ਚੰਡੀਗੜ੍ਹ, ਹਰਿਆਣਾ ਰਾਜ ਤਕਨੀਕੀ ਸਿੱਖਿਆ ਬੋਰਡ ਅਤੇ ਜਿੰਦਲ ਸਟੇਨਲੈਸ ਨੇ ਸੁਬੇ ਵਿੱਚ ਸਟੇਨਲੈਸ ਸਟੀਲ ਤਕਨਾਲੋਜੀ ਅਤੇ ਐਪਲੀਕੇਸ਼ਨਾਂ ਦੇ ਖੇਤਰ ਵਿੱਚ ਤਕਨੀਕੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਸਾਂਝੇ ਉਦੇਸ਼ ਦੇ ਸਬੰਧ ਵਿੱਚ ਇੱਕ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਹਨ ਜਿਸ ਹੇਠ ਕਾਲਜਾਂ ਵਿੱਚ ਸਟੇਨਲੈੱਸ ਸਟੀਲ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਸਮਝੌਤੇ ਤੇ ਬੋਰਡ ਦੇ ਸਕੱਤਰ ਰਾਜੇਸ਼ ਗੋਇਲ ਅਤੇ ਵਿਜੇ ਬਿੰਦਲਿਸ਼ ਸੀਨੀਅਰ ਮੀਤ ਪ੍ਰਧਾਨ ¼ਨਿਰਮਾਣ½ ਜਿੰਦਲ ਸਟੈਨਲੇਸ ਤਕਨੀਕੀ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ ਅਤੇ ਜਿੰਦਲ ਸਟੇਨਲੈਸ ਦੇ ਡਾਇਰੈਕਟਰ ਵਿਜੇ ਸ਼ਰਮਾ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ।
ਇਸ ਸਾਂਝੇਦਾਰੀ ਦੇ ਤਹਿਤ ਸਟੇਨਲੈੱਸ ਸਟੀਲ ਤੇ ਦੋ ਮਾਡਿਊਲ ਲਾਂਚ ਕੀਤੇ ਜਾਣਗੇ। ਹਰਿਆਣਾ ਦੇ ਸਾਰੇ ਸਰਕਾਰੀ ਪੌਲੀਟੈਕਨਿਕਾਂ ਦੇ ਮਕੈਨੀਕਲ ਇੰਜਨੀਅਰਿੰਗ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਲਈ ਇੱਕ ਲਾਜ਼ਮੀ ਮਾਡਿਊਲ ਸ਼ੁਰੂ ਕੀਤਾ ਜਾਵੇਗਾ। ਇਹ ਮੋਡੀਊਲ ਮੈਰਿਅਲ ਐਂਡ ਮੈਟਲਰਜੀ ਵਿਸ਼ੇ ਦਾ ਹਿੱਸਾ ਹੋਵੇਗਾ ਅਤੇ ਇਸ ਵਿੱਚ ਦਸ ਲੈਕਚਰ ਹੋਣਗੇ। ਇਸ ਨੂੰ ਹਰਿਆਣਾ ਦੇ ਸਾਰੇ 25 ਪੌਲੀਟੈਕਨਿਕ ਕਾਲਜਾਂ ਵਿੱਚ ਸੰਸਥਾਗਤ ਰੂਪ ਦਿੱਤਾ ਜਾਵੇਗਾ ਜਿਸ ਨਾਲ ਹਰ ਸਾਲ ਤਿੰਨ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਲਾਭ ਮਿਲੇਗਾ। ਕੋਰਸ ਮਾਰਚ 2022 ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਸਰਕਾਰੀ ਪੌਲੀਟੈਕਨਿਕ ਹਿਸਾਰ ਵਿਖੇ ਮਕੈਨੀਕਲ ਇੰਜੀਨੀਅਰਿੰਗ ਦੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ 3 ਕਰੈਡਿਟ 42 ਲੈਕਚਰ ਇਲੈਕਟਿਵ ਕੋਰਸ ਸ਼ੁਰੂ ਕੀਤਾ ਜਾਵੇਗਾ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਨ ਨੇ ਕਿਹਾ ਕਿ ਇਸ ਭਾਈਵਾਲੀ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਉਦਯੋਗ ਦਾ ਵਿਹਾਰਕ ਅਨੁਭਵ, ਸਮਝ ਅਤੇ ਸਿਖਲਾਈ ਪ੍ਰਾਪਤ ਹੋਵੇਗੀ।
ਇਸ ਮੌਕੇ ਮੌਜੂਦ ਕੰਪਨੀ ਦੇ ਡਾਇਰੈਕਟਰ ਵਿਜੇ ਸ਼ਰਮਾ ਨੇ ਕਿਹਾ ਕਿ ਭਾਰਤੀ ਸਟੇਨਲੈਸ ਸਟੀਲ ਸੈਕਟਰ ਵਿੱਚ ਮੋਹਰੀ ਹੋਣ ਦੇ ਨਾਤੇ ਉਹ ਇਸ ਸੈਕਟਰ ਨੂੰ ਹੋਰ ਮਜ਼ਬੂਤ ਕਰਨਾ ਆਪਣੀ ਜ਼ਿੰਮੇਵਾਰੀ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਕਿੱਤਾਮੁਖੀ ਕੋਰਸਾਂ ਦੀ ਇੱਕ ਲੜੀ ਲਈ ਰਾਹ ਪੱਧਰਾ ਕਰੇਗਾ ਅਤੇ ਉਨ੍ਹਾਂ ਨੂੰ ਉਦਯੋਗ ਵਿੱਚ ਸਟੇਨਲੈਸ ਸਟੀਲ ਦੀ ਵਰਤੋਂ ਬਾਰੇ ਤਕਨੀਕੀ ਤਜਰਬਾ ਪ੍ਰਦਾਨ ਕਰੇਗਾ।

English






