ਖਿਡਾਰੀਆਂ ਦੀ ਕੀਤੀ ਹੌਸਲਾ ਅਫਜ਼ਾਈ
ਲੰਬੀ ਛਾਲ ਦੇ ਮੁਕਾਬਲੇ ਵਿੱਚ ਪਲਕ, ਸ਼੍ਰੀ ਅਨੰਦਪੁਰ ਸਾਹਿਬ ਅੱਵਲ
ਡਿਸਕਸ ਥਰੋਅ ਵਿਚ ਬਲਕਰਨ ਸਿੰਘ, ਨੂਰਪੁਰ ਬੇਦੀ ਨੇ ਮਾਰੀ ਬਾਜ਼ੀ
ਰੂਪਨਗਰ, 15 ਸਤੰਬਰ :-
“ਖੇਡਾਂ ਵਤਨ ਪੰਜਾਬ ਦੀਆਂ” ਪੰਜਾਬ ਸਰਕਾਰ ਦਾ ਵਿਲੱਖਣ ਉਪਰਾਲਾ ਹੈ, ਜਿਸ ਨਾਲ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਬਹੁਤ ਵਧੀਆ ਮੰਚ ਮਿਲਿਆ ਹੈ ਤੇ ਇਹਨਾਂ ਖੇਡਾਂ ਵਿਚ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਜੋਤ ਕੌਰ, ਪੀ. ਸੀ.ਐਸ., ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।
ਹਰਜੋਤ ਕੌਰ, ਪੀ ਸੀ ਐਸ ਨੇ ਕਿਹਾ ਕਿ ” ਖੇਡਾਂ ਵਤਨ ਪੰਜਾਬ ਦੀਆਂ” ਪੰਜਾਬ ਦੇ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਦਾ ਉਪਰਾਲਾ ਹੈ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਪੰਜਾਬ ਖੇਡਾਂ ਵਿਚ ਪਹਿਲੇ ਨੰਬਰ ਉੱਤੇ ਸੀ ਤੇ ਮੁੜ ਇਸ ਨੂੰ ਪਹਿਲੇ ਨੰਬਰ ਉੱਤੇ ਲੈਕੇ ਆਉਣਾ ਹੈ।
ਅੱਜ ਕਰਵਾਏ ਖੇਡ ਮੁਕਾਬਲਿਆਂ ਤਹਿਤ ਅੰਡਰ-17 ਲੜਕੀਆਂ ਦੇ ਵਰਗ ਲੰਬੀ ਛਾਲ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਪਲਕ , ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਗੁਰਸਿਮਰਨ ਕੌਰ, ਸ਼੍ਰੀ ਚਮਕੌਰ ਸਾਹਿਬ ਅਤੇ ਤੀਜਾ ਸਥਾਨ ਜਪਲੀਨ ਕੌਰ, ਰੂਪਨਗਰ ਨੇ ਹਾਸਿਲ ਕੀਤਾ।
ਅੰਡਰ-17 ਲੜਕੀਆਂ 1500 ਮੀਟਰ ਦੌੜ ਵਿਚ ਪਹਿਲਾ ਸਥਾਨ ਰਾਧਿਕਾ, ਮੋਰਿੰਡਾ, ਦੂਜਾ ਮਮਤਾ ਦੇਵੀ, ਨੂਰਪੁਰ ਬੇਦੀ ਤੇ ਤੀਜਾ ਸਥਾਨ, ਅਮਨੀਤ ਕੌਰ ਮੋਰਿੰਡਾ ਨੇ ਹਾਸਿਲ ਕੀਤਾ।
ਲੜਕੀਆਂ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਸੁਮਨਪ੍ਰੀਤ ਕੌਰ ਨੂਰਪੁਰ ਬੇਦੀ, ਦੂਜਾ ਚਨਵਿਸ ਕੌਰ ਨੂਰਪੁਰ ਬੇਦੀ ਅਤੇ ਤੀਜਾ ਸਥਾਨ ਜੈਸਮੀਨ ਕੌਰ, ਮੋਰਿੰਡਾ ਨੇ ਹਾਸਿਲ ਕੀਤਾ।
ਅੰਡਰ-17 ਲੜਕੀਆਂ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਦੀਆ ਰਾਣਾ, ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਰਾਧਿਕਾ ਮੋਰਿੰਡਾ ਅਤੇ ਤੀਜਾ ਸਥਾਨ ਭਾਰਤੀ ਕੁਮਾਰੀ, ਸ਼੍ਰੀ ਅਨੰਦਪੁਰ ਸਾਹਿਬ ਨੇ ਹਾਸਿਲ ਕੀਤਾ।
