28 ਮਾਰਚ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵਿਖੇ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਲਈ ਇੰਟਰਵਿਊ 

ਬਰਨਾਲਾ, 27 ਮਾਰਚ :- 
 ਜ਼ਿਲ੍ਹਾ ਰੋਜ਼ਗਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸ਼੍ਰੀ ਚੈਤੰਨਿਆ ਟੈਕਨੋ ਸਕੂਲ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 28 ਮਾਰਚ (ਦਿਨ ਮੰਗਲਵਾਰ) ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਬੀ.ਡੀ.ਐਮ, ਟੀਮ ਲੀਡਰ, ਮਾਰਕੀਟਿੰਗ ਐਗਜੀਕਿਊਟਵ, ਕਾਊਂਸਲਰ ਅਤੇ ਟੈਲੀਕਾਲਰ ਦੀ ਅਸਾਮੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
 ਇਸ ਸਬੰਧੀ ਸ੍ਰੀ ਗੁਰਤੇਜ ਸਿੰਘ, ਜ਼ਿਲ੍ਹਾ ਰੋਜ਼ਗਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਜ਼ਿਲ੍ਹਾ ਰੋਜ਼ਗਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਨੇ ਦੱਸਿਆ ਕਿ ਬੀ.ਡੀ.ਐਮ ਦੀ  ਅਸਾਮੀ ਲਈ ਯੋਗਤਾ ਘੱਟੋਂ ਘੱਟ ਗਰੈਜੂਏਟ , ਉਮਰ ਘੱਟੋਂ ਘੱਟ 18 ਤੋਂ 30 ਸਾਲ (ਮੇਲ ਫੀਮੇਲ ਦੋਵੇਂ), ਟੀਮ ਲੀਡਰ ਦੀ ਅਸਾਮੀ ਲਈ ਯੋਗਤਾ ਗਰੈਜੂਏਟ, ਉਮਰ 18 ਤੋਂ 25 ਸਾਲ ( ਸਿਰਫ ਮੇਲ), ਮਾਰਕੀਟਿੰਗ ਐਗਜੀਕਿਊਟਵ ਦੀ  ਅਸਾਮੀ ਲਈ ਯੋਗਤਾ ਘੱਟੋਂ ਘੱਟ 10ਵੀਂ ਪਾਸ, ਉਮਰ 18ਤੋਂ 25 ਸਾਲ (ਸਿਰਫ ਮੇਲ), ਕਾਊਂਸਲਰ ਦੀ ਅਸਾਮੀ ਲਈ ਯੋਗਤਾ ਗਰੈਜੂਏਟ, ਉਮਰ 18 ਤੋਂ 30 ਸਾਲ (ਮੇਲ ਫੀਮੇਲ ਦੋਵੇਂ) ਅਤੇ ਟੈਲੀਕਾਲਰ ਦੀ ਅਸਾਮੀ ਲਈ ਯੋਗਤਾ 12ਵੀਂ ਪਾਸ ,ਉਮਰ 18 ਤੋਂ 25 ਸਾਲ (ਸਿਰਫ ਫੀਮੇਲ) ਹੋਣੀ ਚਾਹੀਦੀ ਹੈ।
 ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜੂਅਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕਰੋ।