ਰੂਪਨਗਰ, 5 ਮਈ 2022
ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜਿਲ੍ਹਾ ਸੁਧਾਰ ਘਰ ਰੂਪਨਗਰ ਵਿਖੇ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :- ਕੋਵਿਡ ਕਾਰਨ ਹੋਈਆਂ ਮੌਤਾਂ ਸਬੰਧੀ ਵਾਰਸ ਐਕਸਗ੍ਰੇਸੀਆ ਗ੍ਰਾਂਟ ਲਈ ਦੇ ਸਕਦੇ ਹਨ ਅਰਜੀ
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾਕਟਰ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਜੇਲ ਦੇ ਕੈਦੀਆਂ ਅਤੇ ਹਵਾਲਾਤੀਆਂ ਦੀ ਸਿਹਤ ਸੰਭਾਲ ਦੇ ਮੱਦੇਨਜਰ ਇਸ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਦੀ ਜਾਂਚ ਕੀਤੀ ਗਈ। ਇਸ ਮੈਡੀਕਲ ਕੈਂਪ ਦੋਰਾਨ ਚਮੜੀ ਰੋਗ ਦੇ ਡਾਕਟਰ ਵੱਲੋਂ 45 ਕੈਦੀਆਂ, ਮੈਡੀਕਲ ਸਪੈਸ਼ਲਿਸਟ ਵੱਲੋਂ 54 ਕੈਦੀਆਂ, ਅੱਖਾਂ ਦੇ ਮਾਹਿਰ ਡਾਕਟਰ ਵੱਲੋਂ 36 ਕੈਦੀਆਂ, ਕੰਨ, ਨੱਕ ਅਤੇ ਗਲਾ ਦੇ ਮਾਹਿਰ ਡਾਕਟਰ ਵੱਲੋਂ 10 ਕੈਦੀਆਂ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ 48 ਕੈਦੀਆਂ, ਦੰਦਾਂ ਦੇ ਮਾਹਿਰ ਡਾਕਟਰ ਵੱਲੋਂ 39 ਕੈਦੀਆਂ ਦੀ ਅਤੇ ਕੁੱਲ 232 ਕੈਦੀਆਂ ਦੀ ਜਾਂਚ ਕੀਤੀ ਗਈ ਤੇ 41 ਕੈਦੀਆਂ ਦੀ ਸ਼ੂਗਰ ਜਾਂਚ ਕੀਤੀ ਗਈ।
ਇਸ ਦੇ ਨਾਲ ਹੀ ਮੱਛਰ, ਮੱਖੀਆਂ ਆਦਿ ਤੋਂ ਬਚਾਅ ਹਿੱਤ ਜੇਲ ਦੇ ਵੱਖ-ਵੱਖ ਹਿੱਸਿਆਂ ਅੰਦਰ ਸਪਰੇਅ ਦਾ ਛਿੜਕਾਅ ਕੀਤਾ ਗਿਆ। ਜੇਲ੍ਹ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੋਸਮੀ ਬੀਮਾਰੀਆਂ ਅਤੇ ਵੈਕਟਰਬੋਰਨ ਬੀਮਾਰੀਆਂ ਤੋਂ ਬਚਾਅ ਹਿੱਤ ਜਾਣਕਾਰੀ ਦਿੱਤੀ ਗਈ। ਕੈਦੀਆਂ ਅਤੇ ਹਵਾਲਾਤੀਆਂ ਨੂੰ ਸਾਫ-ਸਫਾਈ ਰੱਖਣ ਸਬੰਧੀ ਜਾਗਰੂਕ ਕੀਤਾ ਗਿਆ। ਵਾਟਰ ਸੈਂਪਲਿੰਗ ਟੀਮ ਵੱਲੋਂ ਜਾਂਚ ਹਿੱਤ ਪਾਣੀ ਦਾ ਸੈਂਪਲ ਲਿਆ ਗਿਆ ਅਤੇ ਬ੍ਰੀਡਿੰਗ ਚੈਕਰਾਂ ਵੱਲੋਂ ਡੇਂਗੂ ਮਲੇਰੀਆ ਤੋਂ ਬਚਾਅ ਹਿੱਤ ਲਾਰਵਾ ਚੈਕਿੰਗ ਕੀਤੀ ਗਈ ਜਿਸ ਦੋਰਾਨ ਕਿਸੇ ਵੀ ਥਾਂ ਲਾਰਵਾ ਨਹੀਂ ਮਿਲਿਆ।
ਇਸ ਮੋਕੇ ਜਿਲ੍ਹਾ ਐਪੀਡੀਮਾਲੋਜਿਸਟ ਡਾ ਸੁਮੀਤ ਸ਼ਰਮਾ, ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ ਐਸ ਐਸ ਬੇਦੀ, ਮੈਡੀਕਲ ਸਪੈਸ਼ਲਿਸਟ ਡਾ ਕੁਲਜੀਤ ਸਿੰਘ, ਈਐਨਟੀ ਸਪੈਸ਼ਲਿਸਟ ਡਾ ਨੂਪੁਰ ਮਿੱਢਾ, ਚਮੜੀ ਰੋਗਾਂ ਦੇ ਮਾਹਿਰ ਡਾ ਪ੍ਰੀਤੀ ਸ਼ਰਮਾ, ਸੁਪਰਡੰਟ ਜਿਲ੍ਹਾ ਸੁਧਾਰ ਘਰ ਸ ਕੁਲਵੰਤ ਸਿੰਘ ਸਿੱਧੂ, ਡਿਪਟੀ ਸੁਪਰਡੰਟ ਜਿਲ੍ਹਾ ਸੁਧਾਰ ਘਰ ਕੁਲਵਿੰਦਰ ਸਿੰਘ, ਐਪਥਾਲਮਿਕ ਅਫਸਰ ਹਰਨਰਾਇਣ ਸਿੰਘ, ਦੰਦਾਂ ਦੇ ਰੋਗਾਂ ਦੇ ਮਾਹਿਰ ਡਾ ਗਗਨ, ਡਿਪਟੀ ਮਾਸ ਮੀਡੀਆ ਤੇ ਸੂਚਨਾਂ ਅਫਸਰ ਗੁਰਦੀਪ ਸਿੰਘ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ਼, ਸੈਮਸਨ ਪਾਲ , ਸੋਰਵ ਕੁਮਾਰ ਮੋਜੂਦ ਸਨ।

English




