ਹਰ ਘਰ ਤਿਰੰਗਾ’ ਮੁਹਿੰਮ ਤਹਿਤ ਰਾਸ਼ਟਰੀ ਝੰਡਾ ਖਰੀਦ ਕਰਨ ਲਈ ਸਥਾਪਤ ਕੀਤੇ ਖਰੀਦ ਸੈਟਰਾਂ ਵਿਚ ਲੋਕਾਂ ਦਾ ਭਾਰੀ ਉਤਸਾਹ- ਡਿਪਟੀ ਕਮਿਸ਼ਨਰ ਗੁਰਦਾਸਪੁਰ

Har Ghar Tiranga (1)
ਹਰ ਘਰ ਤਿਰੰਗਾ’ ਮੁਹਿੰਮ ਤਹਿਤ ਰਾਸ਼ਟਰੀ ਝੰਡਾ ਖਰੀਦ ਕਰਨ ਲਈ ਸਥਾਪਤ ਕੀਤੇ ਖਰੀਦ ਸੈਟਰਾਂ ਵਿਚ ਲੋਕਾਂ ਦਾ ਭਾਰੀ ਉਤਸਾਹ- ਡਿਪਟੀ ਕਮਿਸ਼ਨਰ ਗੁਰਦਾਸਪੁਰ
ਡਿਪਟੀ ਕਮਿਸ਼ਨਰ ਵਲੋਂ ਜਿਲਾ ਵਾਸੀਆਂ ਨੂੰ 13 ਤੋਂ 15 ਅਗਸਤ ਤਕ ਹਰ ਘਰ ਵਿਚ ਤਿਰੰਗਾ ਲਹਿਰਾਉਣ ਦੀ ਅਪੀਲ

ਗੁਰਦਾਸਪੁਰ, 12 ਅਗਸਤ 2022

ਜਨਾਬ ਮੁਹੰਮਦ ਇਸ਼ਫਾਕ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 75ਵੇਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਤਹਿਤ ਜ਼ਿਲ੍ਹੇ ਵਿਚ 13 ਤੋਂ 15 ਅਗਸਤ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ  ਵੱਖ ਵੱਖ ਖਰੀਦ ਸੈਟਰ ਸਥਾਪਿਤ ਕੀਤੇ ਹਨ, ਜਿਥੋਂ ਲੋਕ ਰਾਸ਼ਟਰੀ ਝੰਡਾ ਖਰੀਦ ਸਕਦੇ ਹਨ ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ।

