ਨਿਆਂ ਹਰੇਕ ਦਾ ਬੁਨਿਆਦੀ ਅਧਿਕਾਰ-ਜਸਟਿਸ ਸੰਧਾਵਾਲੀਆ

_Justice Gurmeet Singh Sandhanwalia
ਨਿਆਂ ਹਰੇਕ ਦਾ ਬੁਨਿਆਦੀ ਅਧਿਕਾਰ-ਜਸਟਿਸ ਸੰਧਾਵਾਲੀਆ
ਅਦਾਲਤਾਂ ਦੇ ਕੰਮਕਾਜ ਦਾ ਕੀਤਾ ਨਰੀਖਣ
ਪੁਲਿਸ ਵੱਲੋਂ ਦਿੱਤੀ ਸਲਾਮੀ

ਅੰਮ੍ਰਿਤਸਰ, 24 ਮਾਰਚ 2022

ਨਿਆਂ ਹਰੇਕ ਦਾ ਬੁਨਿਆਦੀ ਅਧਿਕਾਰ ਹੈ ਅਤੇ ਭਾਰਤ ਦੇ ਸੰਵਿਧਾਨ ਨੇ ਹਰੇਕ ਵਿਅਕਤੀ ਨੂੰ ਨਿਆਂ ਪ੍ਰਾਪਤ ਕਰਨ ਦਾ ਅਧਿਕਾਰ ਦਿੱਤਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਵੱਲੋਂ ਅੰਮ੍ਰਿਤਸਰ ਅਦਾਲਤ ਦੇ ਕੰਮਕਾਜ ਦਾ ਨਰੀਖਣ ਕਰਨ ਉਪਰੰਤ ਕੀਤਾ।

ਹੋਰ ਪੜ੍ਹੋ :-ਡਾਟਸ ਅਪਣਾਓ ਟੀ.ਬੀ. (ਤਪਦਿਕ) ਤੋਂ ਛੁਟਕਾਰਾ ਪਾਓ: ਸਿਵਲ ਸਰਜਨ

ਸ੍ਰ ਸੰਧਾਵਾਲੀਆ ਨੇ 33 ਜਿਲ੍ਹਾ ਅਦਾਲਤਾਂ ਦਾ ਨਰੀਖਣ ਕੀਤਾ। ਇਸ ਤੋਂ ਪਹਿਲਾਂ ਜਸਟਿਸ ਸੰਧਾਵਾਲੀਆ ਦੇ ਸੈਸ਼ਨ ਕੋਰਟ ਪੁੱਜਣ ਤੇ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ ਅਤੇ ਇਸ ਮੌਕੇ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਜਿਲ੍ਹਾ ਤੇ ਸੈਸ਼ਨ ਜੱਜ ਅੰਮ੍ਰਿਤਸਰਸ੍ਰੀ ਵਿਪਨ ਢੰਡ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਆਪਣੇ ਸਾਥੀਆਂ ਸਮੇਤ ਬੁੱਕੇ ਭੇਂਟ ਕਰਕੇ ਸ੍ਰ ਸੰਧਾਵਾਲੀਆ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜਸਟਿਸ ਸੰਧਾਵਾਲੀਆ ਕੱਲ ਮਿਤੀ 25 ਮਾਰਚ ਨੂੰ ਬਾਬਾ ਬਕਾਲਾ ਦੀਆਂ ਦੋ ਕੋਰਟਾਂ ਅਤੇ ਅਜਨਾਲਾ ਦੀਆਂ 4 ਕੋਰਟਾਂ ਦਾ ਵੀ ਨਿਰੀਖੱਣ ਕਰਨਗੇ।