ਬਰਨਾਲਾ, 12 ਅਗਸਤ
ਸਿਹਤ ਵਿਭਾਗ ਬਰਨਾਲਾ ਜ਼ਿਲ੍ਹਾ ਨਿਵਾਸੀਆਂ ਨੂੰ ਮਿਆਰੀ ਖਾਧ ਪਦਾਰਥ ਮੁਹਈਆ ਕਰਾਉਣ ਲਈ ਵਚਨਬੱਧਤਾ ਨੂੰ ਕਾਇਮ ਰੱਖਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਸ਼ੁੱਧ ਖਾਣ ਵਾਲੇ ਪਦਾਰਥ ਤੇ ਕੁਕਿੰਗ ਤੇਲ ਦੀ ਦੁਰਵਰਤੋਂ ਰੋਕਣ ਲਈ ਸਰਗਰਮ ਹੈ. ਉਹਨਾਂ ਕਿਹਾ ਕਿ ਕੁਕਿੰਗ (ਖਾਣ ਵਾਲਾ) ਤੇਲ ਦੀ ਦੁਰਵਰਤੋਂ ਨੂੰ ਰੋਕ ਕੇ ਬਾਇਓ ਡੀਜਲ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਿਹਤ ਅਫਸਰ ਡਾ. ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗਜ ਐਡਮਨਿਸਟ੍ਰੇਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਬਰਨਾਲਾ ‘ਚ ਰਸੋਈ ‘ਚ ਖਾਣਾ ਬਣਾਉਣ ਵਾਲੀਆਂ ਵਸਤਾਂ ਦੀ ਸੁੱਧਤਾ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕਰਿਆਨਾ ਸਟੋਰਾਂ,ਹੋਟਲ, ਢਾਬੇ, ਰੈਸਟੋਰੈਂਟ, ਸਵੀਟ ਸਾਪ ,ਨਮਕੀਨ ਬਣਾਉਣ ਵਾਲੇ ਅਤੇ ਹੋਰ ਖਾਣ ਵਾਲੇ ਪਦਾਰਥ ਤਿਆਰ ਕਰਨ ਵਾਲੀਆਂ ਇਕਾਈਆਂ ਦੀ ਲਗਾਤਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਦੁਕਾਨਦਾਰ ਮਿਲਾਵਟੀ ਜਾਂ ਘਟੀਆ ਕੁਅਲਟੀ ਦੇ ਖਾਧ ਪਦਾਰਥ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾਂ ਕਰੇ ।
ਫੂਡ ਸੇਫਟੀ ਅਫਸ਼ਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਖਾਣ ਵਾਲੀਆਂ ਵਸਤਾਂ ਅਤੇ ਖਾਣਾਂ ਪਕਾਉਣ ਵਾਲੇ ਤੇਲ ਦੇ ਵੱਖ-ਵੱਖ ਥਾਵਾਂ ਤੋਂ ਸੈਂਪਲ ਲਏ ਗਏ ਹਨ ਜੋ ਕਿ ਜਾਂਚ ਲਈ ਅੱਗੇ ਸਟੇਟ ਫੂਡ ਲੈਬ ਚ ਭੇਜ ਦਿੱਤੇ ਗਏ ਹਨ। ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਉਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਲਾਈਸੈਂਸ ਲੈਣ ਅਤੇ ਸਾਫ ਸਫਾਈ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮਿਲਾਵਟ ਨੂੰ ਰੋਕਣ ਤੇ ਸੁੱਧਤਾ ਨੂੰ ਯਕੀਨੀ ਬਣਾਉਣ ਲਈ ਲਗਾਤਰ ਚੈਕਿੰਗ ਅਤੇ ਸੈਂਪਲ ਲਏ ਜਾਣਗੇ।

English





