ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੀ ਤਰਫੋਂ ਜ਼ਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ “ਕੈਚ ਦ ਰੇਨ” ਪ੍ਰੋਜੈਕਟ ਚਲਾ ਰਿਹਾ ਹੈ।

SANT ATMA CATCH THE RAIN IN PUNJABI
ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦੀ ਤਰਫੋਂ ਜ਼ਿਲ੍ਹੇ ਵਿੱਚ ਜਲ ਸ਼ਕਤੀ ਅਭਿਆਨ “ਕੈਚ ਦ ਰੇਨ” ਪ੍ਰੋਜੈਕਟ ਚਲਾ ਰਿਹਾ ਹੈ।

ਅੰਮ੍ਰਿਤਸਰ, 30 ਦਸੰਬਰ 2021

ਇਸ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹੇ ਦੇ ਬਲਾਕ ਹਰਸਾ ਸ਼ੀਨਾ ਵਿਖੇ ਸੰਤ ਆਤਮਾ ਸਿੰਘ ਸਪੋਰਟਸ ਕਲੱਬ ਬੂਆ ਨੰਗਲੀ ਵੱਲੋਂ ਕੈਚ ਦਾ ਰੇਨ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਦੇ ਬੁਲਾਰੇ ਪਿ੍ੰਸੀਪਲ ਕਮਲਨੈਨ ਸਿੰਘ ਅਤੇ ਤਜਿੰਦਰਪਾਲ ਕੌਰ ਸਨਬੁਲਾਰਿਆਂ ਨੇ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਨਾਲ ਹੀ ਨੁੱਕੜ ਨਾਟਕ ਅਤੇ ਜਨ ਭਾਗੀਦਾਰੀ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਪਾਣੀ ਬਚਾਉਣ ਦਾ ਪ੍ਰਣ ਲਿਆ ਗਿਆਜਿਸ ਵਿਚ 80 ਦੇ ਕਰੀਬ ਲੋਕ ਹਾਜ਼ਰ ਸਨ ਪ੍ਰੋਗਰਾਮ ਦੌਰਾਨ ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੀ ਤਰਫੋਂ ਯੂਥ ਸਰਕਲ ਦੇ ਪ੍ਰਧਾਨ ਰੋਬਿਨਜੀਤ ਸਿੰਘ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੋਸਟਰ ਲਾਂਚਸਹੁੰ ਚੁੱਕਪ੍ਰਭਾਤ ਫੇਰੀਰੈਲੀਕੰਧ ਚਿੱਤਰਮੁਕਾਬਲੇਸੈਮੀਨਾਰਵਰਕ ਕੈਂਪਸਟਰੀਟ ਪਿੰਡ ਪੱਧਰ ਤੇ ਨਾਟਕਜਨ ਚੌਪਾਲਜਨ ਸੰਵਾਦ ਆਦਿ ਗਤੀਵਿਧੀਆਂ ਕਰਵਾਈਆਂ ਜਾਣਗੀਆਂ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਦੇਸ਼ ਦੇ ਨੌਜਵਾਨ ਅਤੇ ਬੱਚੇ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਪਾਣੀ ਦੀ ਸੰਭਾਲ ਦਾ ਪ੍ਰਣ ਲੈਣ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਤਾਂ ਜੋ ਇਸ ਮੁਹਿੰਮ ਨੂੰ ਸਫ਼ਲ ਬਣਾਇਆ ਜਾ ਸਕੇ।