ਹੋਰ ਪੜ੍ਹੋ :-ਹਰ ਘਰ ਤਿਰੰਗਾ ਮੁਹਿੰਮ ਤਹਿਤ 72 ਹਜ਼ਾਰ ਝੰਡੇ ਵੰਡੇ: ਡਾ. ਪ੍ਰੀਤੀ ਯਾਦਵ

ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ 13 ਤੋਂ 15 ਅਗਸਤ ਤਕ ਹਰ ਘਰ ਵਿਚ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਰਾਸ਼ਟਰੀ ਝੰਡਿਆਂ ਨੂੰ ਜਿਥੇ ਆਮ ਆਦਮੀ ਖਰੀਦ ਕੇ ਆਪਣੇ ਘਰਾਂ ’ਤੇ ਲਹਿਰਾਉਣਗੇ ਓਥੇ ਸਮੂਹ ਸਰਕਾਰੀ/ਅਰਧ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਪ੍ਰਬੰਧਕ ਵੀ ਇਥੋਂ ਝੰਡੇ ਖਰੀਦ ਕੇ ਆਪੋ-ਆਪਣੀਆਂ ਇਮਾਰਤਾਂ ’ਤੇ ਲਹਿਰਾਉਣਗੇ। ਉਨਾਂ ਕਿਹਾ ਕਿ ਰਾਸ਼ਟਰੀ ਝੰਡੇ ਦੀ ਮਾਣ ਮਰਿਆਦਾ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਸੂਰਤ ਵਿੱਚ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਫਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਗੁਰਦਾਸਪੁਰ ਤੋਂ ਇਲਾਵਾ ਦੋਰਾਗਲਾ ਬਲਾਕ ਵਿਖੇ ਪਿੰਡ ਦੋਰਾਗਲਾ, ਗਾਹਲੜੀ ਤੇ ਬਹਿਰਾਮਪੁਰ ਵਿਖੇ, ਗੁਰਦਾਸਪੁਰ ਬਲਾਕ ਵਿਚ ਤਿੱਬੜ, ਜੋੜਾਂ ਛੱਤਰਾ, ਪੁਰੇਵਾਲ ਜੱਟਾਂ, ਬੱਬਰੀ ਨੰਗਲ, ਭੁੰਬਲੀ, ਆਲੇਚੱਕ ਵਿਖੇ, ਧਾਰੀਵਾਲ ਬਲਾਕ ਵਿਖੇ ਰਣੀਆ, ਕੋਟ ਸੰਤੋਖ ਰਾਏ, ਕਲੇਰ ਕਲਾ, ਮੱਲੀਆਂ, ਨੌਸ਼ਹਿਰਾ ਮੱਝਾ ਸਿੰਘ ਵਿਖੇ, ਕਲਾਨੌਰ ਬਲਾਕ ਵਿਖੇ ਡੇਅਰੀਵਾਲ ਕਿਰਨ, ਸਾਲੇਚੱਕ, ਕੋਟਲੀ ਖਹਿਰਾ ਵਿਖੇ, ਸਰੀ ਹਰਗੋਬਿੰਦਪੁਰ ਬਲਾਕ ਵਿਖੇ ਘੁੰਮਣ, ਊਧਨਵਾਲ, ਕਾਦੀਆਂ ਬਲਾਕ ਵਿਖੇ ਹਰਚੋਵਾਲ, ਵਡਾਲਾ ਗਰੰਥੀਆਂ, ਬਟਾਲਾ ਬਲਾਕ ਵਿਖੇ ਦਾਲਮ, ਕਿਲਾ ਲਾਲ ਸਿੰਘ  ਦੀਨਾਨਗਰ ਬਲਾਕ ਵਿਖੇ ਧਮਰਾਈ, ਪਨਿਆੜ, ਡੇਰਾ ਬਾਬਾ ਨਾਨਕ ਬਲਾਕ ਵਿਖੇ ਧਰਮਕੋਟ ਰੰਧਾਵਾ, ਤਲਵੰਡੀ ਰਾਮਾ, ਕੋਟਲੀ ਸੂਰਤ ਮਿਲੀ, ਧਿਆਨਪੁਰ, ਫਤਿਹਗੜ੍ਹ ਚੂੜੀਆਂ ਬਲਾਕ ਵਿਖੇ ਕਾਲਾ ਅਫਗਾਨਾ, ਘਣੀਏ ਕੇ ਬਾਗਰ, ਅਲੀਵਾਲ, ਭਾਲੋਵਾਲੀ ਅਤੇ ਕਾਹਨੂੰਵਾਨ ਬਰਾਕ ਦੇ ਪਿੰਡਾਂ ਚੱਕ ਸਰੀਰ, ਕਾਹਨੂੰਵਾਨ ਤੇ ਭੈਣੀ ਮੀਆਂ ਖਾ ਵਿਖੇ ਪਰਚੇਜ ਸੈਟਰ ਸਥਾਪਤ ਕੀਤੇ ਗਏ ਹਨ।

ਇਸੇ ਤਰ੍ਹਾਂ ਸ਼ਹਿਰੀ ਖੇਤਰਾਂ, ਗੁਰਦਾਸਪੁਰ ਵਿਖੇ ਹਨੂੰਮਾਨ ਚੌਕ, ਕਾਹਨੂੰਵਾਨ ਚੌਕ, ਪੁਰਾਣੀ ਸਬਜ਼ੀ ਮੰਡੀ, ਦਫਤਰ ਨਗਰ ਕੌਸਲ, ਜਹਾਜ਼ ਚੌਕ ਵਿਖੇ, ਧਾਰੀਵਾਲ ਬੱਸ ਅੱਡਾ, ਪੰਡਿਤ ਰਾਮ ਸਰਨ ਕਾਲੋਨੀ, ਗਾਧੀ ਗਰਾਊਂਡ, ਕੈਨਾਲ ਪਾਰਕ, ਸੰਤੋਸ਼ੀ ਮਾਤਾ ਮੰਦਰ, ਦੀਨਾਨਗਰ ਬੱਸ ਅੱਡਾ, ਦਫਤਰ ਨਗਰ ਕੌਸਲ ਤੇ ਸਸਸ ਸਕੂਲ ਦੇ ਨੇੜੇ, ਡੇਰਾ ਬਾਬਾ ਨਾਨਕ ਬੱਸ ਅੱਡਾ, ਦਫਤਰ ਨਗਰ ਕੌਸਲ, ਮਹਾਰਾਜਾ ਰਣਜੀਤ ਸਿੰਘ ਚੌਕ, ਐਚਡੀਐਫਸੀ ਬੈਕ ਨੇੜੇ, ਫਤਿਹਗੜ੍ਹ ਚੂੜੀਆਂ ਬੱਸ ਅੱਡਾ, ਦਫਤਰ ਨਗਰ ਕੌਸਲ, ਸ਼ਹੀਦ ਭਗਤ ਸਿੰਘ ਚੌਕ, ਸਰੀ ਹਰਗੋਬਿੰਦਪੁਰ ਬੱਸ ਅੱਡਾ, ਦਫਤਰ ਨਗਰ ਕੌਸਲ ਤੇ ਚਬੂਤਰਾ ਚੌਕ ਅਤੇ ਕਾਦੀਆਂ ਬੱਸ ਅੱਡਾ, ਦਫਤਰ ਨਗਰ ਕੌਸਲ ਅਤੇ ਪਰਭਾਕਰ ਚੌਕ ਵਿਖੇ ਖਰੀਦ ਸੈਟਰ ਬਣਾਏ ਗਏ ਹਨ।

