ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਚਲਾਇਆ ਵਿਸ਼ੇਸ਼ ਚੈਕਿੰਗ ਅਭਿਆਨ

ਐਂਟੀ ਸਾਬੋਟਾਜ ਟੀਮਾਂ ਨੇ ਬਜ਼ਾਰਾਂ, ਸਰਕਾਰੀ ਦਫ਼ਤਰਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸਟੇਡੀਅਮ ਦੀ ਤਲਾਸ਼ੀ ਲਈ
ਜਲੰਧਰ, 14 ਅਗਸਤ 2021
ਸ਼ਹਿਰ ਦੀ ਪੂਰਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ‘ਤੇ ਪੁਲਿਸ ਅਤੇ ਫ਼ੌਜ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਵੱਲੋਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ‘ਤੇ ਸ਼ਹਿਰ ਦੇ ਸਮੁੱਚੇ ਪ੍ਰਮੁੱਖ ਸਥਾਨਾਂ ‘ਤੇ ਸਖ਼ਤ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਪੁਲਿਸ ਕਮਿਸ਼ਨਰ ਸੁਭਾਸ਼ ਅਰੋੜਾ ਨੇ ਦੱਸਿਆ ਕਿ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਵੱਲੋਂ ਫੌਜ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਸ਼ਹਿਰ ਦੇ ਸਮੁੱਚੇ ਪ੍ਰਮੁੱਖ ਸਥਾਨਾਂ ਦੀ ਚੈਕਿੰਗ ਕੀਤੀ ਗਈ ਹੈ। ਕਮਿਸ਼ਨਰੇਟ ਪੁਲਿਸ ਅਤੇ ਫੌਜ ਦੀਆਂ ਐਂਟੀ ਸਾਬੋਟਾਜ ਟੀਮਾਂ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਗੁਰੂ ਗੋਬਿੰਦ ਸਿੰਘ ਸਟੇਡੀਅਮ, ਸਰਕਟ ਹਾਊਸ, ਰੈਣਕ ਬਾਜ਼ਾਰ, ਸ਼੍ਰੀ ਦੇਵੀ ਤਲਾਬ ਮੰਦਰ ਅਤੇ ਹੋਰ ਥਾਵਾਂ ‘ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਫੌਜ ਦੀਆਂ ਟੀਮਾਂ ਦੀ ਅਗਵਾਈ ਲੈਫਟੀਨੈਂਟ ਜੀਐਸ ਪਸਰੀਚਾ ਕਰ ਰਹੇ ਸਨ ।
ਏ.ਸੀ.ਪੀ. ਨੇ ਦੱਸਿਆ ਕਿ ਜਨਤਕ ਥਾਵਾਂ ‘ਤੇ ਚੈਕਿੰਗ ਦੌਰਾਨ ਅਧਿਕਾਰੀਆਂ ਵੱਲੋਂ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਪ੍ਰਤੀ ਚੌਕਸ ਰਹਿਣ ਅਤੇ ਕੁਝ ਵੀ ਅਸਾਧਾਰਣ ਨਜ਼ਰ ਆਉਣ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਲਈ ਜਾਗਰੂਕ ਕੀਤਾ ਗਿਆ। ਟੀਮਾਂ ਵੱਲੋਂ ਲੋਕਾਂ ਨੂੰ ਲਾਵਾਰਿਸ ਵਸਤੂਆਂ ਤੋਂ ਦੂਰ ਰਹਿਣ ਅਤੇ ਅਜਿਹੀ ਜਾਣਕਾਰੀ ਪੁਲਿਸ ਵਿਭਾਗ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਅਜਿਹੀਆਂ ਵਸਤੂਆਂ ਦੀ ਛੇਤੀ ਤੋਂ ਛੇਤੀ ਜਾਂਚ ਕੀਤੀ ਜਾ ਸਕੇ।
ज़िला जन संपर्क अधिकारी, जालंधर
आज़ादी दिवस के चलते कमिश्नरेट पुलिस और फ़ौज के आधिकारियों की टीमों ने सांझे तौर पर चलाया विशेष चैकिंग अभियान
एंटी साबोटाज टीमों ने बाज़ारों, सरकारी दफ़्तरों, रेलवे स्टेशन, बस स्टैंड और स्टेडियम की तलाशी की
जालंधर, 14 अगस्त
शहर की पूर्ण सुरक्षा को यकीनी बनाने के लिए पुलिस कमिश्नर गुरप्रीत सिंह भुल्लर के निर्देश पर पुलिस और फ़ौज के आधिकारियों की सांझी टीमाों से तरफ से आज़ादी दिवस की पूर्व शाम शहर को सभी प्रमुख स्थानों पर सख़्त चैकिंग की गई।
इस सम्बन्धित जानकारी देते हुए सहायक पुलिस कमिश्नर सुभाष अरोड़ा ने बताया कि 15 अगस्त को आज़ादी दिवस समागम के चलते कमिश्नरेट पुलिस की तरफ से फ़ौज के आधिकारियों के साथ मिल कर शहर के सभी प्रमुख स्थानों की चैकिंग की गई है। कमिश्नरेट पुलिस और फ़ौज की एंटी साबोटाज टीमों की तरफ से रेलवे स्टेशन, बस स्टैंड, गुरू गोबिन्द सिंह स्टेडियम, सर्कट हाऊस, रैनक बाज़ार, श्री देवी तालाब मंदिर और अन्य स्थानों पर चैकिंग की गई। उन्होंने बताया कि फ़ौज की टीमों का नेतृत्व लैफ्टिनैंट जीएस पसरीचा कर रहे थे।
ए.सी.पी. ने बताया कि जनतक स्थानों पर चैकिंग दौरान आधिकारियों की तरफ से लोगों और दुकानदारों को किसी भी तरह की शक्की गतिविधियों प्रति चौकस रहने और कुछ भी असाधारण नज़र आने पर तुरंत पुलिस को सूचित करन के लिए जागरूक किया गया। टीमों की तरफ से लोगों को लावारिस वस्तुओं से दूर रहने और ऐसी जानकारी पुलिस विभाग के साथ सांझी करने की अपील की गई, जिससे ऐसीं वस्तुओं की जल्दी से जल्दी जांच की जा सके।