‘ਸਮਾਰਟ’ ਰੋਬੋਟਿਕ ਕਿਡਨੀ ਟ੍ਰਾਂਸਪਲਾਂਟ ਦੇ ਜ਼ਰੀਏ 138 ਕਿਲੋਗ੍ਰਾਮ ਵਜ਼ਨ ਵਾਲੇ 57 ਸਾਲਾ ਮਰੀਜ਼ ਦਾ ਕਿਡਨੀ ਟ੍ਰਾਂਸਪਲਾਂਟ ਕੀਤਾ
ਫੋਰਟਿਸ ਮੋਹਾਲੀ ਪੰਜਾਬ ਦਾ ਪਹਿਲਾ ਹਸਪਤਾਲ ਹੈ ਜੋ ਰੋਬੋਟਿਕ ਕਿਡਨੀ ਟ੍ਰਾਂਸਪਲਾਂਟ ਸਰਜਰੀ ਦੀ ਪੇਸ਼ਕਸ਼ ਕਰਦਾ ਹੈ
ਇਸ ਪ੍ਰਕਿਰਿਆ ਵਿੱਚ ਘੱਟ ਦਰਦ ਅਤੇ ਘੱਟ ਨਿਸ਼ਾਨ ਹੁੰਦੇ ਹਨ ਅਤੇ ਮਰੀਜ਼ 3-4 ਦਿਨਾਂ ਦੇ ਅੰਦਰ ਆਮ ਜਿੰਦਗੀ ਜੀਅ ਸਕਦਾ ਹੈ
ਪਟਿਆਲਾ, 10 ਦਸੰਬਰ ( )- ਮੈਡੀਕਲ ਜਗਤ ਵਿਚ ਆਈ ਤਕਨੀਕੀ ਕ੍ਰਾਂਤੀ ਨਾਲ ਜਿੱਥੇ ਗੰਭੀਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਹੁਣ ਨਵੀਂ ਜਿੰਦਗੀ ਮਿਲ ਰਹੀ ਹੈ, ਉਥੇ ਹੀ ਰੋਬੋਟਿਕ ਸਰਜਰੀ ਨੇ ਕਈ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਸਫਲ ਟਰਾਂਸਪਲਾਂਟ ਵੀ ਸੰਭਵ ਬਣਾਏ ਹਨ। ਇੲ ਗੱਲ ਅੱਜ ਪਟਿਆਲਾ ਵਿੱਚ ਮੰਨੇ ਪ੍ਰਮੰਨੇ ਕਿਡਨੀ ਟਰਾਂਸਪਲਾਂਟ ਸਰਜਨ ਡਾ. ਪਿ੍ਰਯਦਰਸ਼ੀ ਰੰਜਨ ਨੇ ਕਹੀ, ਜੋ ਕਿ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਸਫਲ ਟਰਾਂਸਪਲਾਂਟ ਸਰਜਰੀਆਂ ਕਰ ਚੁੱਕੇ ਹਨ। ਹਾਲ ਹੀ ਵਿਚ ਉਨਾਂ ਨੇ 138 ਵਜਨ ਵਾਲ 57 ਸਾਲਾ ਪਟਿਆਲਾ ਦੇ ਇਕ ਮਰੀਜ਼ ਦਾ ‘ਸਮਾਰਟ’ ਰੋਬੋਟਿਕ ਸਰਜਰੀ ਦੇ ਜਰੀਏ ਸਫਲ ਕਿਡਨੀ ਟਰਾਂਸਪਲਾਂਟ ਕਰ ਕੇ ਉਸ ਨੂੰ ਨਵਾਂ ਜੀਵਨ ਦਿੱਤਾ ਹੈ।