ਇਸੇ ਵਰਗ ਵਿੱਚ ਡਿਸਕਸ ਥਰੋਅ ਵਿੱਚ ਪਹਿਲਾ ਸਥਾਨ ਪਰਤਿਸ਼ਠਾ, ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਹਰਸਿਮਰਤ ਕੌਰ, ਸ਼੍ਰੀ ਚਮਕੌਰ ਸਾਹਿਬ ਅਤੇ ਤੀਜਾ ਕਿਰਨਜੀਤ ਕੌਰ ਸ਼੍ਰੀ ਅਨੰਦਪੁਰ ਸਾਹਿਬ ਨੇ ਹਾਸਿਲ ਕੀਤਾ।
ਅੰਡਰ- 17 ਲੜਕੀਆਂ 400 ਮੀ. ਹਰਡਲਜ਼ ਵਿੱਚ ਪਹਿਲਾ ਸਥਾਨ ਸੁਮਨਪ੍ਰੀਤ ਕੌਰ ਨੂਰਪੁਰ ਬੇਦੀ, ਦੂਜਾ ਸਥਾਨ ਸਿਮਰਨਜੀਤ ਕੌਰ, ਨੂਰਪੁਰ ਬੇਦੀ ਅਤੇ ਤੀਜਾ ਕੁਲਵਿੰਦਰ ਕੌਰ, ਨੂਰਪੁਰ ਬੇਦੀ ਨੇ ਹਾਸਲ ਕੀਤਾ।
ਅੰਡਰ-17 ਲੜਕਿਆਂ ਲੰਬੀ ਛਾਲ ਵਿੱਚ ਪਹਿਲਾ ਸਥਾਨ ਮਾਨਵ ਸਿਖਨ, ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਲਵਪ੍ਰੀਤ ਸਿੰਘ ਨੂਰਪੁਰ ਬੇਦੀ ਅਤੇ ਤੀਜਾ ਜਸਕਰਨ ਸਿੰਘ, ਸ਼੍ਰੀ ਚਮਕੌਰ ਸਾਹਿਬ ਨੇ ਹਾਸਲ ਕੀਤਾ।
ਇਸੇ ਵਰਗ ਵਿੱਚ 1500 ਮੀ. ਦੌੜ ਵਿੱਚ ਅਰਮਾਨਦੀਪ ਸਿੰਘ ਮੋਰਿੰਡਾ ਨੇ ਪਹਿਲਾ, ਅੰਕਿਤ ਕੁਮਾਰ ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਤੀਜਾ ਸਥਾਨ ਕਰਿਸ਼, ਰੂਪਨਗਰ ਨੇ ਹਾਸਲ ਕੀਤਾ।
ਅੰਡਰ-17 ਵਿੱਚ 200 ਮੀਟਰ ਦੌੜ ਵਿੱਚ ਸਾਗਰ ਖੰਨਾ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਗੁਰਹਰਮਨਦੀਪ ਸਿੰਘ ਨੇ ਦੂਜਾ ਅਤੇ ਸ਼ਿੰਕੂ ਰੂਪਨਗਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿੱਚ 800 ਮੀਟਰ ਦੌੜ ਵਿੱਚ ਧਰਮਪ੍ਰੀਤ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਅਮਨਦੀਪ ਸਿੰਘ ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ ਅਤੇ ਅਰਮਾਨਦੀਪ ਸਿੰਘ ਮੋਰਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ।
ਅੰਡਰ-17, 400 ਮੀਟਰ ਹਡਰਲਜ਼ ਵਿੱਚ ਪਹਿਲਾ ਸਥਾਨ ਸ. ਸੁਖਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਦੂਜਾ ਅਕਾਸ਼ਪ੍ਰੀਤ ਸਿੰਘ ਨੂਰਪੁਰ ਬੇਦੀ ਅਤੇ ਹਰਸ਼ਦੀਪ ਸਿੰਘ ਨੂਰਪੁਰ ਬੇਦੀ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਵਰਗ ਵਿੱਚ ਡਿਸਕਸ ਥਰੋਅ ਵਿਚ ਪਹਿਲਾ ਸਥਾਨ ਬਲਕਰਨ ਸਿੰਘ ਨੂਰਪੁਰ ਬੇਦੀ, ਦੂਜਾ ਤਰਨਪ੍ਰੀਤ ਸਿੰਘ, ਸ਼੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਰਵੀ ਕੁਮਾਰ ਨੂਰਪੁਰ ਬੇਦੀ ਨੇ ਹਾਸਲ ਕੀਤਾ।

English






