‘ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ’ ਦੀ ਰਜਿਸਟ੍ਰੇਸ਼ਨ ਰੱਦ: ਲਾਲਜੀਤ ਸਿੰਘ ਭੁੱਲਰ

S. Laljit Singh Bhullar
S. Laljit Singh Bhullar


ਚੰਡੀਗੜ੍ਹ, 7 ਨਵੰਬਰ
:-  

ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ, ਤਲਵੰਡੀ ਸਾਬੋ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਕੋਆਪ੍ਰੇਟਿਵ ਸੁਸਾਇਟੀਜ਼ ਐਕਟ-1961 ਦੀ ਧਾਰਾ 61 ਅਧੀਨ ‘ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ’ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਭਾ ਸਬੰਧੀ ਕਲੇਮ ਦਾਇਰ ਕਰਨ ਲਈ 7 ਅਕਤੂਬਰ 2022 ਨੂੰ ਪੰਜਾਬ ਕੋਆਪ੍ਰੇਟਿਵ ਸੁਸਾਇਟੀ ਐਕਟ-1961 ਦੀ ਧਾਰਾ 59 ਅਤੇ ਪੰਜਾਬ ਕੋਆਪ੍ਰੇਟਿਵ ਸੁਸਾਇਟੀ ਐਕਟ-1963 ਦੀ ਧਾਰਾ 58 ਅਧੀਨ ਅਖ਼ਬਾਰੀ ਇਸ਼ਤਿਹਾਰ ਰਾਹੀਂ ਸੂਚਿਤ ਕੀਤਾ ਗਿਆ ਸੀ ਪਰ ਦਿੱਤੇ ਸਮੇਂ ਦੌਰਾਨ ਕਿਸੇ ਵੀ ਮੈਂਬਰ/ਮੈਂਬਰ ਦੇ ਕਾਨੂੰਨੀ ਵਾਰਿਸ/ਸਾਬਕਾ ਮੈਂਬਰ/ਕਿਸੇ ਅਦਾਰੇ/ਦਫ਼ਤਰ/ਬੈਂਕ ਜਾਂ ਵਿਅਕਤੀ ਵਲੋਂ ਕੋਈ ਕਲੇਮ ਪ੍ਰਾਪਤ ਨਹੀਂ ਹੋਇਆ। ਇਸ ਲਈ ਕਲਗੀਧਰ ਟਰਾਂਸਪੋਰਟ ਸਹਿਕਾਰੀ ਸਭਾ ਲਿਮਟਿਡ’ ਤਲਵੰਡੀ ਸਾਬੋ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਗਈ ਹੈ।

 

ਹੋਰ ਪੜ੍ਹੋ :-  ਪਰਾਲੀ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਕਣਕ ਦੀ ਸਿੱਧੀ ਬਿਜਾਈ ਕਰਦਾ ਹੈ ਅਗਾਂਹਵਧੂ ਕਿਸਾਨ ਬਲਵਿੰਦਰ ਸਿੰਘ