ਡਾ.ਜੀ.ਬੀ. ਵੱਲੋ ਮੁੱਖ ਦਫ਼ਤਰ ਵਿਖੇ ਬ੍ਰੈਸਟ ਫੀਡਿੰਗ ਕਾਰਨਰ ਦਾ ਉਦਘਾਟਨ
ਚੰਡੀਗੜ੍ਹ 14 ਫਰਵਰੀ:
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ.ਜੀ.ਬੀ ਸਿੰਘ ਵੱਲੋਂ ਵਿਭਾਗ ਦੇ ਸੈਕਟਰ-34 ਏ ਚੰਡੀਗੜ੍ਹ ਵਿਖੇ ਸਥਿਤ ਮੁੱਖ ਦਫ਼ਤਰ ਵਿਖੇ ਬ੍ਰੈਸਟ ਫੀਡਿੰਗ ਕਾਰਨਰ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰਾਂ ਵਿੱਚ ਬ੍ਰੈਸਟ ਫੀਡਿੰਗ ਕਾਰਨਰ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਦਫ਼ਤਰ ਵਿੱਚ ਕੰਮ ਕਰਨ ਵਾਲੀਆ ਜਾਂ ਬਾਹਰ ਤੋਂ ਦਫ਼ਤਰ ਵਿੱਚ ਆਉਣ ਵਾਲੀਆਂ ਛੋਟੇ ਬੱਚਿਆਂ ਦੀਆਂ ਮਾਂਵਾਂ ਲਈ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ।ਉਨ੍ਹਾਂ ਕਿਹਾ ਕਿ ਕੰਮ ਕਾਰ ਕਰਨ ਜਾਂ ਕਿਸੇ ਕੰਮ ਲਈ ਆਉਣ ਵਾਲੀਆਂ ਮਾਂਵਾਂ ਲਈ ਇੱਕ ਕਮਰਾ ਬ੍ਰੈਸਟਫ਼ੀਡੀਂਗ ਕਾਰਨਰ ਵਜੋਂ ਨਿਸ਼ਚਿਤ ਕੀਤਾ ਜਾਵੇ ।ਉਹਨਾਂ ਨੇ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਜੋ ਕਿ ਬੱਚਿਆ ਲਈ ਬਹੁਤ ਜ਼ਰੂਰੀ ਹੈ ।ਇਹ ਬੱਚੇ ਦੀ ਰੋਗ ਪ੍ਰਤੀ ਰੱਖਿਆ ਨੂੰ ਵਧਾਉਂਦਾ ਹੈ ਅਤੇ ਨਿਮੋਨੀਆਂ ਅਤੇ ਦਸਤ ਰੋਗ ਤੋਂ ਬਚਾਉਂਦਾ ਹੈ। ਬੱਚੇ ਨੂੰ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਅਤੇ 2 ਸਾਲ ਦੀ ਉਮਰ ਤੱਕ ਓਪਰੀ ਖੁਰਾਕ ਦੇ ਨਾਲ-ਨਾਲ ਦੁੱਧ ਹੀ ਪਿਆਓ। ਇਸ ਨਾਲ ਬੱਚੇ ਦਾ ਸਰਵਪੱਖੀ ਵਿਕਾਸ ਹੁੰਦਾ ਹੈ ।ਜੇਕਰ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਹੈ ਤਾਂ ਉਹ ਆਪ ਵੀ ਸਿਹਤਮੰਦ ਰਹੇਗੀ ।
ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪ.ਭ.) ਪੰਜਾਬ ਡਾ.ਓ.ਪੀ.ਗੋਜਰਾ,ਡਿਪਟੀ ਡਾਇਰੈਕਟਰ ਡਾ.ਨਿਸ਼ਾ ਸ਼ਾਹੀ,ਸਹਾਇਕ ਡਾਇਰੈਕਟਰ ਡਾ.ਸੁਖਦੀਪ ਕੌਰ, ਸਹਾਇਕ ਡਾਇਰੈਕਟਰ ਡਾ.ਵਨੀਤ ਨਾਗਪਾਲ, ਸਹਾਇਕ ਡਾਇਰੈਕਟਰ ਡਾ.ਗਗਨਦੀਪ ਸਿੰਘ ਗਰੋਵਰ,ਪ੍ਰੋਗਰਾਮ ਅਫ਼ਸਰ ਡਾ.ਇੰਦਰਦੀਪ ਕੌਰ ,ਸਟੇਟ ਮਾਸ ਮੀਡੀਆ ਅਤੇ ਸਿੱਖਿਆ ਅਫ਼ਸਰ ਪਰਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ ।

English