ਇਸੇ ਤਰ੍ਹਾਂ ਬਟਾਲਾ ਸ਼ਹਿਰ ਸਮੇਤ ਸਮੁੱਚੀ ਬਟਾਲਾ ਤਹਿਸੀਲ ਵਿੱਚ 12 ਸਥਾਨ ਨਿਰਧਾਰਤ ਕੀਤੇ ਗਏ ਹਨ ਜਿਥੋਂ ਕੋਈ ਵੀ ਵਿਅਕਤੀ ਰਾਸ਼ਟਰੀ ਝੰਡਾ ਖਰੀਦ ਸਕਦਾ ਹੈ। ਉਨਾਂ ਦੱਸਿਆ ਕਿ ਰਾਸ਼ਟਰੀ ਝੰਡੇ ਦਾ ਸਾਈਜ 20 ਬਾਈ 30 ਹੈ ਅਤੇ ਇਸਦੀ ਕੀਮਤ 25 ਰੁਪਏ ਨਿਰਧਾਰਤ ਕੀਤੀ ਗਈ ਹੈ।  ਬੱਸ ਸਟੈਂਡ ਬਟਾਲਾ, ਦਫ਼ਤਰ ਨਗਰ ਨਿਗਮ ਬਟਾਲਾ, ਮੈਟਰਨਿਟੀ ਹਸਪਤਾਲ ਕਿਲਾ ਮੰਡੀ ਬਟਾਲਾ, ਨਹਿਰੂ ਗੇਟ ਦੇ ਬਾਹਰਵਾਰ, ਤਹਿਸੀਲਦਾਰ ਦਫ਼ਤਰ ਬਟਾਲਾ, ਸੇਵਾ ਕੇਂਦਰ ਪਸ਼ੂ ਹਸਪਤਾਲ ਬਟਾਲਾ, ਐੱਸ.ਡੀ.ਐੱਮ. ਦਫ਼ਤਰ ਬਟਾਲਾ, ਦਫ਼ਤਰ ਸਬ ਤਹਿਸੀਲ ਕਾਦੀਆਂ, ਨਗਰ ਕੌਂਸਲ ਦਫ਼ਤਰ ਕਾਦੀਆਂ, ਬੀ.ਡੀ.ਪੀ.ਓ. ਦਫ਼ਤਰ ਕਾਦੀਆਂ,  ਦਫ਼ਤਰ ਸਬ ਤਹਿਸੀਲ ਸ੍ਰੀ ਹਰਗੋਬਿੰਦਪੁਰ, ਨਗਰ ਕੌਂਸਲ ਦਫ਼ਤਰ ਸ੍ਰੀ ਹਰਗੋਬਿੰਦਪੁਰ, ਬੀ.ਡੀ.ਪੀ.ਓ. ਦਫ਼ਤਰ ਸ੍ਰੀ ਹਰਗੋਬਿੰਦਪੁਰ, ਸੇਵਾ ਕੇਂਦਰ ਦਫ਼ਤਰ ਡਰੇਨਜ ਬਟਾਲਾ, ਸੇਵਾ ਕੇਂਦਰ ਉਦਯੋਗ ਵਿਭਾਗ ਦਫ਼ਤਰ ਬਟਾਲਾ ਅਤੇ ਬੀ.ਡੀ.ਪੀ.ਓ. ਦਫ਼ਤਰ ਬਟਾਲਾ ਵਿਖੇ ਰਾਸ਼ਟਰੀ ਝੰਡੇ ਦੀ ਵਿਕਰੀ ਵਾਸਤੇ ਵਿਸ਼ੇਸ਼ ਸਟਾਲ ਲਗਾਏ ਗਏ ਹਨ ਜਿਥੋਂ ਨਿਰਧਾਰਤ ਕੀਮਤ ਅਦਾ ਕਰਕੇ ਰਾਸ਼ਟਰੀ ਝੰਡਾ ਖਰੀਦਿਆ ਜਾ ਸਕਦਾ ਹੈ।