ਚੰਡੀਗੜ, 13 ਜਨਵਰੀ-
ਖੁਸ਼ੀ ਸ਼ਰਮਾ ਨੂੰ ਸਟੇਟ ਕਾਉਂਸਿਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸਸੀਈਆਰਟੀ), ਯੂ.ਟੀ. ਚੰਡੀਗੜ ਵੱਲੋਂ ‘ਸਟੂਡੈਂਟ ਅੰਬੈਸਡਰ: ਕਿ੍ਰਏਟਿਵ ਰਾਈਟਿੰਗ ਐਂਡ ਰਿਸਰਚ’ ਵਜੋਂ ਨਾਮਜਦ ਕੀਤਾ ਗਿਆ ਹੈ।
12 ਜਨਵਰੀ 2022 ਨੂੰ ਰਾਸਟਰੀ ਯੁਵਾ ਦਿਵਸ ਮੌਕੇ, 12 ਵੀਂ ਦੀ ਵਿਦਿਆਰਥਣ ਖੁਸ਼ੀ ਸ਼ਰਮਾ ਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 10, ਚੰਡੀਗੜ ਵਿਖੇ ਐਨ.ਐਸ.ਐਸ. ਕੈਂਪ ਦੇ ਆਪਣੇ 65 ਵਲੰਟੀਅਰ ਸਾਥੀਆਂ ਨੂੰ ਪ੍ਰੇਰਿਤ ਕਰਨ ਲਈ ਇੱਕ ਗੱਲਬਾਤ ਸੈਸਨ ਕੀਤਾ, ਜਿੱਥੇ ਖੁਸੀ ਨੇ ਬਹੁਤ ਸਰਲ ਤਰੀਕੇ ਨਾਲ ਦੱਸਿਆ ਕਿ ਉਹ ਕੋਵਿਡ -19 ਸਬੰਧੀ ਖੋਜ ਲਈ ਕਿਵੇਂ ਪ੍ਰੇਰਿਤ ਹੋਈ ਅਤੇ ਉਸ ਨੇ ਇਹ ਕਿਵੇਂ ਕੀਤਾ ਅਤੇ ਕਿਵੇਂ ਉਸ ਨੇ ਆਪਣੀ ਸ਼ੁਰੂਆਤੀ ਝਿਜਕ ਅਤੇ ਸਵੈ-ਸੰਕਾ ਨੂੰ ਦੂਰ ਕੀਤਾ ਅਤੇ ਕੋਵਿਡ -19 ਦੌਰਾਨ ਘਰ ਵਿੱਚ ਰਹਿੰਦੇ ਹੋਏ ਆਪਣੇ ਸਮੇਂ ਦੀ ਸਰਵੋਤਮ ਵਰਤੋਂ ਕਰਦਿਆਂ 320 ਪੰਨਿਆਂ ਦਾ ਇੱਕ ਨਾਵਲ ਲਿਖਿਆ।
ਇਸ ਮੌਕੇ ਸ੍ਰੀ ਸੁਰਿੰਦਰ ਦਹੀਆ, ਡਾਇਰੈਕਟਰ ਐਸ.ਸੀ.ਈ.ਆਰ.ਟੀ. ਨੇ ਡੇਟਾ-ਵਿਸ਼ਲੇਸ਼ਣ, ਕੋਵਿਡ 19 ਦੇ ਫੈਲਾਅ ਸਬੰਧੀ ਮਾਡਲਿੰਗ, ਹਸਪਤਾਲ ਵਿੱਚ ਦਾਖਲ ਹੋਣ ਅਤੇ ਆਕਸੀਜਨ ਬੈੱਡਾਂ ਦੀ ਜਰੂਰਤ ਨੂੰ ਦਰਸਾਉਣ ਜ਼ਰੀਏ ਵਿਗਿਆਨਕ ਖੋਜ ਵਿੱਚ ਖੁਸ਼ੀ ਵੱਲੋਂ ਯੋਗਦਾਨ ਲਈ ਉਸ ਦੀ ਸ਼ਲਾਘਾ ਕੀਤੀ, ਜੋ ਸੂਬੇ ਦੀਆਂ ਕੋਵਿਡ-19 ਸਬੰਧੀ ਤਿਆਰੀਆਂ ਲਈ ਮਦਦਗਾਰ ਸਾਬਤ ਹੋਇਆ। ਸ੍ਰੀ ਦਹੀਆ ਨੇ ਘੋਸਣਾ ਕੀਤੀ ਕਿ ਸਟੂਡੈਂਟ ਅੰਬੈਸਡਰ ਵਜੋਂ ਖੁਸੀ ਐਨ.ਐਸ.ਐਸ. ਵਾਲੰਟੀਅਰਾਂ ਅਤੇ ਚੰਡੀਗੜ ਦੇ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਕੰਮ ਕਰੇਗੀ। ਉਹ ਖੋਜ ਯੋਗਤਾ ਦੇ ਮਹੱਤਵ ਅਤੇ ਵਿਦਿਆਰਥੀਆਂ ਵਿੱਚ ਲਿਖਣ ਦੇ ਹੁਨਰ ਨੂੰ ਉਤਸਾਹਿਤ ਕਰੇਗੀ। ਐਸ.ਸੀ.ਈ.ਆਰ.ਟੀ. ਨੇ ਕੋਵਿਡ ਸਥਿਤੀ ਅਨੁਸਾਰ ਅਗਲੇ ਦੋ ਮਹੀਨਿਆਂ ਲਈ ਫੇਸ-ਟੂ-ਫੇਸ ਜਾਂ ਆਨਲਾਈਨ 16 ਸੈਸਨਾਂ ਦਾ ਸ਼ਡਿਊਲ ਤਿਆਰ ਕੀਤਾ ਹੈ।
ਪਿ੍ਰੰਸੀਪਲ ਸ੍ਰੀਮਤੀ ਜੈਸਮੀਨ ਜੋਸ਼ ਨੇ ਇਸ ਪਹਿਲਕਦਮੀ ਲਈ ਐਸ.ਸੀ.ਈ.ਆਰ.ਟੀ. ਦਾ ਧੰਨਵਾਦ ਕੀਤਾ ਅਤੇ ਖੁਸੀ ਵੱਲੋਂ ਲਿਖੇ ਨਾਵਲ ‘‘ਦਿ ਮਿਸਿੰਗ ਪ੍ਰੋਫੇਸੀ: ਰਾਈਜ ਆਫ਼ ਦਿ ਬਲੂ ਫੀਨਿਕਸ‘‘ ਨੂੰ ਪੜ ਕੇ ਇਸ ਦੀ ਦੋਸਤੀ, ਹਿੰਮਤ ਅਤੇ ਉਦੇਸ਼ ਭਰਪੂਰ ਕਹਾਣੀ ਵਜੋਂ ਸ਼ਲਾਘਾ ਕੀਤੀ।

English






