ਖੇਡਾਂ ਵਤਨ ਪੰਜਾਬ ਦੀਆਂ: ਕਬੱਡੀ ਸਰਕਲ ਸਟਾਇਲ ਅੰਡਰ 17 ਚ ਸਰਕਾਰੀ ਮਹਿਲ ਕਲਾਂ ਸਕੂਲ ਰਿਹਾ ਜੇਤੂ

–ਅਥਲੈਟਿਕਸ, ਵਾਲੀਬਾਲ, ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ
–4 ਸਤੰਬਰ ਤੋਂ 6 ਸਤੰਬਰ ਤਕ ਬਾਬਾ ਕਾਲਾ ਮਹਿਰ ਸਟੇਡੀਅਮ ਚ ਹੋਣਗੇ ਅਥੇਟਿਕ੍ਸ ਦੇ ਮੁਕਾਬਲੇ

ਬਰਨਾਲਾ, 2 ਸਤੰਬਰ :-

ਪੰਜਾਬ ਸਰਕਾਰ ਵਲੋਂ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਮਹਿਲ ਕਲਾਂ ਬਲਾਕ ਵਿਖੇ ਅਥਲੈਟਿਕਸ, ਵੋਲੀਬਲ, ਰੱਸਾ ਕਾਸੀ, ਕਬੱਡੀ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਅੰਡਰ 17 ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਨੇ ਪੈਰਾਡਾਇਜ਼ ਅਕੈਡਮੀ ਹਮੀਦੀ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
ਮਹਿਲ ਕਲਾਂ ਵਿਖੇ ਕਰਵਾਏ ਗਏ ਲੜਕਿਆਂ ਦੇ ਫੁੱਟਬਾਲ ਮੈਚਾਂ ਦੇ ਨਤੀਜੇ ਅੰਡਰ 14 ਚ ਇਸ ਪ੍ਰਕਾਰ ਰਹੇ – ਪਿੰਡ ਮਹਿਲ ਕਲਾਂ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਗਹਿਲਾਂ ਦੀ ਟੀਮ ਉੱਤੇ ਜਿੱਤ ਹਾਸਿਲ ਕੀਤੀ। ਇਸੇ ਤਰ੍ਹਾਂ ਅੰਡਰ 17  (ਲੜਕਿਆਂ) ਚ ਹੋਲੀ ਹਾਰਟ ਸਕੂਲ ਮਹਿਲ ਕਲਾਂ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੁੱਲੀਵਾਲ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
ਮਹਿਲ ਕਲਾਂ ਬਲਾਕ ਦੇ ਅਥਲੈਟਿਕਸ ਦੀ ਵੱਖ ਵੱਖ ਸ਼੍ਰੇਣੀਆਂ ‘ਚ ਪਹਿਲੀ ਪੋਜ਼ੀਸ਼ਨ ਹਾਸਲ ਕਰਨ ਵਾਲੇ ਖਿਡਾਰੀ ਇਸ ਪ੍ਰਕਾਰ ਹਨ: ਪਿੰਡ ਦੀਵਾਨਾ ਵੱਖੇ ਕਰਵਾਈ ਗਈ ਲੰਬੀ ਛਾਲ ‘ਚ ਹੁਸਨਪ੍ਰੀਤ ਕੌਰ, ਡਿਸਕਸ ਥ੍ਰੋ ਵਿਚ ਸਿਮਰਨਪ੍ਰੀਤ ਕੌਰ, ਗੋਲਾ ਸੁੱਟਣ ‘ਚ ਅਨਹਦਪ੍ਰੀਤ ਕੌਰ, 800 ਮੀਟਰ ਦੌੜ ‘ਚ ਸਨੇਹਾ, 200 ਮੀਟਰ ਦੌੜ ‘ਚ ਹੁਸਨਪ੍ਰੀਤ ਕੌਰ, 1500 ਮੀਟਰ ‘ਚ ਸਨੇਹਾ।
ਅਥਲੈਟਿਕਸ ‘ਚ ਹੀ ਲੜਕਿਆਂ ਦੇ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ: 1500 ਮੀਟਰ ‘ਚ ਰਮਨਦੀਪ ਸਿੰਘ, ਗੋਲਾ ਸੁੱਟਣ ‘ਚ ਪਲਵਿੰਦਰ ਸਿੰਘ, ਲੰਬੀ ਛਾਲ਼ ‘ਚ ਕਮਲਵੀਰ ਸਿੰਘ, 800 ਮੀਟਰ ‘ਚ ਸੁਖਪ੍ਰੀਤ ਸਿੰਘ, 200 ਮੀਟਰ ‘ਚ ਮਨਦੀਪ ਸਿੰਘ, 100 ਮੀਟਰ ‘ਚ ਕਮਲਵੀਰ ਸਿੰਘ, 400 ਮੀਟਰ ਲਵਪ੍ਰੀਤ ਸਿੰਘ, ਜੈਵਲਿਨ ਥ੍ਰੋ ‘ਚ ਅਨਮੋਲਦੀਪ ਸਿੰਘ, ਡਿਸਕਸ ਥ੍ਰੋ ‘ਚ ਗੁਰਸ਼ਰਨ ਸਿੰਘ।
ਅੰਡਰ 17 (ਲੜਕੀਆਂ) ‘ਚ  400 ਮੀਟਰ ਰੀਲੇਅ ਦੌੜ ਜਸਪ੍ਰੀਤ ਕੌਰ , 300 ਮੀਟਰ ਦਲਜੀਤ ਕੌਰ ਅਤੇ ਡਿਸਕਸ ਥ੍ਰੋ ਨੂਰਪ੍ਰੀਤ ਕੌਰ, ਲੰਬੀ ਛਾਲ਼ ‘ਚ ਕੋਮਲਪ੍ਰੀਤ ਕੌਰ, ਜੈਵਲਿਨ ਥ੍ਰੋ ‘ਚ ਹਰਮਨ ਕੌਰ, ਗੋਲਾ ਸੁੱਟਣ ‘ਚ ਗੁਰਸ਼ਰਨ ਕੌਰ, 400 ਮੀਟਰ ‘ਚ ਪ੍ਰਭਜੋਤ ਕੌਰ, 100 ਮੀਟਰ ‘ਚ ਰਮਨਜੋਤ ਕੌਰ, 800 ਮੀਟਰ ਜੱਸੀ ਕੌਰ, 200 ਮੀਟਰ ਜਸਪ੍ਰੀਤ ਕੌਰ, 1500 ਮੀਟਰ ਰਮਨਦੀਪ ਕੌਰ।

