ਪੰਜਾਬ ਸਰਕਾਰ ਵਲੋਂ ਤੈਅ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੀ ਕੀਮਤ ’ਤੇ ਹੀ ਪਿੰਡ ਜ਼ਿੰਦਾਪੁਰ ਅਤੇ ਰੂਪਨਗਰ ਦੀ ਮੰਜੁਰਸ਼ੁਦਾ ਸਾਈਟਾਂ ਵਿਖੇ ਰੇਤਾ ਬੇਚਿਆ ਜਾ ਰਿਹਾ ਹੈ ਜਿਸ ਦੀ ਨਿਗਰਾਨੀ ਮਾਈਨਿੰਗ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਮਾਈਨਿੰਗ ਅਫਸਰ ਮਾਈਨਿੰਗ ਸ. ਸਰਬਜੀਤ ਸਿੰਘ ਗਿੱਲ ਨੇ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕੀਤਾ।
ਹੋਰ ਪੜ੍ਹੋ :-ਜ਼ਿਲੇ ਦੇ ਅਚਵੀਰਜ਼, ਮੈਂਟਰਸ਼ਿਪ ਪ੍ਰੋਗਰਾਮ ਜਰੀਏ ਵਿਦਿਆਰਥੀਆਂ ਨਾਲ ਹੋਣਗੇ ਰੂਬਰ
ਸ. ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਜ਼ਿੰਦਾਪੁਰ-ਮੱਲੇਵਾਲ ਸਾਇਟ ਜੋ ਕਿ ਰੂਪਨਗਰ ਬਲਾਕ ਨੰਬਰ 1 ਦੀ ਮੰਜੂਰਸ਼ੁਦਾ ਡੀ ਸਿਲਟਿੰਗ ਸਾਇਟ ਹੈ ਜਿਸ ਦੀ ਡੀ ਸਿਲਟਿੰਗ ਦਾ ਕੰਮ ਸਬੰਧਤ ਠੇਕੇਦਾਰ ਵਲੋਂ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਾਇਟ ’ਤੇ ਪੰਜਾਬ ਸਰਕਾਰ ਵਲੋਂ ਤੈਅ 5.50 ਰੁਪਏ ਪ੍ਰਤੀ ਕਿਊਬਕ ਫੁੱਟ ਦੀ ਕੀਮਤ ’ਤੇ ਰੇਤਾ ਬੇਚਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸਬੰਧਤ ਠੇਕੇਦਾਰ ਵਲੋਂ ਕੀਤਾ ਜਾ ਰਿਹਾ ਕੰਮ ਐਗਰੀਮੈਂਟ ਵਿਚ ਦਰਜ ਖਸਰਾ ਨੰਬਰ ਅਤੇ ਪੀ.ਐਮ.ਐਮ.ਆਰ.2013 ਦੇ ਰੂਲਾਂ ਤਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਉਤੇ ਟਰੱਕ ਚਾਲਕ ਮਨਦੀਪ ਸਿੰਘ ਨੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਵਲੋਂ ਤੈਅ ਕੀਮਤ ਉਤੇ ਹੀ ਰੇਤਾ ਮਿਲਿਆ ਹੈ ਜਿਸ ਨਾਲ ਸਾਨੂੰ ਅਤੇ ਆਮ ਲੋਕਾਂ ਨੂੰ ਕਾਫੀ ਰਹਿਤ ਮਿਲੀ ਹੈ।
ਇਸੇ ਤਰ੍ਹਾਂ ਹੀ ਟਰੱਕ ਚਾਲਕ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰੂਪਨਗਰ ਜ਼ਿਲੇ ਵਿਚ ਪੰਜਾਬ ਸਰਕਾਰ ਵਲੋਂ ਤੈਅ ਕੀਮਤ ਤੇ ਹੀ ਰੇਤਾ ਮਿਲ ਰਿਹਾ ਹੈ ਅਤੇ ਜਿਸ ਸਬੰਧੀ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ।

English




