ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਮੇਰੀ ਮੁੱਖ ਚਿੰਤਾ: ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ

ਲੁਧਿਆਣਾ, 26 ਦਸੰਬਰ

ਵਾਰਡ ਨੰ: 52 ਵਿੱਚ ਸਥਿਤ ਸ਼ਿਵ ਸ਼ਕਤੀ ਚੈਰੀਟੇਬਲ ਟਰੱਸਟ ਵੱਲੋਂ ਚਲਾਈ ਜਾ ਰਹੀ ਡਿਸਪੈਂਸਰੀ ਵਿੱਚ ਦੰਦਾਂ ਦੀ ਐਕਸਰੇ ਮਸ਼ੀਨ ਦਾ ਉਦਘਾਟਨ ਕਰਦੇ ਹੋਏ ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਕਿਹਾ ਕਿ ਲੁਧਿਆਣਾ ਸੈਂਟਰਲ ਦੇ ਵਸਨੀਕਾਂ (ਲੋਕਾਂ) ਦੀ ਸਿਹਤ ਅਤੇ ਤੰਦਰੁਸਤੀ ਨੂੰ ਬੜਾਵਾ ਦੇਣਾ ਉਨ੍ਹਾਂ ਦੀਆਂ ਮੁੱਖ ਚਿੰਤਾਵਾਂ ਵਿੱਚੋਂ ਇੱਕ ਹੈ। ਇਸ ਨਵੀਂ ਤਕਨੀਕ ਵਾਲੀ ਮਸ਼ੀਨ ਦੀ ਕੀਮਤ 2 ਲੱਖ ਰੁਪਏ ਹੈ। ਸ੍ਰੀ ਡਾਵਰ ਨੇ ਇਸ ਮਸ਼ੀਨ ਨੂੰ ਖਰੀਦਣ ਲਈ ਟਰੱਸਟ ਨੂੰ ਪੈਸੇ ਦਾਨ ਕੀਤੇ ਸਨ। ਇਸ ਮਸ਼ੀਨ ਦਾ ਉਦਘਾਟਨ ਕਰਦਿਆਂ ਸ਼੍ਰੀ ਡਾਵਰ ਨੇ ਕਿਹਾ ਕਿ ਦੰਦਾਂ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਇਸ ਨਵੀਂ ਤਕਨੀਕ ਵਾਲੀ ਮਸ਼ੀਨ ਨਾਲ ਬਹੁਤ ਰਾਹਤ ਮਿਲੇਗੀ। ਹੁਣ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ (ਲੋਕਾਂ) ਨੂੰ ਵੱਡੀ ਰਕਮ ਖਰਚ ਕੇ ਐਕਸਰੇ ਕੇਂਦਰਾਂ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ। ਉਹ ਆਪਣੇ ਘਰ ਦੇ ਨੇੜੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਮਨੁੱਖਤਾ ਦੇ ਹਿੱਤ ਵਿੱਚ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਹਮੇਸ਼ਾ ਮਦਦ ਕਰਦੇ ਹਨ। ਜਦੋਂ ਵੀ ਮੇਰੇ ਹਲਕੇ ਵਿੱਚ ਕੋਈ ਵੀ ਐਨਜੀਓ ਸੱਚੀ ਲੋੜ ਲਈ ਮੇਰੇ ਕੋਲ ਪਹੁੰਚਦਾ ਹੈ, ਮੈਂ ਹਮੇਸ਼ਾ ਉਨ੍ਹਾਂ ਦੀ ਮਦਦ ਕੀਤੀ ਹੈ। ਲੋਕਾਂ ਦੀ ਸੇਵਾ ਜਾਰੀ ਰੱਖਣ ਦਾ ਮੇਰਾ ਟੀਚਾ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਸੰਸਥਾ ਇਸ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰ ਸਕਦੀ ਹੈ, ਤਾਂ ਮੈਂ ਵੀ ਹਮੇਸ਼ਾ ਉਨ੍ਹਾਂ ਦੀ ਮਦਦ ਕਰਦਾ ਹਾਂ। ਸ਼੍ਰੀ ਡਾਵਰ ਨੇ ਕਿਦਵਈ ਨਗਰ ਵਿਖੇ ਸ਼ਿਵ ਸ਼ਕਤੀ ਮੰਦਰ ਵਿੱਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ। ਇਸ ਮੌਕੇ ਸ੍ਰੀ ਡਾਵਰ ਨੇ ਕਿਹਾ ਕਿ ਲੁਧਿਆਣਾ ਸੈਂਟਰਲ ਦੇ ਵਾਸੀ ਉਨ੍ਹਾਂ ਦੇ ਆਪਣੇ ਪਰਿਵਾਰ ਵਾਂਗ ਹਨ।

ਹੋਰ ਖ਼ਬਰਾਂ :- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