ਰੂਪਨਗਰ, 6 ਅਪ੍ਰੈਲ 2022
ਸਰਕਾਰੀ.ਸ.ਸ.ਸਕੂਲ ਫੂਲਪੁਰ ਗਰੇਵਾਲ ਰੋਪੜ ਵਿਖੇ ਐਨ.ਸੀ.ਸੀ.ਏ. ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਐਸ ਪੀ ਅੰਕੁਰ ਗੁਪਤਾ ਮੁੱਖ ਮਹਿਮਾਨ ਦੇ ਤੋਰ ਵਜੋਂ ਸ਼ਾਮਿਲ ਹੋਏ। ਉਹਨਾਂ ਦੁਆਰਾ 25 ਕੈਡਿਟਾਂ ਨੂੰ ਐੱਨ.ਸੀ.ਸੀ ਦੇ ਏ ਸਰਟੀਫਿਕੇਟ ਵੰਡੇ ਗਏ ਇਸ ਦੇ ਨਾਲ ਹੀ ਵਧੀਆ ਕਾਰਗੁਜਾਰੀ ਕਰਨ ਵਾਲਿਆ ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਕੇਡਿਟਾਂ ਦੇ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਅਤੇ ਸ਼ੁਭਕਾਮਨਾ ਦਿਤੀਆਂ।
ਹੋਰ ਪੜ੍ਹੋ :-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਾਗਰ ਸੇਤੀਆ ਵੱਲੋਂ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਬੈਠਕ
ਇਸ ਮੋਕੇ ‘ਤੇ ਪ੍ਰਿੰਸੀਪਲ ਸੰਗੀਤਾ ਸ਼ਰਮਾ, ਐੱਨ.ਸੀ.ਸੀ ਅਫਸਰ ਬਹਾਦਰ ਸਿੰਘ, ਲੈਕ ਬਲਜਿੰਦਰ ਸਿੰਘ ਅਤੇ ਸੂਬੇਦਾਰ ਬਲਵੰਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

English




