ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਖੇ ਕਰਵਾਈਆਂ ਵੱਖ-ਵੱਖ ਗਤੀਵਿਧੀਆਂ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਖੇ ਕਰਵਾਈਆਂ ਵੱਖ-ਵੱਖ ਗਤੀਵਿਧੀਆਂ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਖੇ ਕਰਵਾਈਆਂ ਵੱਖ-ਵੱਖ ਗਤੀਵਿਧੀਆਂ

ਫਾਜ਼ਿਲਕਾ 8 ਮਾਰਚ

ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਖਿਆ ਅਫਸਰ ਡਾ. ਸੁਖਵੀਰ ਸਿੰਘ ਬੱਲ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਸ੍ਰੀ ਪੰਕਜ ਅੰਗੀ ਦੇ ਮਾਰਗਦਰਸ਼ਨ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਵਿਚ ਪਿਛਲੇ ਦਿਨੀ ਮਨੋਰੰਜਨ ਅਤੇ ਗਿਆਨਵਰਧਨ ਗਤੀਵਿਧੀਆਂ ਕਰਵਾਈਆਂ ਗਈਆਂ।

ਹੋਰ ਪੜ੍ਹੇਂ :-ਪੰਜਾਬ ਨਾਲ ਧੋਖ਼ਾ ਹੈ ਮੁੱਖ ਮੰਤਰੀ ਚੰਨੀ ਅਤੇ ਕੈਪਟਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ: ਹਰਪਾਲ ਸਿੰਘ ਚੀਮਾ

ਪ੍ਰਿੰਸੀਪਲ ਸ੍ਰੀ ਰਜਿੰਦਰ ਕੁਮਾਰ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਸ ਵਿਚ ਐਸ.ਐਸ., ਅੰਗ੍ਰੇਜੀ ਵਿਸ਼ੇ ਨਾਲ ਜੁੜਿਆ ਮੇਲਾ ਕਰਵਾਇਆ ਗਿਆ, ਭਾਰਤੀ ਫਾਉਂਡੇਸ਼ਨ ਦੇ ਸਹਿਯੋਗ ਨਾਲ ਰੰਗ-ਤਰੰਗ (ਚਿਤਰਕਲਾ) ਮੁਕਾਬਲਾ ਕਰਵਾਇਆ ਗਿਆ। ਇੰਗਲਿਸ਼ ਬੂਸਟਰ ਕਲਬ ਰਾਹੀਂ ਜੋ ਬਚੇ ਜ਼ਿਲ੍ਹਾ ਜਾਂ ਬਲੋਕ ਸਟਾਰ ਬਣੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਅੰਗ੍ਰੇਜੀ ਵਿਭਾਗ ਦੁਆਰਾ ਰੋਲ ਪਲੇਅ ਮੁਕਾਬਲੇ ਵਿਚ ਰੈਂਕ ਹਾਸਲ ਕਰਨ ਵਾਲੇ ਬਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਵਿਭਾਗ ਦੀਆਂ ਹਦਾਇਤਾਂ ਅਨੁਸਾਰ ਮਾਪੇ-ਅਧਿਆਪਕ ਮਿਲਣੀ ਕਰਵਾਉਂਦਿਆਂ ਹੋਇਆ ਲੋਕਾਂ ਨੂੰ ਸਕੂਲ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਬਾਰਡਰੀ ਪੱਟੀ ਦੇ ਹੋਣ ਦੇ ਬਾਵਜੂਦ ਵੀ ਸਕੂਲ ਦੇ ਮਿਹਨਤੀ ਸਟਾਫ ਸਦਕਾ ਅਤੇ ਪਿੰਡਾਂ ਦੇ ਜਾਗਰੂਕ ਲੋਕਾਂ ਦੇ ਹੋਣ ਕਰਕੇ ਸਕੂਲ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ।ਸਾਇੰਸ ਗਰੁੱਪ, ਆਰਟਸ ਗਰੁੱਪ, ਇੰਟਰ ਆਰਟਸ ਗਰੁੱਪ, ਐਨ.ਐਸ.ਕਿਉ.ਐਫ ਤਹਿਤ ਸਕਿਉਰਟੀ ਅਤੇ ਸਿਹਤ ਵਿਸ਼ੇ ਬਾਰੇ ਨੇੜੇ ਤੇੜੇ ਪਿੰਡਾਂ ਦੇ ਬਚੇ ਇਸ ਦਾ ਕਾਫੀ ਲਾਹਾ ਹਾਸਲ ਕਰ ਰਹੇ ਹਨ।ਐਨ.ਸੀ.ਸੀ., ਸਭਿਆਚਾਰਕ ਕਲਬ, ਸਪੋਰਟਸ ਕਲਬ, ਸਦਨ ਸਿਸਟਮ, ਰਾਹੀਂ ਬਚਿਆਂ ਦਾ ਪੜਾਈ ਦੇ ਨਾਲ-ਨਾਲ ਸਰਵਪੱਖੀ ਵਿਕਾਸ ਕਰਨਾ ਵੀ ਇਸ ਸਕੂਲ ਦਾ ਮੁੱਖ ਉਦੇਸ਼ ਰਿਹਾ ਹੈ ਜਿਸ ਸਦਕਾ ਸਕੂਲ ਵਿਚ ਬਚਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਜ਼ੋ ਵੀ ਗਤੀਵਿਧੀਆਂ ਸਿਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਰਵਾਈਆਂ ਜਾ ਰਹੀਆਂ ਹਨ ਉਸ ਵਿਚ ਸਕੂਲ ਦੇ ਅਧਿਆਪਕਾਂ ਦਾ ਵੀ ਵਢਮੁੱਲਾ ਯੋਗਦਾਨ ਰਿਹਾ ਹੈ।