ਲੜਕਿਆਂ ਦੇ ਅੰਡਰ -17 ਵਰਗ ਵਿੱਚ ਪਹਿਲਾ ਸਥਾਨ ਘਨੌਲੀ ਜ਼ੋਨ ਨੇ ਮੋਰਿੰਡੇ ਜੌਨ ਨੂੰ 2-1 ਨਾਲ ਹਰਾ ਕੇ ਹਾਸਿਲ ਕੀਤਾ
ਅੰਡਰ-14 ਵਰਗ ਵਿੱਚ ਪਹਿਲਾ ਸਥਾਨ ਤਖਤਗੜ੍ਹ ਜ਼ੋਨ ਨੇ ਘਨੋਲੀ ਜ਼ੋਨ ਨੂੰ 1-0 ਨਾਲ ਹਰਾਇਆ
ਰੂਪਨਗਰ,07 ਅਕਤੂਬਰ :-
ਪੰਜਾਬ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਦੀ ਲੜੀ ਤਹਿਤ ਜ਼ਿਲ੍ਹਾ ਪੱਧਰੀ ਫੁਟਬਾਲ ਮੁਕਾਬਲੇ ਸ਼ਾਮਪੁਰਾ ਦੇ ਖੇਡ ਗਰਾਊਂਡ ਵਿੱਚ ਕਰਵਾਏ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਨੇ ਦੱਸਿਆ ਕਿ ਅੰਡਰ-14 ਅਤੇ ਅੰਡਰ-17 ਵਰਗ ਦੇ ਲੜਕਿਆਂ ਦੇ ਮੁਕਾਬਲੇ ਸੰਪੂਰਨ ਹੋ ਗਏ ਹਨ ਅਤੇ ਅੰਡਰ 19 ਦੇ ਮੁਕਾਬਲੇ ਚੱਲ ਰਹੇ ਹਨ ।
ਡੀ ਐੱਮ ਖੇਡਾਂ ਬਲਜਿੰਦਰ ਸਿੰਘ ਵੱਲੋਂ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਫਾਈਨਲ ਮੈਚ ਤਖਤਗੜ੍ਹ ਜ਼ੋਨ ਅਤੇ ਘਨੌਲੀ ਜ਼ੋਨ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਤਖਤਗੜ੍ਹ ਜ਼ੋਨ ਦੀ ਟੀਮ ਨੇ ਘਨੋਲੀ ਜ਼ੋਨ ਦੀ ਟੀਮ ਨੂੰ 1-0 ਨਾਲ ਹਰਾਇਆ। ਤੀਜੇ ਅਤੇ ਚੌਥੇ ਸਥਾਨ ਲਈ ਰੋਪੜ ਜ਼ੋਨ ਅਤੇ ਮੋਰਿੰਡਾ ਜ਼ੋਨ ਵਿਚਕਾਰ ਭੇੜ ਹੋਇਆ। ਜਿਸ ਵਿੱਚ ਰੋਪੜ ਜੌਨ ਨੇ ਮੋਰਿੰਡਾ ਜ਼ੋਨ ਨੂੰ 4-0 ਨਾਲ ਹਰਾਇਆ।
ਖੇਡ ਗਰਾਊਂਡ ਦੇ ਇੰਚਾਰਜ਼ ਪ੍ਰਿੰਸੀਪਲ ਮੇਜਰ ਸਿੰਘ ਅਤੇ ਹੈੱਡ ਮਾਸਟਰ ਭੀਮ ਰਾਓ ਵੱਲੋਂ ਦੱਸਿਆ ਗਿਆ ਕਿ ਅੰਡਰ-17 ਵਰਗ ਦੇ ਸੈਮੀ ਫਾੲੀਨਲ ਮੁਕਾਬਲਿਆਂ ਵਿੱਚ ਘਨੌਲੀ ਜ਼ੋਨ ਨੇ ਤਖ਼ਤਗੜ੍ਹ ਨੂੰ 2-1 ਨਾਲ ਹਰਾਇਆ ਅਤੇ ਰੋਪੜ ਜੋਨ ਨੇ ਮੋਰਿੰਡੇ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲੇ ਵਿੱਚ ਰੋਪੜ ਜੋਨ ਨੇ ਘਨੌਲੀ ਨੂੰ 1-0 ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ । ਤੀਜੇ ਅਤੇ ਚੌਥੇ ਸਥਾਨ ਲਈ ਮੁਕਾਬਲਾ ਤਖਤਗੜ੍ਹ ਜ਼ੋਨ ਅਤੇ ਮੋਰਿੰਡਾ ਜ਼ੋਨ ਵਿਚਕਾਰ ਹੋਇਆ, ਜਿਸ ਵਿੱਚ ਤਖਤਗੜ੍ਹ ਜ਼ੋਨ ਨੇ ਮੋਰਿੰਡਾ ਜ਼ੋਨ ਨੂੰ 1-0 ਨਾਲ ਹਰਾਇਆ। ਇਸ ਮੌਕੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ।
ਇਸ ਮੌਕੇ ਪ੍ਰਿੰਸੀਪਲ ਮੇਜਰ ਸਿੰਘ, ਮੁੱਖ ਅਧਿਆਪਕ ਭੀਮ ਰਾਓ, ਖੇਡ ਵਿਭਾਗ ਦੇ ਫੁਟਬਾਲ ਕੋਚ ਸੁਖਦੇਵ ਸਿੰਘ, ਖੇਡ ਕਨਵੀਨਰ ਗਗਨਦੀਪ ਸਿੰਘ,ਫੁੱਟਬਾਲ ਕੋਚ ਬਲਬੀਰ ਸਿੰਘ, ਸਤਨਾਮ ਸਿੰਘ, ਹੇਮਰਾਜ, ਚਰਨਦੀਪ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ,ਮਨਕਿਰਨ ਸਿੰਘ ਭੁੱਲਰ ਤੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਆਦਿ ਹਾਜ਼ਰ ਸਨ।

English






