ਜਨਰਲ ਅਬਜ਼ਰਵਰ ਅੰਨਾਵੀ ਦਿਨੇਸ਼ ਕੁਮਾਰ ਵੱਲੋਂ ਸਮਰਾਲਾ, ਖੰਨਾ ਅਤੇ ਪਾਇਲ ਹਲਕੇ ਦੇ ਵੱਖ-ਵੱਖ ਚੋਣ ਟ੍ਰੇਨਿੰਗ ਸਥਾਨਾਂ ਦਾ ਦੌਰਾ

DINESH observer visit
ਜਨਰਲ ਅਬਜ਼ਰਵਰ ਅੰਨਾਵੀ ਦਿਨੇਸ਼ ਕੁਮਾਰ ਵੱਲੋਂ ਸਮਰਾਲਾ, ਖੰਨਾ ਅਤੇ ਪਾਇਲ ਹਲਕੇ ਦੇ ਵੱਖ-ਵੱਖ ਚੋਣ ਟ੍ਰੇਨਿੰਗ ਸਥਾਨਾਂ ਦਾ ਦੌਰਾ
 ਵਿਧਾਨ ਸਭਾ ਚੋਣਾਂ 2022 
ਮਾਈਕਰੋ ਅਬਜ਼ਰਵਰਾਂ ਦੀ ਟ੍ਰੇਨਿੰਗ ਦਾ ਵੀ ਕੀਤਾ ਨਿਰੀਖਣ
ਖੰਨਾ/ਲੁਧਿਆਣਾ, 13 ਫਰਵਰੀ  2022
ਸਮਰਾਲਾ, ਖੰਨਾ ਅਤੇ ਪਾਇਲ ਹਲਕਿਆਂ ਦੇ ਜਨਰਲ ਅਬਜ਼ਰਵਰ ਸ੍ਰੀ ਅੰਨਾਵੀ ਦਿਨੇਸ਼ ਕੁਮਾਰ ਆਈ.ਏ.ਐਸ ਨੇ ਅੱਜ ਸਮਰਾਲਾ, ਖੰਨਾ ਅਤੇ ਪਾਇਲ ਹਲਕੇ ਦੇ ਕਈ ਚੋਣ ਟ੍ਰੇਨਿੰਗ ਸਥਾਨਾਂ ਦਾ ਦੌਰਾ ਕੀਤਾ ਅਤੇ ਸਟਾਫ਼ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ। ਬਾਅਦ ਵਿੱਚ ਉਨ੍ਹਾਂ ਇਨ੍ਹਾਂ ਖੇਤਰਾਂ ਵਿੱਚ ਮਾਈਕਰੋ ਅਬਜ਼ਰਵਰਾਂ ਦੀ ਟ੍ਰੇਨਿੰਗ ਦਾ ਨਿਰੀਖਣ ਵੀ ਕੀਤਾ।

ਹੋਰ ਪੜ੍ਹੋ :- ਲੋਕਾਂ ਦਾ ਮੇਰੇ ‘ਤੇ ਭਰੋਸਾ ਮੈਨੂੰ ਹੋਰ ਬਿਹਤਰ ਕੰਮ ਕਰਨ ਦੇ ਯੋਗ ਬਣਾਉਂਦਾ ਹੈ: ਭਾਰਤ ਭੂਸ਼ਣ ਆਸ਼ੂ

ਸ੍ਰੀ ਅੰਨਾਵੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ, ਉਮੀਦਵਾਰ ਜਾਂ ਕਿਸੇ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਉਨ੍ਹਾਂ ਦੇ ਨਿੱਜੀ ਮੋਬਾਈਲ ਨੰਬਰ 73470-90726 ਜਾਂ ਉਨ੍ਹਾਂ ਦੇ ਲਾਇਜ਼ਨ ਅਫ਼ਸਰ ਸ੍ਰੀ ਮੋਤੀ ਖਾਨ ਈ.ਟੀ.ਓ ਨਾਲ ਮੋਬਾਇਲ ਨੰਬਰ 88377-43026 ‘ਤੇ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਅਤੇ ਭੈਅ ਮੁਕਤ ਮਾਹੌਲ ਵਿੱਚ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣ।

ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ‘ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ‘ਤੇ ਸੰਭਾਵਿਤ ਅਣਸੁਖਾਵੀਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾਣ।