ਖੇਡਾਂ ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਐਸ.ਏ.ਐਸ ਨਗਰ ਵਿਖੇ ਅੱਜ 12 ਸਤੰਬਰ ਤੋਂ ਸ਼ੁਰੂ ਹੋ ਗਏ ਹਨ। ਇਹਨਾਂ ਖੇਡਾਂ ਵਿੱਚ ਅੱਜ ਪਹਿਲੇ ਦਿਨ ਅੰਡਰ-14,17 ਅਤੇ 21 ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਪਹਿਲੇ ਦਿਨ ਦੀਆਂ ਖੇਡਾਂ ਦੇ ਰਿਜਲਟ ਸਾਂਝੇ ਕਰਦਿਆਂ ਦੱਸਿਆ ਕਿ ਅੱਜ ਹੈਂਡਬਾਲ ਅੰਡਰ-14(ਲੜਕੀਆਂ)3ਬੀ1 ਹੈਂਡਬਾਲ ਕੋਚਿੰਗ ਸੈਂਟਰ ਨੇ ਸਿੰਘਪੁਰਾ ਕੁਰਾਲੀ ਨੂੰ 11-5 ਨਾਲ ਹਰਾਇਆ ਅਤੇ ਅੰਡਰ-14 (ਲੜਕੇ) ਫੇਜ 2 ਮੋਹਾਲੀ ਨੇ ਸਿੰਘਪੁਰਾ ਕੁਰਾਲੀ ਨੂੰ 7-5 ਨਾਲ ਹਰਾਇਆ । ਇਸ ਦੇ ਨਾਲ ਹੀ ਫੁੱਟਬਾਲ ਅੰਡਰ 17 (ਲੜਕੇ) ਵਿਵੇਕ ਹਾਈ ਸਕੂਲ ਮੋਹਾਲੀ ਨੇ ਖਰੜ ਫੁੱਟਬਾਲ ਕਲੱਬ ਨੂੰ 4-1 ਨਾਲ ਹਰਾਇਆ ਅਤੇ ਅੰਡਰ-17 (ਲੜਕੀਆਂ)ਸ਼ੈਮਰਾਕ ਸਕੂਲ ਮੋਹਾਲੀ ਨੇ ਵਿੱਦਿਆ ਵੈਲੀ ਸਕੂਲ ਖਰੜ ਨੂੰ 5-0 ਨਾਲ ਹਰਾਇਆ। ਅੱਜ ਹੋਏ ਕਬੱਡੀ ਅੰਡਰ-17 (ਲੜਕੇ) ਸ.ਹ.ਸ. ਹਸਨਪੁਰ ਨੇ ਸ.ਹ.ਸ ਦੱਪਰ ਨੂੰ ਹਰਾਇਆ ਅਤੇ ਅੰਡਰ-21 (ਲੜਕੇ )ਦਸਮੇਸ਼ ਕਲੱਬ ਹੁਸ਼ਿਆਰਪੁਰ ਨੇ ਫਤਿਹਪੁਰ ਨੂੰ ਹਰਾਇਆ।

English






