ਪੰਜਾਬ ਸਰਕਾਰ ਵਲੋਂ ਉਸਾਰੀ ਕਿਰਤੀਆਂ ਦੀ ਸਹੂਲਤ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਮੋਬਾਇਲ ਐਪ ਲਾਂਚ-ਵਿਧਾਇਕ ਪਾਹੜਾ

PAHARA
ਹਲਕਾ ਵਿਧਾਇਕ ਗੁਰਦਾਸਪੁਰ ਚੇ ਚੇਅਰਮੈਨ ਮਿਲਕਫੈੱਡ ਪੰਜਾਬ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਜ਼ਿਲਾ ਵਾਸੀਆਂ ਨੂੰ ਨਵੇਂ ਸਾਲ 2022 ਦੀਆਂ ਵਧਾਈਆਂ
ਮੋਬਾਇਲ ਐਪ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਭਲਾਈ ਸਕੀਮਾਂ ਦਾ ਰਜਿਸਟਰਡ ਉਸਾਰੀ ਕਿਰਤੀ ਲਾਭ ਲੈ ਸਕਣਗੇ

ਗੁਰਦਾਸਪੁਰ, 24 ਨਵੰਬਰ  2021

ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵਲੋਂ ਰਾਜ ਦੇ ਰਜਿਸਟਰਡ ਉਸਾਰੀ ਕਿਰਤੀਆਂ ਲਈ “ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ” ਐਪ ਲਾਂਚ ਕੀਤੀ ਗਈ ਹੈ।

ਹੋਰ ਪੜ੍ਹੋ :-ਮੋਤੀਆ ਮੁਕਤ ਅਭਿਆਨ 26 ਤੋਂ : ਸਿਵਲ ਸਰਜਨ

ਵਿਧਾਇਕ ਪਾਹੜਾ ਨੇ ਅੱਗੇ ਦੱਸਿਆ ਕਿ ਇਹ ਮੋਬਾਇਲ ਐਪ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਵੈਬਸਾਈਟ (https://bocw.punjab.gov.in) ਤੇ ਉਪਲਬੱਧ ਹੈ ਅਤੇ ਜਲਦ ਹੀ ਪਲੇ ਸਟੋਰ ’ਤੇ ਉਪਲਬੱਧ ਹੋਵੇਗੀ। ਇਸ ਮੋਬਾਇਲ ਐਪ ਰਾਹੀਂ ਉਸਾਰੀ ਕਿਰਤੀ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੇ ਅਤੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਜਿਵੇਂ ਕਿ ਵਜੀਫਾ ਸਕੀਮ, ਸਗਨ ਸਕੀਮ, ਪੈਂਨਸ਼ਨ ਸਕੀਮ ਅਤੇ ਐਕਸਗ੍ਰੇਸੀਆ ਆਦਿ ਦਾ ਲਾਭ ਲੈਣ ਲਈ ਆਪਣੀ ਅਰਜ਼ੀ ਆਨਲਾਈਨ ਇਸ ਮੋਬਾਇਲ ਐਪ ਰਾਹੀਂ ਭੇਜਦੇ ਹੋਏ ਪ੍ਰਵਾਨਗੀ ਉਪਰੰਤ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਹੱਕਦਾਰ ਹੋਣਗੇ।

ਵਿਧਾਇਕ ਪਾਹੜਾ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ ਲਈ ਹਰ ਉਸਾਰੀ ਕਿਰਤੀ, ਜਿਸ ਦੀ ਉਮਰ 18 ਸਾਲ ਤੋਂ ਵੱਧ ਹੋਵੇ, ਉਹ ਪੰਜਾਬ ਵਿੱਚ 90 ਦਿਨ ਉਸਾਰੀ ਦੇ ਕੰਮ ਦਾ ਸਬੂਤ ਦੇ ਕੇ ਆਪਣੀ ਬਤੋਰ ਲਾਭਪਾਤਰੀ ਇੱਕ ਸਾਲ ਤੋਂ ਤਿੰਨ ਸਾਲ ਤੱਕ ਦੀ ਰਜਿਸਟਰੇਸ਼ਨ ਲਈ 25 ਰੁਪਏ ਰਜਿਸਟਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਦੇ ਹਿਸਾਬ ਨਾਲ ਇੱਕ ਸਾਲ ਲਈ ਕੁੱਲ 145/- ਰੁਪਏ ਅਤੇ ਤਿੰਨ ਸਾਲ ਤੱਕ ਲਈ ਕੁੱਲ 385 ਰੁਪਏ ਆਨ-ਲਾਈਨ ਜਮਾਂ ਕਰਵਾਉਣ ਉਪਰੰਤ ਬੋਰਡ ਦਾ ਰਜਿਸਟਰਡ ਲਾਭਪਾਤਰੀ ਬਣ ਸਕਦਾ ਹੈ। ਹਰ ਰਜਿਸਟਰਡ ਲਾਭਪਾਤਰੀ ਆਪਣੇ ਅਤੇ ਆਪਣੇ ਪਰਿਵਾਰ ਲਈ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਵੱਖ-ਵੱਖ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਐਪ ਰਾਹੀਂ ਅਪਲਾਈ ਕਰਕੇ ਲਾਭ ਲੈ ਸਕਦਾ ਹੈ।

ਉਨਾਂ ਸਮੂਹ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਪਹਿਲ ਦੇ ਆਧਾਰ ਤੇ ਇਸ ਮੋਬਾਇਲ ਐਪ (ਪੰਜਾਬ ਰਜਿਸਟਰਡ ਉਸਾਰੀ ਕਿਰਤੀ ਸੇਵਾਵਾਂ ਐਪ) ਦਾ ਲਾਭ ਉਠਾਉਂਦੇ ਹੋਏ ਆਪਣੀ ਰਜਿਸਟਰੇਸ਼ਨ ਕਰਵਾਉਣੀ ਯਕੀਨੀ ਬਨਾਉਣ ਤਾਂ ਜੋ ਬੋਰਡ  ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਉਠਾ ਸਕਣ।