ਅੰਡਰ 17 (ਲੜਕੇ) : ਡਿਸਕਸ ਥ੍ਰੋ ਤਰਨਵੀਰ ਸਿੰਘ, ਜੈਵਲਿਨ ਥ੍ਰੋ ‘ਚ ਬਿਕਰਮਜੀਤ ਸਿੰਘ, ਲੰਬੀ ਛਾਲ਼ ‘ਚ ਲਵਪ੍ਰੀਤ ਸਿੰਘ, 400 ਮੀਟਰ ‘ਚ ਸੁਖਵਿੰਦਰ ਸਿੰਘ, 200 ਮੀਟਰ ‘ਚ ਯੁੱਧਵੀਰ, 1500 ਮੀਟਰ ‘ਚ ਪ੍ਰਭਜੋਤ ਸਿੰਘ, 100 ਮੀਟਰ ‘ਚ ਯੁੱਧਵੀਰ, 800 ਮੀਟਰ ‘ਚ ਭੁਪਿੰਦਰ ਸਿੰਘ, ਗੋਲਾ ਸੁੱਟਣ ‘ਚ ਦਲੀਪ ਸਿੰਘ।

ਅੰਡਰ 14 (ਲੜਕੀਆਂ) 4000 ਰੀਲੇਅ ਦੌੜ ਗੁਰਜੋਤ ਕੌਰ, ਗੋਲਾ ਸੁੱਟਣਾ ‘ਚ ਸਿਮਰਨ ਕੌਰ, ਲੰਬੀ ਛਾਲ਼ ‘ਚ ਖੁਸ਼ਪ੍ਰੀਤ ਕੌਰ, 600 ਮੀਟਰ ‘ਚ ਗੁਰਜੋਤ ਕੌਰ, 200 ਮੀਟਰ ‘ਚ ਪ੍ਰਵੀਨ ਕੌਰ, 100 ਮੀਟਰ ‘ਚ ਖੁਸ਼ਪ੍ਰੀਤ ਕੌਰ।
ਅੰਡਰ 14 (ਲੜਕਿਆਂ): ਲੰਬੀ ਛਾਲ ‘ਚ ਬਲਰਾਜ ਸਿੰਘ, ਡਿਸਕਸ ਥ੍ਰੋ ‘ਚ ਹਰਸਿਮਰਨ ਸਿੰਘ, ਗੋਲਾ ਸੁੱਟਣਾ ‘ਚ ਪਰਗਟ ਸਿੰਘ, 4000 ਮੀਟਰ ‘ਚ ਦਿਲਪ੍ਰੀਤ ਸਿੰਘ, 600 ਮੀਟਰ ‘ਚ ਆਕਾਸ਼ਦੀਪ ਸਿੰਘ, 200 ਮੀਟਰ ‘ਚ ਜਸਪ੍ਰੀਤ ਸਿੰਘ, 100  ਮੀਟਰ ‘ਚ ਰੋਹਨਬੀਰ ਸਿੰਘ।
ਰੱਸਾ ਕੱਸੀ ਬਲਾਕ ਮਹਿਲ ਕਲਾਂ ਦੇ ਨਤੀਜੇ ਇਸ ਪ੍ਰਕਾਰ ਰਹੇ
ਅੰਡਰ 14 (ਲੜਕੇ) ਅਤੇ ਲੜਕੀਆਂ ਅਤੇ ਅੰਡਰ 14 (ਲੜਕੀਆਂ) ਚ ਸਟੈਨਫੋਰਡ ਸਕੂਲ ਚੰਨਣਵਾਲ
ਅੰਡਰ 17 (ਲੜਕੇ) ਦੇ ਫਾਈਨਲ 3  ਸਤੰਬਰ ਨੂੰ ਕਰਵਾਏ ਜਾਣਗੇ ਜਿਸ ਵਿਚ ਲੜਕਿਆਂ ਚ ਸਟੈਨਫੋਰਡ ਸਕੂਲ ਬਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲਦਾ ਮੈਚ ਹੋਵੇਗਾ ਅਤੇ ਲੜਕੀਆਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਬਨਾਮ ਹੋਲੀ ਹਾਰਟ ਸਕੂਲ ਮਹਿਲ ਕਲਾਂ ਮੈਚ ਖੇਡਿਆ ਜਾਵੇਗਾ।
