
ਕੈਪੇਕਸ ਯੂਟੀਲਾਈਜ਼ੇਸ਼ਨ ਦਾ 75% ਦਸੰਬਰ ਹਿੱਸਾ 2023 ਤੱਕ ਇਸਤੇਮਾਲ ਕੀਤਾ ਗਿਆ
ਪਿਛਲੇ ਵਰ੍ਹੇ ਦੀ ਇਸੇ ਬਰਾਬਰ ਮਿਆਦ ਦੀ ਤੁਲਨਾ ਵਿੱਚ ਪੂੰਜੀਗਤ ਖਰਚ ਉਪਯੋਗ ਲਗਭਗ 33% ਵੱਧ ਹੈ
ਭਾਰਤੀ ਰੇਲਵੇ ਨੇ ਦਸੰਬਰ 2023 ਤੱਕ ਇਸ ਵਿੱਤੀ ਵਰ੍ਹੇ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਲਗਭਗ 75% ਪੂੰਜੀਗਤ ਖਰਚ ਦਾ ਉਪਭੋਗ (ਹੁਣ ਤੱਕ ਦਾ ਸਭ ਤੋਂ ਵੱਧ) ਕੀਤਾ ਹੈ। ਭਾਰਤੀ ਰੇਲਵੇ ਨੇ ਦਸੰਬਰ 2023 ਤੱਕ ਕੁੱਲ੍ਹ 1,95,929.97 ਕਰੋੜ ਰੁਪਏ ਦਾ ਇਸਤੇਮਾਲ ਕੀਤਾ ਹੈ, ਜੋ ਇਸ ਵਿੱਤੀ ਵਰ੍ਹੇ ਦੇ ਦੌਰਾਨ ਰੇਲਵੇ ਦੇ ਕੁੱਲ ਪੂੰਜੀਗਤ ਖਰਚ (2.62 ਲੱਖ ਕਰੋੜ ਰੁਪਏ) ਦਾ ਲਗਭਗ 75% ਹਿੱਸਾ ਹੈ।
ਭਾਰਤੀ ਰੇਲਵੇ ਨੇ ਦਸੰਬਰ 2022 ਵਿੱਚ ਇਸੇ ਮਿਆਦ ਦੇ ਦੌਰਾਨ 1,46,248.73 ਕਰੋੜ ਰੁਪਏ ਦਾ ਪੂੰਜੀਗਤ ਖਰਚ ਕੀਤਾ ਸੀ। ਇਸ ਵਰ੍ਹੇ, ਪੂੰਜੀਗਤ ਖਰਚ ਦਾ ਇਸਤੇਮਾਲ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਲਗਭਗ 33% ਵੱਧ ਹੈ।
ਇਹ ਨਿਵੇਸ਼ ਵਿਭਿੰਨ ਬੁਨਿਆਦੀ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਜਿਵੇਂ ਨਵੀਆਂ ਲਾਈਨਾਂ ਬਣਾਉਣ, ਦੋਹਰੀਕਰਣ, ਗੇਜ਼ ਪਰਿਵਰਤਨ ਅਤੇ ਯਾਤਰੀ ਸੁਵਿਧਾਵਾਂ ਨੂੰ ਵਧਾਉਣ ਵਿੱਚ ਕੀਤਾ ਜਾਂਦਾ ਹੈ। ਰੇਲਵੇ ਦੇ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ। ਸੁਰੱਖਿਆ ਸਬੰਧੀ ਸੁਵਿਧਾਵਾਂ ਦਾ ਵਾਧਾ ਕਰਨ ਵਿੱਚ ਅਤਿਅਧਿਕ ਰਾਸ਼ੀ ਦਾ ਨਿਵੇਸ਼ ਕੀਤਾ ਗਿਆ ਹੈ।

English





