ਮਹਾਂਮਾਈ ਦੇ ਜਾਗਰਨ ਚ ਸਾਬਕਾ ਕੈਬਨਿਟ ਮੰਤਰੀ ਸਿੱਧੂ ਨੇ ਲਵਾਈ ਹਾਜ਼ਰੀ -ਇੱਕ ਲੱਖ ਦਾ ਦਿੱਤਾ ਚੈੱਕ  

ਸਿੱਧੂ
ਮਹਾਂਮਾਈ ਦੇ ਜਾਗਰਨ ਚ ਸਾਬਕਾ ਕੈਬਨਿਟ ਮੰਤਰੀ ਸਿੱਧੂ ਨੇ ਲਵਾਈ ਹਾਜ਼ਰੀ -ਇੱਕ ਲੱਖ ਦਾ ਦਿੱਤਾ ਚੈੱਕ  
ਇਲਾਕੇ ਚ ਨੌਜਵਾਨਾਂ ਲਈ ਜਿੰਮ ਅਤੇ ਸਰਕਾਰੀ ਡਿਸਪੈਂਸਰੀ ਬਣਾਈ ਜਾਂਣ ਦ‍ ਵੀ ਦਿੱਤਾ ਭਰੋਸਾ
ਐਸ.ਏ.ਐਸ ਨਗਰ,10 ਅਕਤੂਬ 2021
ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ (ਐੱਚ ਐੱਲ ਹਾਊਸਿਜ਼) ਫ਼ੇਸ – 2,ਮੁਹਾਲੀ ਵੱਲੋਂ ਮਹਾਂ ਮਾਈ ਦੀ ਚੌਂਕੀ ਕਰਵਾਈ ਗਈ।  ਜਿਸ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਹਾਜ਼ਰੀ ਲਵਾਈ ਗਈ  । ਇਸ ਮੌਕੇ  ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਐਸਏਐਸ ਨਗਰ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ,ਕੌਂਸਲਰ ਜਸਪ੍ਰੀਤ ਕੌਰ   ਸਮੇਤ ਵੱਖ ਵੱਖ ਸਿਆਸੀ ਨੇਤਾਵਾਂ ਨੇ ਮਹਾ ਮਾਈ ਦੀ ਚੌਕੀ ਵਿੱਚ ਪੁੱਜ ਕੇ  ਹਾਜ਼ਰੀ ਲਵਾਈ ।

ਹੋਰ ਪੜ੍ਹੋ :-ਖੁਰਾਕ ਤੇ ਸਿਵਲ ਸਪਲਾਈ ਨੇ ਬੋਗਸ ਬਿਲਿੰਗ ਮਾਮਲੇ ਵਿਚ ਬੀਤੇ 24 ਘੰਟਿਆਂ ਵਿੱਚ ਤਿੰਨ ਐਫ਼ ਆਈ ਆਰ. ਦਰਜ ਕਰਵਾਈਆਂ : ਆਸ਼ੂ

ਮਹਾ ਮਾਈ ਦੇ ਚਰਨਾਂ ਵਿੱਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੁਸਾਇਟੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਟ ਕੀਤੇ ਜਾਣ ਦੇ ਨਾਲ ਨਾਲ ਇਲਾਕੇ ਵਿੱਚ ਇਕ ਜਿੰਮ ਲਵਾਏ ਜਾਂਣ ਤੇ ਸਰਕਾਰੀ ਡਿਸਪੈਂਸਰੀ ਦਾ ਨਿਰਮਾਣ ਕੀਤੇ ਜਾਣ ਦਾ ਭਰੋਸਾ ਵੀ ਦਿੱਤਾ ਗਿਆ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਚਿਰੰਜੀ ਲਾਲ ਵੱਲੋ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ  ਸੀਨੀਅਰ ਕਾਂਗਰਸੀ ਆਗੂ ਰਾਜਾ ਕੰਵਰਜੋਤ ਸਿੰਘ ,ਕੌਂਸਲਰ ਵਾਲੀਆ ,ਕੌਂਸਲਰ ਪਰਮੋਦ ਕੁਮਾਰ,ਸੁਸਾਇਟੀ ਦੇ ਜਨਰਲ ਸਕੱਤਰ ਸੁਧੀਰ ਕੁਮਾਰ, ਕੈਸ਼ੀਅਰ ਪਰਸ਼ ਰਾਮ, ਦੀਪਕ ਖੋਸਲਾ, ਹਰਜਿੰਦਰ ਕੌਰ, ਮਮਤਾ ਰਾਣਾ ,ਵਿਕਲ ਕੁਮਾਰ,ਆਰ ਕੇ ਪਹੂਜਾ ,ਰਾਜ ਕੁਮਾਰ ਗੁਪਤਾ ਕਮਲ ਸਿੰਘ ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਵੱਲੋਂ  ਮਹਾਂ ਮਾਈ ਦਾ ਗੁਣਗਾਨ ਕਰਦੇ ਹੋਏ  ਹਾਜ਼ਰ ਭਰੀ ਗਈ।
ਫੋਟੋ ਕੈਪਸ਼ਨ: ਬਲਬੀਰ ਸਿੰਘ ਸਿੱਧੂ ਨੂੰ ਸਨਮਾਨਤ ਕਰਦੇ ਹੋਏ ਚਰੰਜੀ ਲਾਲ ਅਤੇ ਸੋਸਾਇਟੀ ਮੈਂਬਰ