ਅੰਡਰ 19 (ਲੜਕੇ) ਚ ਸਟੈਨਫੋਰਡ ਸਕੂਲ ਚੰਨਣਵਾਲਅਤੇ ਲੜਕੀਆਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਪਾ ਪਹਿਲੇ ਨੰਬਰ ਉੱਤੇ ਰਹੇ।
ਵਾਲੀਬਾਲ ਅੰਡਰ 14, ਅੰਡਰ 17 ਅਤੇ ਅੰਡਰ 21 ‘ਚ ਲੜਕਿਆਂ ‘ਚ ਬ੍ਰੌਡਵੇ ਪਬਲਿਕ ਸਕੂਲ ਪਿੰਡ ਮਨਾਲ ਪਹਿਲੇ ਸਥਾਨ ਉੱਤੇ ਰਿਹਾ।ਇਸੇ ਤਰ੍ਹਾਂ ਲੜਕੀਆਂ ਦੇ ਵੋਲੀਬਾਲ ਮੁਕਾਬਲਿਆਂ ਚ ਅੰਡਰ 14 ‘ਚ ਸਰਕਾਰੀ ਉਹ ਸਕੂਲ ਗਹਿਲ ਪਹਿਲੇ ਸਥਾਨ ਉੱਤੇ ਰਿਹਾ, ਅੰਡਰ 17 ‘ਚ ਮਾਤਾ ਸਾਹਿਬ ਕੌਰ ਸਕੂਲ ਅਤੇ ਅੰਡਰ 21 ‘ਚ ਵੀ ਮਾਤਾ ਸਾਹਿਬ ਕੌਰ ਸਕੂਲ ਦੇ ਖਿਡਾਰੀਆਂ ਨੇ ਪਹਿਲੀ ਥਾਂ ਜਿੱਤੀ।
ਬਾਕਸ ਲਈ ਪ੍ਰਸ੍ਤਾਵਿਤ:

–4 ਸਤੰਬਰ ਤੋਂ 6 ਸਤੰਬਰ ਤੱਕ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਹੋਣਗੇ ਅਥਲੈਟਿਕਸ ਦੇ ਮੁਕਾਬਲੇ
ਜ਼ਿਲ੍ਹਾ ਖੇਡ ਅਫਸਰ ਸ਼੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੰਡਰ 14, 17  ਅਤੇ 21 ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਸਟੇਡੀਅਮ ਵਿਖੇ 4 ਸਤੰਬਰ ਨੂੰ ਕਰਵਾਏ ਜਾਣਗੇ। ਇਸੇ ਤਰ੍ਹਾਂ 21 ਤੋਂ 40 ਸਾਲ ਅਤੇ 40 ਤੋਂ 50 ਸਾਲ ਦੇ ਔਰਤਾਂ ਅਤੇ ਮਰਦਾਂ ਦੇ ਮੁਕਾਬਲੇ 5 ਸਤੰਬਰ ਨੂੰ ਕਰਵਾਏ ਜਾਣਗੇ. 50 ਸਾਲਾਂ ਤੋਂ ਵੱਧ ਉਮਰ ਦੇ ਔਰਤਾਂ ਅਤੇ ਮਰਦਾਂ ਦੇ ਮੁਕਾਬਲੇ 6 ਸਤੰਬਰ ਨੂੰ ਕਰਵਾਏ ਜਾਣਗੇੇੇ।

 

ਹੋਰ ਪੜ੍ਹੋ :-  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਕੀਤਾ ਜਾਵੇਗਾ ਫਾਜਿ਼ਲਕਾ ਦਾ ਦੌਰਾ