ਫਿਰੋਜ਼ਪੁਰ, 12 ਅਗਸਤ 2022
ਭਾਰਤ ਦੀ ਅਜ਼ਾਦੀ ਦੇ 75ਵੇਂ ਸਾਲ ਦੇ ਜਸ਼ਨਾਂ ਦੇ ਤਹਿਤ ਸਰਕਾਰੀ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ ਦੇ ਸਮੁੱਚੇ ਸਟਾਫ ਵਲੋਂ ਹਰ ਘਰ ਤਿਰੰਗਾ ਦੇ ਬੈਨਰ ਨਾਲ ਹੱਥਾਂ ਵਿਚ ਤਿਰੰਗੇ ਝੰਡੇ ਲੈ ਕੇ ਕਾਲਜ ਕੈਂਪਸ ਤੋਂ ਫਿਰੋਜ਼ਪੁਰ ਸ਼ਹਿਰ ਵਿਚ ਪੈਦਲ ਮਾਰਚ ਕੀਤਾ ਗਿਆ। ਇਹ ਮਾਰਚ ਕਾਲਜ ਕੈਂਪਸ ਤੋਂ ਸੁਰੂ ਹੁੰਦਾ ਹੋਇਆ ਬਾਂਸੀ ਗੇਟ, ਸਰਕੂਲਰ ਰੋਡ ਦੇਵ ਸਮਾਜ ਕਾਲਜ, ਮਖੂ ਗੇਟ, ਮੱਲਾਂ ਵਾਲਾ ਰੋਡ ਆਰ.ਐਸ.ਡੀ. ਕਾਲਜ ਦੇ ਅੱਗੋ ਦੀ ਹੁੰਦਾ ਹੋਇਆ ਗੋਲ ਬਾਗ ਵਾਲੀ ਰੋਡ ਤੋਂ ਆ ਕੇ ਮੁੜ ਕਾਲਜ ਕੈਂਪਸ ਵਿਚ ਪਹੁੰਚਿਆ।
ਹੋਰ ਪੜ੍ਹੋ :-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ਕੱਢਿਆ ਤਿਰੰਗਾ ਮਾਰਚ
ਇਹ ਮਾਰਚ ਅਜ਼ਾਦੀ ਦੇ ਸ਼ਹੀਦਾਂ ਨੂੰ ਪ੍ਰਣਾਮ, ਹਰ ਘਰ ਤਿਰੰਗਾ, ਘਰ ਘਰ ਤਿਰੰਗਾ, ਜੈ ਜਵਾਨ ਜੈ ਕਿਸਾਨ, ਇੰਨਕਲਾਬ ਜਿੰਦਾਬਾਦ ਅਤੇ ਭਾਰਤ ਮਾਤਾ ਕੀ ਜੈ ਦੇ ਨਾਹਰਿਆਂ ਨਾਲ ਗੂੰਜਦਾ ਰਿਹਾ । ਮਾਰਚ ਵਿਚ ਸ਼ਾਮਲ ਸਾਰੇ ਸਟਾਫ ਮੈਂਬਰ ਹੱਥ ਵਿਚ ਸਿਰ ਤੋਂ ਉਚਾ ਤਿਰੰਗਾ ਚੁੱਕ ਕੇ ਨਾਹਰੇ ਲਾਉਦੇ ਰਹੇ । ਇਸ ਦਾ ਉਦੇਸ਼ ਜਨ-ਜਨ ਨੂੰ ਅਜ਼ਾਦੀ ਦੀ ਮਹੱਤਤਾ, ਦੇਸ਼ ਪ੍ਰਤੀ ਸੱਚੀ ਸੇਵਾ ਭਾਵਨਾ ਅਤੇ 13 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਲਹਿਰਾਉਣ ਲਈ ਪ੍ਰੇਰਿਤ ਕਰਨਾ ਰਿਹਾ । ਸਮੂਹ ਸਟਾਫ ਵਲੋਂ ਇਸ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਗਿਆ । ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀ ਸ਼ਫ਼ਕਤ ਅਲੀ ਖਾਨ ਵਲੋਂ ਦੇਸ਼ ਦੇ ਗੌਰਵਮਈ ਇਤਿਹਾਸ ਤੇ ਚਾਨਣਾ ਪਾਇਆ।

English






