ਅਕਾਲੀ ਦਲ ਅਤੇ ਬਸਪਾ ਨੇ ਜੰਗ ਨੂੰ ਸਿਖ਼ਰ ’ਤੇ ਪੁੱਜਾ ਕੇ ਫਤਿਹ ਦੇ ਝੰਡੇ ਗੱਦ ਦਿੱਤੇ ਹਨ।

PARKASH SINGH BADAL
"Great finish by SAD BSP . We are home - and dry
ਚੰਡੀਗੜ੍ਹ, 18 ਫਰਵਰੀ 2022

ਅਕਾਲੀ ਦਲ ਅਤੇ ਬਸਪਾ ਨੇ ਜੰਗ ਨੂੰ ਸਿਖ਼ਰ ’ਤੇ ਪੁੱਜਾ ਕੇ ਫਤਿਹ ਦੇ ਝੰਡੇ ਗੱਦ ਦਿੱਤੇ ਹਨ। ਸਾਡਾ ਗਠਜੋੜ ਸਿਰਫ ਜਿੱਤ ਨਹੀ. ਰਿਹਾ ਬਲਕਿ ਕਈਆਂ ਦੇ ਮੂੰਹ ਵਿਚ ਉਂਗਲੀ ਦਾ ਜਾਵੇਗੀ ਕਿ ਇਹ ਕੀ ਹੋਇਆ..ਇਹਨਾਂ ਚੋਦਾਂ ਦਾ ਨਤੀਜਾ ‘ਦਰਬਾਰੀ ਬੁੱਧੀਜੀਵੀਆਂ’ ਨੂੰ ਹੈਰਾਨ ਕਰ ਵਾਲੇ ਹੋਣਗੇ।

ਹੋਰ ਪੜ੍ਹੋ :-ਪਟਿਆਲਾ ਵਿੱਚ ਹੋਏ ਕੈਪਟਨ ਅਮਰਿੰਦਰ ਸਿੰਘ ਦੇ ‘ਰੂਟ-ਮਾਰਚ’ ਵਿੱਚ ਹਜ਼ਾਰਾਂ ਲੋਕ ਸ਼ਾਮਲ

ਅਸੀਂ ਜਾਣੇਦ ਹਾਂ ਕਿ ਕਾਂਗਰਸ ਦੀ ਮੁਹਿੰਮ ਸ਼ੁਰੂ ਤੋਂ ਹੀ ਤਬਾਹ ਸੀ ਤੇ ਆਮ ਆਦਮੀ ਪਾਰਟੀ ਦੇ ਦਾਅਵੇ ਸੋਸ਼ਲ ਮੀਡੀਆ ਦਾ ਬੁਲਬੁਲਾ ਸਨ ਤੇ 2017 ਵਾਂਗ ਦੁਹਰਾਇਆ ਜਾ ਰਿਹਾ ਸੀ ਤੇ ਝੂਠੀ ਦਲੇਰੀ ਸੀ। ਆਮ ਆਦਮੀ ਪਾਰਟੀ ਦਾ ਸੁਪਰੀਮ ਕੋਰਟ ਵਿਚ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਸਟੈਂਡ ਉਹਨਾਂ ਨੁੰ ਲੈ ਬੈਠਾ। ਅਸੀਂ ਜ਼ਮੀਨੀ ਹਕੀਕਤ ਨਾਲ ਜੁੜੇ ਰਹੇ..ਅਸੀਂ ਜ਼ਮੀਨੀ ਪੱਧਰ ’ਤੇ ਮਿਹਨਤ ਕੀਤੀ ਤੇ ਡਟੇ ਰਹੇ। ਅਸੀਂ ਸਹੀ ਸਮੇਂ ’ਤੇ ਸਿਖ਼ਰ ’ਤੇ ਅਪੜੇ ਹਾਂ। ਅਸੀਂ ਇਕੱਲੀ ਪਾਰਟੀ ਹਾਂ ਜੋ ਚੋਣ ਪ੍ਰਚਾਰ ਦੀ ਸਮਾਪਤੀ ’ਤੇ ਖੁਸ਼ੀ ਵਿਚ ਖੀਵੀ ਦਿਸ ਰਹੀ ਹੈ। ਅਸੀਂ ਲਾਮਿਸਾਲ ਜਿੱਤ ਨਾਲ ਵਾਪਸ ਪਰਤਾਂਗੇ।