ਫੋਰਟਿਸ ਮੋਹਾਲੀ ਵਿਚ ਯੂਰੋਲੌਜੀ, ਰੋਬੋਟਿਕਸ ਅਤੇ ਕਿਡਨੀ ਟ੍ਰਾਂਸਪਲਾਂਟ ਸਰਜਰੀ ਦੇ ਡਾਇਰੈਕਟਰ ਡਾ. ਪਿ੍ਰਯਦਰਸ਼ੀ ਰੰਜਨ ਨੇ ਦੱਸਿਆ ਕਿ ਕਿਡਨੀ ਟ੍ਰਾਂਸਪਲਾਂਟ ਦੀ ਜਰੂਰਤ ਵਾਲੇ ਮਰੀਜ਼ਾਂ ਲਈ ਵਿਸ਼ਵ ਪੱਧਰੀ ਸੁਵਿਧਾ ‘ਸਮਾਰਟ’ (ਸਕਾਰਲੇਸ ਮੈਗਨੀਫਾਇਡ ਐਡਵਾਂਸਡ ਰੋਬੋਟਿਕ ਕਿਡਨੀ ਟ੍ਰਾਂਸਪਲਾਂਟ) ਲਾਂਚ ਕਰਕੇ ਉਮੀਦ ਦੀ ਕਿਰਨ ਦਿੱਤੀ ਹੈ, ਜੋ ਚੌਥੀ ਪੀੜੀ ਦੇ ਰੋਬੋਟ ‘ਦ ਵਿੰਚੀ ਐਕਸ ਆਈ’ ਸਿਸਟਮ ਦਾ ਇਸਤੇਮਾਲ ਕਰਕੇ ਕੀਤੀ ਗਈ ਇੱਕ ਨਵੀਂ ਪ੍ਰਕਿਰਿਆ ਹੈ।
ਡਾ. ਰੰਜਨ ਨੇ ਦੱਸਿਆ ਕਿ ਉਕਤ ਮਰੀਜ਼ ਮਨੋਜ ਕੁਮਾਰ ਜਿਸਦਾ ਭਾਰੀ ਹੋਣ ਦੇ ਚੱਲਦੇ ਉਸ ਨੂੰ ਡਾਇਬਟਿਕ, ਹਾਈ ਬਲੱਡ ਪ੍ਰੈਸ਼ਰ ਅਤੇ ਸਲੀਪ ਏਪਨੀਆ ਵਰਗੀ ਹੋਰ ਸਹਿ-ਬਿਮਾਰੀਆਂ ਸਨ, ਜਿਨਾਂ ਨੇ ਮਰੀਜ਼ ਦੀ ਸਿਹਤ ਦੇ ਲਈ ਖਤਰਾ ਪੈਦਾ ਕੀਤਾ ਅਤੇ ਟ੍ਰਾਂਸਪਲਾਟ ਨੂੰ ਖਤਰੇ ਨਾਲ ਭਰਿਆ ਅਤੇ ਚੁਣੌਤੀਪੂਰਨ ਬਣਾ ਦਿੱਤਾ। ਉਨਾਂ ਦੱਸਿਆ ਕਿ ਮਰੀਜ਼ ਹਾਈ ਬਲੱਡ ਪ੍ਰੈਸ਼ਰ, ਫਲੂਏਡ ਬਿਲਡ ਅਪ (ਏਡਿਮਾ), ਰੈਡੱ ਬਲੱਡ ਸੈਲਾਂ ਵਿੱਚ ਕਮੀ, ਕਮਜ਼ੋਰ ਹੱਡੀਆਂ ਅਤੇ ਥਕਾਵਟ ਦਾ ਅਨੁਭਵ ਕਰ ਰਿਹਾ ਸੀ। ਇਸ ਨਾਲ ਉਨਾਂ ਦਾ �ਿਏਟਿਨਿਨ ਪੱਧਰ ਵੱਧ ਗਿਆ ਸੀ ਜਿਸ ਤੋਂ ਬਾਅਦ ਉਨਾਂ ਨੇ ਕਈਂ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਉਨਾਂ ਨੂੰ ਡਾਇਲਸਿਸ ਦੀ ਸਲਾਹ ਦਿੱਤੀ ਗਈ। ਮਰੀਜ਼ ਨੂੰ ਸਮਾਰਟ ਰੋਬੋਟਿਕ ਕਿਡਨੀ ਟ੍ਰਾਂਸਪਲਾਂਟ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ।
ਮਾਮਲੇ ਉਤੇ ਚਰਚਾ ਕਰਦੇ ਹੋਏ, ਡਾ. ਰੰਜਨ ਨੇ ਕਿਹਾ, ‘‘ਮਰੀਜ਼ ਦੀ ਰੋਬੋਟਿਕ ਕਿਡਨੀ ਟ੍ਰਾਂਸਪਲਾਂਟ ਸਰਜਰੀ ਹੋਈ, ਜਿਸ ਵਿੱਚ ਉਸ ਨੂੰ ਆਪਣੀ ਪਤਨੀ ਤੋਂ ਇੱਕ ਕਿਡਨੀ ਮਿਲੀ। ਆਪਰੇਸ਼ਨ ਤੋਂ ਬਾਅਦ ਉਹ ਠੀਕ ਹੋ ਗਿਆ ਅਤੇ ਅਗਲੇ ਦਿਨ ਉਹ ਆਪਣੇ ਆਪ ਤੁਰਨ ਵਿੱਚ ਸਮਰੱਥ ਹੋ ਗਏ। ਅਸੀਂ ਉਨਾਂ ਨੂੰ ਸਧਾਰਨ ਵਜ਼ਨ ਬਣਾਈ ਰੱਖਣ ਅਤੇ ਸੰਤੁਲਿਤ ਭੋਜਨ ਲੈਣ ਦੀ ਸਲਾਹ ਵੀ ਦਿੱਤੀ। ਮਰੀਜ਼ ਅੱਜ ਆਮ ਜਿੰਦਗੀ ਜੀਅ ਰਿਹਾ ਹੈ ਅਤੇ ਉਸਦਾ ਵਜ਼ਨ ਹੁਣ ਲਗਭਗ 88 ਕਿਲੋਗ੍ਰਾਮ ਹੈ।’’
ਰੋਬੋਟਿਕ ਸਰਜਰੀ ਦੇ ਫਾਇਦਿਆਂ ਦੇ ਬਾਰੇ ਵਿੱਚ ਦੱਸਦੇ ਹੋਏ, ਡਾ. ਰੰਜਨ ਨੇ ਕਿਹਾ, ‘‘ਰੋਬੋਟਿਕ ਸਰਜਰੀ ਦੇ ਰਵਾਇਤੀ ਸਰਜਰੀ ਦੀ ਤੁਲਨਾ ਵਿੱਚ ਵਧੀਆ ਕਲੀਨੀਕਲ ਨਤੀਜੇ ਹਨ ਕਿਉਂਕਿ ਇਸ ਵਿੱਚ ਖੂਨ ਦਾ ਘੱਟ ਨੁਕਸਾਨ, ਘੱਟ ਦਰਦ, ਘੱਟ ਨਿਸ਼ਾਨ, ਹਸਪਤਾਲ ਵਿੱਚ ਘੱਟ ਸਮੇਂ ਲਈ ਰਹਿਣ ਦੀ ਜਰੂਰਤ ਅਤੇ ਤੇਜੀ ਨਾਲ ਰਿਕਵਰੀ ਹੰੁਦੀ ਹੈ। ਰਵਾਇਤੀ ਖੁੱਲੀ ਪ੍ਰਕਿਰਿਆ ਦੇ ਉਲਟ, ਜਿਸ ਵਿੱਚ ਸਰੀਰ ਉਤੇ 25-30 ਸੈਂਟੀਮੀਟਰ ਦਾ ਕੱਟ ਸ਼ਾਮਿਲ ਹੁੰਦਾ ਹੈ, ਨਵੀਂ ਤਕਨੀਕ ਵਿੱਚ 6 ਸੈਂਟੀਮੀਟਰ ਦਾ ਇੱਕ ਛੋਟਾ ਚੀਰਾ ਸ਼ਾਮਿਲ ਹੁੰਦਾ ਹੈ, ਜੋ ਨੌਨ ਮਸਲਸ ਨੂੰ ਕੱਟਣ ਵਾਲਾ ਹੁੰਦਾ ਹੈ ਅਤੇ ਮਰੀਜ਼ ਨੂੰ ਤਿੰਨ ਜਾਂ ਚਾਰ ਦਿਨਾਂ ਦੇ ਅੰਦਰ ਆਪਣੀ ਰੋਜ਼ਾਨਾ ਦੀਆਂ ਗਤੀਵਿਧੀਆਂ ਫਿਰ ਤੋਂ ਸ਼ੁਰੂ ਕਰਨ ਦੀ ਆਗਿਆ ਦਿੰਦੀ ਹੈ। ਐਡਵਾਂਸ ਸਟੇਟ-ਆਫ਼-ਆਰਟ ਰੋਬੋਟਿਕ ਸਰਜੀਕਲ ਸਿਸਟਮ ਨੇ ਕਿਡਨੀ ਟ੍ਰਾਂਸਪਲਾਂਟ ਸਰਜਰੀ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਇਸ ਦੇ ਨਾਲ, ਫੋਰਟਿਸ ਮੋਹਾਲੀ ਕਿਡਨੀ ਟ੍ਰਾਂਸਪਲਾਂਟ ਦੇ ਲਈ ਰੋਬੋਟਿਕ ਸਰਜਰੀ ਦੀ ਪੇਸ਼ਕਸ਼ ਕਰਨ ਵਾਲਾ ਪੰਜਾਬ ਦਾ ਪਹਿਲਾ ਅਤੇ ਉਤਰ ਭਾਰਤ ਵਿੱਚ ਦੂਜਾ ਹਸਪਤਾਲ ਬਣ ਗਿਆ ਹੈ।

English






