ਲੋਕਾਂ ਨੁੰ ਭਰਮਾਉਣ ਦੀ ਥਾਂ ਪੰਜਾਬ ਲਈ ਵਿਆਪਕ ਪੈਕੇਜ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਆਪਣਾ ਦੌਰਾ ਸਾਰਥਿਕ ਬਣਾਉਣ : ਪ੍ਰਕਾਸ਼ ਸਿੰਘ ਬਾਦਲ

PARKASH SINGH BADAL
"Great finish by SAD BSP . We are home - and dry
ਬੇਅਦਬੀ ਦੀ ਸਾਜ਼ਿਸ਼ ਦੀ ਸੁਪਰੀਮ ਕੋਰਟ ਤੋਂ ਜਾਂਚ ਮੰਗੀ ਤੇ ਕਾਂਗਰਸ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਗਏ ਅਨਿਆਂ ਦਾ ਨਿਆਂ ਮੰਗਿਆ

ਚੰਡੀਗੜ੍ਹ, 4 ਜਨਵਰੀ 2022

ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਆਖਿਆ ਕਿ ਉਹ ਪਹਿਲਾਂ ਹੀ ਤੋਂ ਕਾਫੀ ਦੇਰ ਨਾਲ ਹੋ ਰਹੇ ਪੰਜਾਬ ਦੌਰੇ ਦੌਰਾਨ ਸਿੱਖ ਕੌਮ ਦੇ ਖਿਲਾਫ ਬੇਅਦਬੀ ਦੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਕਰਨ ਲਈ ਕੁਝ ਠੋਸ ਕਦਮ ਚੁੱਕ ਕੇ ਅਤੇ ਪੰਜਾਬ ਦੇ ਲੋਕਾਂ ਨੁੰ ਦਰਪੇਸ਼ ਸਿਆਸੀ, ਧਾਰਮਿਕ ਤੇ ਆਰਥਿਕ ਮਸਲਿਆਂ ਨੁੰ ਹੱਲ ਕਰ ਕੇ ਸਹੀ ਮਾਹੌਲ ਸਿਰਜਣ।

ਹੋਰ ਪੜ੍ਹੋ :-ਤਿੰਨ ਕਰੋੜ ਦੀ ਆਬਾਦੀ ਵਾਲੇ ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ, ਪ੍ਰਤੀ ਵਿਅਕਤੀ ਇੱਕ ਲੱਖ ਰੁਪਏ ਕਰਜ਼ੇ ਦਾ ਬੋਝ- ਰਾਘਵ ਚੱਢਾ

ਸਰਦਾਰ ਬਾਦਲ ਨੇ ਪੰਜ ਪ੍ਰਮੁੱਖ ਮੁੱਦੇ ਦੱਸੇ ਜਿਹਨਾਂ ਲਈ ਪ੍ਰਧਾਨ ਮੰਤਰੀ ਵੱਲੋਂ ਪੈਕੇਜ ਐਲਾਨੇ ਜਾਣ ਨਾਲ ਸ੍ਰੀ ਮੋਦੀ ਦੇ ਪੰਜਾਬ ਦੌਰੇ ਨੂੰ ਭਰੋਸੇਯੋਗਤਾ ਤੇ ਮਾਣ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਤੁਹਾਡਾ ਬਹੁਤ ਮਾਣ ਤੇ ਸਤਿਕਾਰ ਤੇ ਮੈਂ ਵਿਅਕਤੀਗਤ ਤੌਰ ’ਤੇ ਤੁਹਾਡਾ ਇਥੇ ਆਉਣ ’ਤੇ ਧੰਨਵਾਦ ਕਰਾਂਗਾ ਜੇਕਰ ਤੁਸੀਂ ਪੰਜਾਬੀਆਂ ਦੀਆਂ ਮੰਗਾਂ ਦੀ ਪੂਰਤੀ ਵਾਸਤੇ ਆਰਥਿਕ, ਸਿਆਸੀ, ਖੇਤੀਬਾੜੀ ਤੇ ਖੇਤਰੀ ਪੈਕੇਜ ਦਾ ਐਲਾਨ ਕਰੋਗੇ।
ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦਾ ਧਿਆਨ 1984 ਦੇ ਸਿੱਖ ਕਤੇਆਮ ਦੇ ਹਜ਼ਾਰਾਂ ਪੀੜ੍ਹਤ ਸਿੱਖ ਪਰਿਵਾਰਾਂ ਵੱਲ ਦੁਆਇਆ ਜੋ ਇਨਸਾਫ ਦੀ ਉਡੀਕ ਕਰ ਰਹੇ ਹਨ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰੇ ਫਿਰ ਸੱਚਮੁੱਚ ਸਵਾਗਤਯੋਗ ਹੋਵੇਗਾ ਤੇ ਸਮੇਂ ਦੀਆਂ ਕਾਂਗਰਸ ਸਰਕਾਰਾਂ ਵੱਲੋਂ ਦਿੱਤੇ ਜ਼ਖ਼ਮਾਂ ’ਤੇ ਮੱਲ੍ਹਮ ਲਾਵੇਗਾ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੌਰੇ ਮੌਕੇ ਇਹ ਬੇਨਤੀ ਸਿਰਫ  ਤਾਂ ਜੋ ਉਹਨਾਂ ਨੁੰ ਦੇਸ਼ ਲਈ ਅਨਾਜ ਪੈਦਾ ਕਰਨ ਵਾਲੇ ਤੇ ਦੇਸ਼ ਦੀ ਭੁਜਾ ਪ੍ਰਤੀ ਉਹਨਾਂ ਦੀਆਂ ਪਵਿੱਤਰ ਜ਼ਿੰਮੇਵਰੀਆਂ ਚੇਤੇ ਕਰਵਾ ਸਕਣ।

ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੁੰ ਤ੍ਰਾਸਦੀ ਵਾਲੇ ਸੰਕਟ ਵਿਚੋਂ ਕੱਢਣ ਵਾਸਤੇ ਪ੍ਰਮੁੱਖ ਖੇਤੀਬਾੜੀ ਆਰਥਿਕ ਪੈਕੇਜ ਦੀ ਮੰਗ ਵੀ ਕੀਤੀ ਕਿਉਂਕਿ ਖੇਤੀਬਾੜੀ ਦੇ ਇਸ ਸੰਕਟ ਨਾਲ ਉਹ ਕਰਜ਼ਈ ਹੋ ਗਏ ਹਨ।

ਸੀਨੀਅਰ ਸਿਆਸਤਦਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ ਹਮੇਸ਼ਾ ਹੀ ਸਵਾਗਤਯੋਗ ਹੈ ਭਾਵੇਂ ਉਹ ਚੋਣਾਂ ਦੇ ਨੇੜੇ ਹੋਣ ਕਾਰਨ ਵਾਜਬ ਨਹੀਂ ਲੱਗਦਾ। ਉਹਨਾ ਕਿਹਾ ਕਿ ਜੇਕਰ ਤੁਸੀਂ ਲੋਕਾਂ ਨੁੰ ਭਰਮਾਉਣ ਦੀ ਥਾਂ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਕੋਲੋਂ ਸਿੱਖ ਕੌਮ ਦੇ ਖਿਲਾਫ ਤਕਲੀਫਦੇਹ ਬੇਅਬਦੀ ਦੀਆਂ ਘਟਨਾਵਾਂ ਦੀ ਜਾਚ ਕਰਵਾਉਣ ਦਾ ਐਲਾਨ ਕਰੋ ਤੇ ਸੁਬੇ ਦੇ ਲੋਕਾਂ ਨੁੰ ਦਰਪੇਸ਼ ਹੋਰ ਮੁਸ਼ਕਿਲਾਂ ਹੱਲ ਕਰੋ।

ਸਰਦਾਰ ਬਾਦਲ ਨੇ ਪਧਾਨ ਮੰਤਰੀ ਨੁੰ ਆਖਿਆ ਕਿ ਉਹ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ ਅਤੇ ਰਾਈਪੇਰੀਅਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ਦਾ ਨਿਬੇੜਾ ਕਰਨ ਸਮੇਤ ਹੋਰ ਪ੍ਰਮੁੱਖ ਮੰਗਾਂ ਦਾ ਪੰਜਾਬੀਆਂ ਦੀ ਆਸ ਮੁਤਾਬਕ ਨਿਬੇੜਾ ਕਰਨ।

ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਦਾ ਘਿਆਨ ਖੇਤੀਬਾੜੀ ਬਾਰੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ 800 ਕਿਸਾਨਾਂ ਦੀ ਸ਼ਹਾਦਤ ਹੋਣ ਵੱਲ ਵੀ ਦੁਆਇਆ ਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਹਨਾਂ ਦੇ ਪਰਿਵਾਰਾਂ ਦੀ ਮਦਦ ਕਰ ਕੇ ਇਹਨਾਂ ਦੀ ਸ਼ਨਾਖ਼ਤ ਨੂੰ ਮਾਨਤਾ ਦੇਣ। ਉਹਨਾਂ ਕਿਹਾ ਕਿ ਇਹ ਉਦੋਂ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਸ਼ਹਾਦਤਾਂ ਕੇਂਦਰ ਸਰਕਾਰ ਵੱਲੋਂ ਬਣਾਏ ਕਾਨੁੰਨਾਂ ਦੇ  ਵਿਰੋਧ ਵਿਚ ਹੋਈਆਂ ਹਨ ਅਤੇ ਸਰਕਾਰ ਨੇ ਇਹ ਕਾਨੁੰਨ ਰੱਦ ਕਰਨ ਦੀ ਮੰਗ ਵੀ ਪ੍ਰਵਾਨ ਕੀਤੀ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬੀ ਪ੍ਰਧਾਨ ਮੰਤਰੀ ਦਾ ਸੱਚਮੁੱਚ ਨਿੱਘਾ ਸਵਾਗਤ ਕਰਨਗੇ ਜੇਕਰ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਵਾਸਤੇ ਸਹੀ ਇੱਛਾ ਸ਼ਕਤੀ ਵਿਖਾਉਣ।