ਮਿੱਟੀ ਦੀ ਮਾਇਨਿੰਗ ਸਬੰਧੀ ਹਦਾਇਤਾਂ ਜਾਰੀ

ਫਾਜਿਲ਼ਕਾ, 8 ਸਤੰਬਰ :-

ਕਾਰਜਕਾਰੀ ਇੰਜਨੀਅਰ ਕਮ ਜਿ਼ਲ੍ਹਾ ਮਾਇਨਿੰਗ ਅਫ਼ਸਰ ਜਨ ਨਿਕਾਸ ਉਸਾਰੀ ਮੰਡੀ ਫਿਰੋਜਪੁਰ ਐਟ ਫਾਜਿ਼ਲਕਾ ਸ੍ਰੀ ਵਿਨੋਦ ਸੁਥਾਰ ਨੇ ਲੋਕਾਂ ਦੀ ਜਾਣਕਾਰੀ ਲਈ ਮਿੱਟੀ ਦੀ ਮਾਇਨਿੰਗ ਸਬੰਧੀ ਸਰਕਾਰੀ ਹਦਾਇਤਾਂ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਵੀ ਵਿਅਕਤੀ ਵਪਾਰਕ ਵਰਤੋਂ ਲਈ ਜਾਂ ਆਪਣੀ ਘਰੇਲੂ ਵਰਤੋਂ ਲਈ ਆਪਣੇ ਖੇਤ ਵਿਚੋਂ ਆਮ ਮਿੱਟੀ ਚੁਕਾਉਣਾ ਚਾਹੁੰਦਾ ਹੈ ਤਾਂ ਉਸ ਲਈ ਲਾਜਮੀ ਹੈ ਕਿ ਉਹ ਇਸ ਸਬੰਧੀ ਵਿਭਾਗ ਕੋਲੋਂ ਪੂਰਵ ਪ੍ਰਵਾਨਗੀ ਲਵੇੇ।
ਇਸੇ ਤਰਾਂ ਜ਼ੇਕਰ ਕੋਈ ਪ੍ਰਵਾਨਗੀ ਤੋਂ ਬਾਅਦ ਵਪਾਰਕ ਵਰਤੋਂ ਲਈ ਮਿੱਟੀ ਚੁਕਾਉਂਦਾ ਹੈ ਤਾਂ ਉਸਨੂੰ 2 ਰੁਪਏ ਪ੍ਰਤੀ ਘਣ ਫੁੱਟ ਦੀ ਰੌਆਲਿਟੀ ਵਿਭਾਗ ਕੋਲ ਜਮਾਂ ਕਰਵਾਉਣ ਪਵੇਗੀ। ਪਰ ਜ਼ੇਕਰ ਕੋਈ ਆਪਣੀ ਘਰੇਲੂ ਵਰਤੋਂ ਲਈ ਆਪਣੀ ਜਮੀਨ ਵਿਚੋਂ ਮਿੱਟੀ ਚੁੱਕਦਾ ਹੈ ਤਾਂ ਉਸਨੂੰ ਰੌਆਲਿਟੀ ਦੇਣ ਦੀ ਜਰੂਰਤ ਨਹੀਂ ਹੈ ਪਰ ਇਸ ਲਈ ਵੀ ਪ੍ਰਵਾਨਗੀ ਲੈਣੀ ਲਾਜਮੀ ਹੋਵੇਗੀ।
ਇਸੇ ਤਰਾਂ ਘਰੇਲੂ ਵਰਤੋਂ ਲਈ ਮਿੱਟੀ ਦੀ ਭਰਾਈ ਲਈ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਸ ਨਾਲ ਵੱਧ ਤੋਂ ਵੱਧ 2 ਏਕੜ ਤੱਕ ਅਤੇ ਵੱਧ ਤੋਂ ਵੱਧ 3 ਫੁੱਟ ਤੱਕ ਦੀ ਡੁੰਘਾਈ ਤੱਕ ਹੀ ਮਿੱਟੀ ਚੁੱਕੀ ਜਾ ਸਕਦੀ ਹੈ, ਜਿਸ ਦੀ ਪੂਰਵ ਪ੍ਰਵਾਨਗੀ ਲੈਣੀ ਲਾਜਮੀ ਹੈ।