ਜਵਾਹਰ ਨਵੋਦਿਆ ਵਿਦਿਆਲਿਆ ਲਈ ਦਾਖਲਾ ਪ੍ਰੀਖਿਆ 30 ਅਪ੍ਰੈਲ ਨੂੰ

news makahni
news makhani
ਰੋਲ ਨੰਬਰ ਵੇਬਸਾਇਟ ਤੋਂ ਹੋ ਸਕਦਾ ਹੈ ਡਾਊਨਲੋਡ

ਫਾਜਿ਼ਲਕਾ, 23 ਅਪ੍ਰੈਲ 2022

ਜਵਾਹਰ ਨਵੋਦਿਆ ਵਿਦਿਆਲਿਆ ਕਿੱਕਰ ਵਾਲਾ ਰੂਪਾ ਜਿਲ੍ਹਾ ਫਾਜਿ਼ਲਕਾ ਦੇ ਪ੍ਰਿੰਸੀਪਲ ਸ੍ਰੀ ਅਸੋ਼ਕ ਵਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਵਿੱਚ ਦਾਖਲਾ ਲੈਣ ਲਈ ਦਾਖਲਾ ਪ੍ਰੀਖਿਆ ਮਿਤੀ 30.04.2022 ਨੂੰ ਜਿਲ੍ਹੇ ਦੇ 32 ਪ੍ਰੀਖਿਆ ਕੇਂਦਰਾਂ ਵਿੱਚ ਲਈ ਜਾ ਰਹੀ ਹੈ, ਇਸ ਲਈ ਸਾਰੇ ਮਾਪਿਆਂ ਅਤੇ ਉਮੀਦਵਾਰਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਦਾਖਲਾ ਕਾਰਡ (ਰੋਲ ਨੰਬਰ) ਡਾਊਨਲੋਡ ਕਰ ਲੈਣ।

ਹੋਰ ਪੜ੍ਹੋ :-ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਮੰਡੀਆਂ ਦਾ ਦੌਰਾ

ਦਾਖਲਾ ਕਾਰਡਾ ਨਵੋਦਿਆ ਵਿਦਿਆਲਿਆ ਸਮਿਤੀ ਹੈੱਡਕੁਆਰਟਰ ਨੋਇਡਾ ਦੀ ਵੈੱਬਸਾਈਟhttps://navodaya.gov.in/ ਤੋਂ ਡਾਊਨਲੋਡ ਕਰਕੇ ਉਸ ਤੇ ਉਸ ਸਕੂਲ ਦੇ ਹੈੱਡਮਾਸਟਰ ਦੇ ਹਸਤਾਖਰ ਲੈ ਕੇ ਦਾਖਲਾ ਕਾਰਡ ਲਿਆਉਣਾ ਚਾਹੀਦਾ ਹੈ, ਜਿਸ ਵਿਚ ਉਮੀਦਵਾਰ ਪੜ੍ਹ ਰਿਹਾ ਹੈ ਅਤੇ ਹਸਤਾਖ਼ਰ ਦੇ ਨਾਲ ਨਾਲ ਸਬੰਧਤ ਸਕੂਲ ਮੁੱਖੀ ਦੇ ਦਫ਼ਤਰ ਦੀ ਮੋਹਰ ਵੀ ਲਗਵਾਉਣੀ ਹੈ।