ਤਪਾ, ਧਨੌਲਾ, ਮਹਿਲ ਕਲਾਂ, ਭਦੌੜ ਤੇ ਚੰਨਣਵਾਲ ਵਿਖੇ ਖੋਲੇ ਜਾਣਗੇ ਜਨ ਔਸ਼ਧੀ ਕੇਂਦਰ : ਡਾ. ਔਲਖ

ਸਿਵਲ ਹਸਪਤਾਲ ਬਰਨਾਲਾ ਵਿਖੇ ਪਹਿਲਾਂ ਚੱਲ ਰਹੇ ਹਨ ਦੋ ਜਨ ਔਸ਼ਧੀ ਸੈਂਟਰ

ਬਰਨਾਲਾ, 19 ਜੁਲਾਈ :- 

ਸਿਹਤ ਵਿਭਾਗ ਬਰਨਾਲਾ ਵੱਲੋਂ ਜ਼ਿਲੇ ਦੇ ਸਬ ਡਵਿਜ਼ਨਲ ਹਸਪਤਾਲ ਤਪਾ  ਤੇ ਸਾਰੇ ਕਮਿਊਨਟੀ ਹੈਲਥ ਸੈਂਟਰਾਂ ਤੱਕ ਸਸਤੀਆਂ ਦਵਾਈਆਂ ਲਈ “ਜਨ ਔਸ਼ਧੀ” ਖੋਲਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ  ਦੀ ਅਗਵਾਈ ਹੇਠ ਹੋਈ ਜ਼ਿਲਾ ਸਿਹਤ ਸੁਸਾਇਟੀ ਵਿੱਚ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਬਰਨਾਲਾ ਬਿਹਤਰੀਨ ਸਿਹਤ ਸੇਵਾਵਾਂ ਲਈ ਅੱਗੇ ਵਧਅਿਾਂ ਹੋਰ “ਜਨ ਔਸ਼ਧੀ ਸੈਂਟਰ” ਜਲਦ ਖੋਲਣ ਜਾ ਰਿਹਾ ਹੈ ।
ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਦੋ ਜਨ ਔਸ਼ਧੀਆਂ ਪਹਿਲਾਂ ਤੋਂ ਹੀ ਸਫਲਤਾਪੂਰਵਕ ਚੱਲ ਰਹੀਆਂ ਹਨ ਤੇ ਇਸ ਤੋਂ ਇਲਾਵਾ ਧਨੌਲਾ, ਮਹਿਲ ਕਲਾਂ, ਤਪਾ, ਭਦੌੜ, ਚੰਨਣਵਾਲ ਵਿਖੇ ਹੋਰ ਜਨ ਔਸ਼ਧੀ ਕੇਂਦਰ ਖੋਲੇ ਜਾਣਗੇ। ਇਸ ਨਾਲ ਜ਼ਿਲੇ ਅੰਦਰ ਕੁੱਲ ਜਨ ਔਸ਼ਧੀ ਸੈਂਟਰਾਂ ਦੀ ਗਿਣਤੀ ਸੱਤ ਹੋ ਜਾਵੇਗੀ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਧਨੌਲਾ ਵਿਖੇ ਜਨ ਔਸ਼ਧੀ ਲਈ ਇਮਾਰਤ ਤਿਆਰ ਹੈ ਤੇ ਇਹ ਕੇਂਦਰ ਜਲਦ ਚੱਲਣ ਦੀ ਸੰਭਾਵਨਾ ਹੈ।

 

ਹੋਰ ਪੜ੍ਹੋ :- ਜਿੰਪਾ ਅਤੇ ਜੌੜੇਮਾਜਰਾ ਨੇ 205 ਨਰਸਾਂ, 20 ਪੈਰਾ ਮੈਡੀਕਲ ਟੈਕਨੀਸ਼ੀਅਨਾਂ ਅਤੇ 46 ਉਪ ਮੰਡਲ ਇੰਜੀਨੀਅਰਾਂ ਨੂੰ ਸੌਂਪੇ ਨਿਯੁਕਤੀ ਪੱਤਰ