ਹਰ ਘਰ ਤਿਰੰਗਾ: ਸਿਵਲ ਡਿਫੈਂਸ ਵਲੋਂ ਤਿਰੰਗਾ ਝੰਡਾ ਲਗਾਉਣ ਦਾ ਕੀਤਾ ਗਿਆ ਆਗਾਜ਼ 

ਬਰਨਾਲਾ, 12 ਅਗਸਤ :- 
ਗ੍ਰਹਿ ਮੰਤਰਾਲਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਡਾ. ਹਰੀਸ਼ ਨਈਅਰ ਦੇ ਹੁਕਮਾਂ ਤਹਿਤ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹਾਂ ਉਤਸਵ ਮਨਾਉਣ ਅਤੇ ਹਰ ਘਰ ਤਿਰੰਗਾ ਝੰਡਾ ਲਾਉਣ ਦਾ ਆਗਾਜ਼ ਬਰਨਾਲਾ ਵਿਖੇ ਬਾਜਾਖਾਨਾ ਰੋਡ ਸਥਿਤ ਸਰੋਂ ਦੀ ਤੇਲ ਫੈਕਟਰੀ ਜਿੰਦਲ ਇੰਡਸਟਰੀ ਤੋਂ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਕਮਾਂਡੈਂਟ ਪੰਜਾਬ ਹੋਮ ਗਾਰਡ ਤੇ ਸਿਵਲ ਡਿਫੈਂਸ ਸੰਗਰੂਰ-ਬਰਨਾਲਾ ਸ਼੍ਰੀ ਜਰਨੈਲ ਸਿੰਘ ਮਾਨ ਨੇ ਕੀਤੀ।
ਇਸ ਮੌਕੇ ਤੇ ਪੰਜਾਬ ਹੋਮ ਗਾਰਡਜ ਬਰਨਾਲਾ ਦੇ ਇੰਚਾਰਜ ਅਮਨਦੀਪ ਸਿੰਘ, ਸਿਵਲ ਡਿਫੈਂਸ ਬਰਨਾਲਾ ਦੇ ਇੰਚਾਰਜ ਪਰਮਜੀਤ ਸਿੰਘ, ਡਿਪਟੀ ਚੀਫ਼ ਵਾਰਡਨ ਮਹਿੰਦਰ ਕੁਮਾਰ ਕਪਿਲ, ਵਾਰਡਨ ਚਰਨਜੀਤ ਕੁਮਾਰ ਮਿਤੱਲ, ਵਾਰਡਨ ਅਖਿਲੇਸ਼ ਬਾਂਸਲ ਪੱਤਰਕਾਰ, ਵਾਰਡਨ ਅਸ਼ੋਕ ਕੁਮਾਰ ਸ਼ਰਮਾ, ਵਾਰਡਨ ਕਿਸ਼ੋਰ ਕੁਮਾਰ, ਵਾਰਡਨ ਪ੍ਰਮੋਦ ਕਾਂਸਲ, ਵਾਰਡਨ ਰਾਜ ਕੁਮਾਰ ਜਿੰਦਲ, ਹਵਲਦਾਰ ਸੁਖਦੀਪ ਸਿੰਘ ਅਤੇ ਹਵਲਦਾਰ ਪਰਮਜੀਤ ਸਿੰਘ ਖੁੱਡੀ ਵੀ ਹਾਜ਼ਰ ਸਨ।
ਫੈਕਟਰੀ ਦੇ ਮਾਲਕ ਨਿਤਿਨ ਕੁਮਾਰ ਅਤੇ ਫੈਕਟਰੀ ਅੰਦਰ ਵੱਖ ਵੱਖ ਪਿੰਡਾਂ ਤੋਂ ਆ ਕੇ ਫੈਕਟਰੀ ਅੰਦਰ ਕੰਮ ਕਰ ਰਹੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਮਾਂਡੈਂਟ ਪੰਜਾਬ ਹੋਮ ਗਾਰਡ ਤੇ ਸਿਵਲ ਡਿਫੈਂਸ ਸੰਗਰੂਰ-ਬਰਨਾਲਾ ਸ਼੍ਰੀ ਜਰਨੈਲ ਸਿੰਘ ਮਾਨ ਨੇ ਪੂਰੇ ਦੇਸ਼ ਵਿੱਚ ਮਨਾਏ ਜਾ ਰਹੇ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂਉਤਸਵ ਅਤੇ ਹਰ ਘਰ ਤਿਰੰਗਾ ਝੰਡਾ ਲਾਉਣ ਵਾਰੇ ਜਾਣਕਾਰੀ ਦਿੱਤੀ। ਸਰਕਾਰ ਦਾ ਦੇਸ਼ ਵਿਆਪੀ ਫੈਸਲਾ ਘਰ ਘਰ ਪਹੁੰਚਾਉਣ ਲਈ ਅਪੀਲ ਕੀਤੀ।

ਹੋਰ ਪੜ੍ਹੋ :- ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ, ਪਟਿਆਲਾ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਵਿੱਚ ਕਰਵਾਏ ਗਏ ਸਭਿਆਚਾਰਕ  ਸਮਾਗਮ