਚਰਨਜੀਤ ਸ਼ਰਮਾ ਜਨਰਲ ਸਕੱਤਰਸ਼੍ਰੀ ਸੁਭਾਸ਼ ਅਰੋੜਾ ਜਨਰਲ ਸਕੱਤਰ,ਸ਼੍ਰੀ ਨਵਲ ਗੁਪਤਾ ਸੀਨੀਅਜਰ ਉਪ ਪ੍ਰਧਾਨਸ਼੍ਰੀ ਰਾਜਨ ਚੋਪੜਾ ਸਲਾਹਕਾਰਸ਼੍ਰੀ ਰਾਜਨ ਮਹਿਰਾ,ਸ: ਭੁਪਿੰਦਰ ਖੋਸਲਾ ਪੈਟਰਨ ਤੋ ਇਲਾਵਾ ਵੱਡੀ ਗਿਣਤੀ ਵਿਚ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ।

ਕੈਪਸ਼ਨ:  ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਫੋਕਲ ਪੁਆਇੰਟ ਇੰਡਸਟਰੀ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦੇ ਹੋਏ।