ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਮੁਫ਼ਤ ਸਿਖਲਾਈ  

NEWS MAKHANI

*ਵਧੇਰੇ ਜਾਣਕਾਰੀ ਲਈ 94170-39072 ‘ਤੇ ਕੀਤਾ ਜਾਵੇ ਸੰਪਰਕ  

ਬਰਨਾਲਾ, 12 ਅਕਤੂਬਰ :-  

ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਤੇ L & T CSTI-Pilkhuwa ਦੁਆਰਾ ਪੰਜਾਬ ਦੇ ਨੌਜਵਾਨਾਂ ਲਈ ਮੁਫਤ ਵਿਚ ਕਿੱਤਾਮੁੱਖੀ ਕੋਰਸ ਕਰਵਾਏ ਜਾਂਦੇ ਹਨ। ਇਸ ਤਹਿਤ 45-90 ਦਿਨਾਂ ਦੀ ਰਿਹਾਇਸ਼ੀ (ਗਾਜ਼ੀਆਬਾਦ, ਉੱਤਰ ਪ੍ਰਦੇਸ਼) ਟ੍ਰੇਨਿੰਗ ਦਿੱਤੀ ਜਾਂਦੀ ਹੈ।

ਵਧੀਕ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਫਾਰਮਵਰਕ ਕਾਰਪੇਂਟਰੀ (ਤਰਜੀਹੀ ਤੌਰ ‘ਤੇ ਕਾਰਪੇਂਟਰ/ ਡਰਾਫਟਮੈਨ ਸਿਵਲ /ਫਿਟਰ ਟ੍ਰੇਡ ਜਾਂ 10ਵੀਂ ਪਾਸ) ਅਤੇ ਸਕੈਫੋਲਡਿੰਗ (ਤਰਜੀਹੀ ਤੌਰ ‘ਤੇ ਫਿਟਰ / ਡਰਾਫਟ ਮੈਨ ਸਿਵਲ ਵਿਚ ਆਈ.ਟੀ.ਆਈ. ਜਾਂ 10ਵੀਂ ਪਾਸ) ਅਤੇ  ਬਾਰ ਬੈਡਿੰਗ ਅਤੇ ਸਟੀਲ ਫਿਕਸਿੰਗ (ਫਿਟ / ਡਰਾਫਟ ਮੈਨ ਸਿਵਲ ਵਪਾਰ ਵਿਚ ਆਈ.ਟੀ.ਆਈ. ਜਾਂ 10ਵੀਂ ਪਾਸ) ਕੋਰਸਾਂ ਵਿੱਚ ਟ੍ਰੇਨਿੰਗ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ-ਘੱਟ 10ਵੀਂ ਪਾਸ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਕੰਪਨੀ ਵੱਲੋਂ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ। ਟ੍ਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫਤ ਸਿਖਲਾਈ ਦੇਣ ਦੇ ਨਾਲ-ਨਾਲ ਵਰਦੀ ਅਤੇ ਪੀ.ਪੀ.ਈ. ਵੀ ਦਿੱਤੇ ਜਾਣਗੇ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੌਜਵਾਨਾ ਨੂੰ ਸਿਖਲਾਈ ਦੇ ਕੇ ਹੁਨਰਮੰਦ ਦੇ ਆਤਮ ਨਿਰਭਰ ਬਣਾਉਣਾ ਹੈ। ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ  94170-39072 ਜਾਂ ਜ਼ਿਲ੍ਹਾ ਰੁਜ਼ਗਾਰ ਅਤੇ ਸਿਖਲਾਈ ਵਿਭਾਗ, ਦੂਸਰੀ ਮੰਜ਼ਿਲ, ਡੀ.ਸੀ. ਦਫਤਰ, ਬਰਨਾਲਾ ਨਾਲ ਸੰਪਰਕ ਕਰ ਸਕਦੇ ਹਨ।